
ਸਾਬਕਾ ਮੁੱਖ ਮੰਤਰੀ ਤੇ ਮੈਂਬਰ ਪਾਰਲੀਮੈਂਟ ਚਰਨਜੀਤ ਸਿੰਘ ਚੰਨੀ ਨੇ ਕਿਹਾ ਕਿ ਜਿੰਨਾ ਲੋਕਾ ਦੇ ਨਾਜਾਇਜ਼ ਬਿਜਲੀ ਦੇ ਬਿੱਲ ਆ ਰਹੇ ਉਹ ਲੋਕ ਬਿੱਲ ਨਾ ਭਰਨ ਤੇ ਕਾਂਗਰਸ ਦੀ ਸਰਕਾਰ ਬਣਨ ਤੇ ਇਹ ਬਿੱਲ ਪਹਿਲਾਂ ਦੀ ਤਰਾਂ ਮਾਫ਼ ਕਰ ਦਿੱਤੇ ਜਾਣਗੇ।ਉਨ੍ਹਾਂ ਕਿਹਾ ਕਿ ਮੁਫ਼ਤ ਦੀਆਂ ਸਕੀਮਾਂ ਲਈ ਪੈਸਾ ਇਕੱਠਾ ਕਰਨ ਲਈ ਸਰਕਾਰ ਹੁਣ ਲੋਕਾਂ ਨੂੰ ਵਾਧੂ ਬਿਜਲੀ ਦੇ ਭੇਜ ਰਹੀ ਹੈ।
ਚਰਨਜੀਤ ਸਿੰਘ ਚੰਨੀ ਨੇ ਆਉਣ ਵਾਲੇ ਦਿਨਾਂ ਚ ਸਾਈਕਲ ਯਾਤਰਾ ਸ਼ੁਰੂ ਕਰਨ ਦੀ ਗੱਲ ਕਹੀ ਹੈ।ਪੰਜਾਬ ਵਿੱਚ ਕਾਂਗਰਸ ਪਾਰਟੀ ਦੀ ਕੰਪੇਨ ਗਰਮਜੋਸ਼ੀ ਨਾਲ ਚਲਾਉਣ ਲਈ ਚਰਨਜੀਤ ਸਿੰਘ ਚੰਨੀ ਨੇ ਕਿਹਾ ਕਿ ਉਨ੍ਹਾਂ ਵੱਲੋਂ ਪਾਰਟੀ ਨੂੰ ਦਿਵਾਲੀ ਤੋਂ ਬਾਅਦ ਪੰਜਾਬ ਵਿੱਚ ਸਾਈਕਲ ਯਾਤਰਾਵਾਂ ਚਲਾਉਣ ਦੀ ਸਲਾਹ ਦਿੱਤੀ ਹੈ ਤੇ ਵਿਚਾਰ ਕਰਨ ਉਪਰੰਤ ਸ਼੍ਰੀ ਚਮਕੋਰ ਸਾਹਿਬ ਤੋ ਤਲਵੰਡੀ ਸਾਬੋ ਅਤੇ ਸ਼੍ਰੀ ਅੰਮ੍ਰਿਤਸਰ ਸਾਹਿਬ ਤੱਕ ਸਾਈਕਲ ਯਾਤਰਵਾ ਕੱਢੀ ਜਾਣਗੀਆਂ ਜਿਸ ਦਾ ਨਾਮ ਪਗੜੀ ਸੰਭਾਲ ਯਾਤਰਾ ਹੋਵੇਗਾ ਤੇ ਇਸ ਯਾਤਰਾ ਦਾ ਥੀਮ ਜਵਾਨੀ ਬਚਾਉ ਤੇ ਨਸ਼ੇ ਛੁਡਾਉ ਹੋਵੇਗਾ।ਇਸ ਯਾਤਰਾ ਵਿੱਚ ਨਸ਼ੇ,ਅਮਨ ਕਨੂੰਨ ਦੀ ਸਥਿਤੀ ਵਰਗੇ ਤੇ ਗੈਂਗਸਟਰ ਵਾਦ ਦੀ ਗੱਲ ਲੋਕਾਂ ਚ ਲੈ ਕੇ ਜਾਈ ਜਾਵੇਗੀ। ਇਸ ਯਾਤਰਾ ਦੀ ਥੀਮ ਹੋਣਗੇ।ਉਨ੍ਹਾਂ ਦੱਸਿਆ ਕਿ ਦੋ ਹਜ਼ਾਰ ਲੋਕ ਹਰ ਸਮੇਂ ਇਸ ਸਾਈਕਲ ਯਾਤਰਾ ਵਿੱਚ ਚੱਲਣਗੇ।ਉਨ੍ਹਾਂ ਕਿਹਾ ਕਿ ਨਸ਼ੇ ਦੇ ਖਿਲਾਫ ਨੋਜਵਾਨਾ ਨੂੰ ਪ੍ਰੇਰਿਤ ਕਰਨਾ ਅਤੇ ਨਸ਼ੇ ਵੇਚਣ ਵਾਲਿਆਂ ਤੇ ਕਾਰਵਾਈ ਦੀ ਮੰਗ ਕਰਨਾ ਵੀ ਇਸ ਯਾਤਰਾ ਦਾ ਮਕਸਦ ਹੋਵੇਗਾ।
