
Chandigarh ਦੇ ਸੈਕਟਰ-37 ਵਿੱਚ ਸਥਿਤ ਪੰਜਾਬ ਭਾਜਪਾ ਹੈੱਡਕੁਆਰਟਰ ਦੇ ਬਾਹਰ ਹੋਏ ਧਮਾਕੇ ਨੂੰ ਲੈ ਕੇ ਹੁਣ ਨਵੇਂ ਖੁਲਾਸੇ ਸਾਹਮਣੇ ਆ ਰਹੇ ਹਨ। ਸੂਤਰਾਂ ਮੁਤਾਬਕ, ਇਸ ਹਮਲੇ ਵਿੱਚ GHD2P ਕਿਸਮ ਦੇ ਹੈਂਡ ਗ੍ਰਨੇਡ ਦੀ ਵਰਤੋਂ ਕੀਤੇ ਜਾਣ ਦਾ ਸ਼ੱਕ ਜਤਾਇਆ ਜਾ ਰਿਹਾ ਹੈ, ਜੋ ਆਮ ਤੌਰ ‘ਤੇ ਪਾਕਿਸਤਾਨ ਵਿੱਚ ਬਣਦਾ ਹੈ। ਹਾਲਾਂਕਿ ਇਸ ਬਾਰੇ ਅਧਿਕਾਰਕ ਪੁਸ਼ਟੀ ਨਹੀਂ ਕੀਤੀ ਗਈ।
ਇਸ ਤੋਂ ਪਹਿਲਾਂ, 2 ਨਵੇਂ ਵੀਡੀਓ ਸਾਹਮਣੇ ਆਏ। ਹਮਲੇ ਤੋਂ ਕੁਝ ਮਿੰਟ ਪਹਿਲਾਂ, ਦੋ ਸ਼ੱਕੀ ਭਾਜਪਾ ਦਫਤਰ ਦੇ ਨੇੜੇ ਇੱਕ ਹੋਰ ਦਫਤਰ ਦੇ ਬਾਹਰ ਖੜ੍ਹੇ ਦਿਖਾਈ ਦੇ ਰਹੇ ਹਨ। ਇੱਕ ਹੋਰ ਵੀਡੀਓ ਵਿੱਚ, ਦੋਵੇਂ ਸ਼ੱਕੀ ਹਮਲੇ ਤੋਂ ਬਾਅਦ ਸੜਕ ਪਾਰ ਕਰਕੇ ਦੂਜੀ ਸਾਈਡ ਭੱਜਦੇ ਹੋਏ ਕੈਦ ਹੋਏ ਹਨ।
ਬੁੱਧਵਾਰ ਸ਼ਾਮ ਨੂੰ ਪੰਜਾਬ ਭਾਜਪਾ ਦੇ ਹੈੱਡਕੁਆਰਟਰ ਦੇ ਬਾਹਰ ਇੱਕ ਧਮਾਕਾ ਹੋਇਆ ਸੀ। ਇਸ ਨਾਲ ਮੌਕੇ ‘ਤੇ ਖੜ੍ਹੀਆਂ ਕਈ ਕਾਰਾਂ ਦੀਆਂ ਖਿੜਕੀਆਂ ਟੁੱਟ ਗਈਆਂ ਅਤੇ ਆਲੇ-ਦੁਆਲੇ ਦੀਆਂ ਕੰਧਾਂ ‘ਤੇ ਛੱਰਿਆਂ ਦੇ ਨਿਸ਼ਾਨ ਬਣ ਗਏ। ਘਟਨਾ ਦੇ 2 ਵੀਡੀਓ ਵਾਇਰਲ ਹੋਏ, ਜਿਨ੍ਹਾਂ ਵਿੱਚੋਂ ਇੱਕ ਵਿੱਚ ਇੱਕ ਵਿਅਕਤੀ ਗ੍ਰਨੇਡ ਸੁੱਟਦਾ ਦਿਖਾਈ ਦਿੰਦਾ। ਜਦੋਂਕਿ, ਦੂਜੇ ਵੀਡੀਓ ਵਿੱਚ ਦੋ ਆਦਮੀ ਬਾਈਕ ‘ਤੇ ਸਵਾਰ ਦਿਖਾਈ ਦਿੱਤੇ, ਜਿਨ੍ਹਾਂ ਦੀ ਪਛਾਣ ਹਮਲਾਵਰਾਂ ਵਜੋਂ ਹੋਈ ਹੈ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.