ਚਰਨਜੀਤ ਸਿੰਘ ਚੰਨੀ ਨੇ ਵਿਧਾਇਕ ਸਤਵੀਰ ਸਿੰਘ ਮਾਈਸਰਖਾਨਾ ਵੱਲੋਂ ਸਿੱਖਿਆ ਕ੍ਰਾਂਤੀ ਤੇ ਚੁੱਕੇ ਸਵਾਲਾਂ ਬਾਰੇ ਗੱਲ ਕਰਦਿਆਂ ਕਿਹਾ ਕਿ ਆਮ ਆਦਮੀ ਪਾਰਟੀ ਦੇ ਅੱਧ ਤੋਂ ਵੱਧ ਵਿਧਾਇਕ ਇੰਨਾਂ ਬਾਰੇ ਆਉਣ ਵਾਲੇ ਦਿਨਾਂ ਵਿੱਚ ਦੱਸਣਗੇ ਕਿ ਪਾਰਟੀ ਦੇ ਅੰਦਰ ਕੀ ਹਾਲਾਤ ਹਨ।ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦੇ ਵਿਧਾਇਕ ਹੀ ਦੱਸਣਗੇ ਤੇ ਕਿ ਕੇਜਰੀਵਾਲ ਐਂਡ ਕੰਪਨੀ ਨੇ ਪੰਜਾਬ ਨੂੰ ਕਿਸ ਤਰਾ ਲੁੱਟਿਆ ਹੈ।
ਚਰਨਜੀਤ ਸਿੰਘ ਚੰਨੀ ਨੇ ਕਿਹਾ ਕਿ ਪੰਜਾਬ ਵਿੱਚ ਲੁੱਟ ਖਸੁੱਟ ਤੇ ਕਤਲੋਗਾਰਤ ਦਾ ਜ਼ੋਰ ਬਹੁਤ ਵੱਧ ਗਿਆ ਹੈ ਤੇ ਆਏ ਦਿਨ ਲੋਕਾਂ ਦੇ ਗੋਲੀਆਂ ਮਾਰੀਆਂ ਜਾ ਰਹੀਆਂ ਹਨ।ਉਨ੍ਹਾਂ ਕਿਹਾ ਕਿ ਇਹ ਸਭ ਕੁੱਝ ਆਮ ਆਦਮੀ ਪਾਰਟੀ ਵੱਲੋਂ ਗੈਂਗਸਟਰ ਨੂੰ ਪਨਾਹ ਦੇਣ ਅਤੇ ਪਾਰਟੀ ਵਿੱਚ ਸ਼ਾਮਲ ਕਰਨ ਕਾਰਨ ਹੋ ਰਿਹਾ ਹੈ।ਉਨ੍ਹਾਂ ਕਿਹਾ ਕਿ ਹਰ ਰੋਜ਼ ਨਸ਼ੇ ਦੇ ਨਾਲ ਨੋਜਵਾਨ ਮਰ ਰਹੇ ਹਨ ਪਰ ਸਰਕਾਰ ਨੂੰ ਕੋਈ ਫ਼ਿਕਰ ਨਹੀਂ ਹੈ।
ਮੋਰਿੰਡਾ ਦੇ ਵਿੱਚ ਵਰਕਰ ਮੀਟਿੰਗ ਕਰਨ ਤੋ ਬਾਅਦ ਗੱਲਬਾਤ ਕਰਦਿਆਂ ਚਰਨਜੀਤ ਸਿੰਘ ਚੰਨੀ ਨੇ ਸ਼੍ਰੀ ਚਮਕੋਰ ਸਾਹਿਬ ਵਿਵ ਅੱਖਾਂ ਦਾ ਕੈਂਪ ਲਗਾਉਣ ਦੀ ਗੱਲ ਦੱਸੀ ਤੇ ਕਿਹਾ ਕਿ ਹਰ ਮਰੀਜ਼ ਨੂੰ ਉਨ੍ਹਾਂ ਦੇ ਘਰ ਤੋਂ ਲਿਆ ਕੇ ਅੱਖਾਂ ਦਾ ਮੁਫ਼ਤ ਇਲਾਜ ਕਰਨ ਤੋ ਬਾਅਦ ਘਰ ਤੱਕ ਪਹੁੰਚਣਾ ਉਨ੍ਹਾਂ ਦੀ ਜ਼ਿੰਮੇਵਾਰੀ ਹੈ।ਉਨ੍ਹਾਂ ਕਿਹਾ ਕਿ ਇੰਨਾਂ ਮਰੀਜ਼ਾਂ ਦੇ ਲਈ ਲੰਗਰ ਸਮੇਤ ਹਰ ਤਰਾਂ ਦੀ ਸਹੂਲਤ ਦਿੱਤੀ ਜਾਵੇਗੀ ਤੇ 11,12,13 ਅਤੇ 14 ਅਕਤੂਬਰ ਨੂੰ ਇਹ ਕੈਂਪ ਲਗਾਇਆ ਜਾ ਰਿਹਾ ਹੈ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.




