ਅਮਰੀਕਾ ਨੂੰ ਹੋਰਮੁਜ਼ ਤੋਂ ਤੇਲ ਲਿਆਉਣ ਦੀ ਲੋੜ ਨਹੀਂ, ਟਰੰਪ

ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਹੋਰਮੁਜ਼ ਜਲਡਮਰੂਮੱਧ ਨੂੰ ਲੈ ਕੇ ਸਪੱਸ਼ਟ ਤੌਰ ‘ਤੇ ਕਹਿ ਦਿੱਤਾ ਹੈ ਕਿ ਜਿਸ ਵੀ ਦੇਸ਼ ਨੂੰ ਇੱਥੋਂ ਤੇਲ ਲਿਆਉਣ ਦੀ ਲੋੜ ਹੈ, ਉਹ ਇਸ ਨੂੰ ਖੁੱਲ੍ਹਾ ਰੱਖਣ ਦੀ ਚਿੰਤਾ ਕਰੇ। ਮੱਧ ਪੂਰਬ ਵਿੱਚ ਚੱਲ ਰਹੀ ਜੰਗ ਨੂੰ ਲੈ ਕੇ ਉਹ ਵਾਰ-ਵਾਰ ਈਰਾਨ ਨੂੰ ਧਮਕੀ ਦੇ ਰਹੇ ਹਨ ਕਿ ਜੇਕਰ ਈਰਾਨ ਨੇ ਸ਼ਿਪਿੰਗ ਲਈ ਹੋਰਮੁਜ਼ ਜਲਡਮਰੂਮੱਧ ਨੂੰ ਫਿਰ ਤੋਂ ਨਾ ਖੋਲ੍ਹਿਆ, ਤਾਂ ਉਹ ਈਰਾਨ ਦੇ ਨਿਊਕਲੀਅਰ ਪਲਾਂਟਾਂ ‘ਤੇ ਹਮਲਾ ਕਰਨਗੇ।ਉਨ੍ਹਾਂ ਨੇ ਅੱਗੇ ਕਿਹਾ ਕਿ ਅਮਰੀਕਾ ਨੂੰ ਇਸ ਸਮੁੰਦਰੀ ਰਸਤੇ ਤੋਂ ਤੇਲ ਲਿਆਉਣ ਦੀ ਲੋੜ ਨਹੀਂ ਹੈ। ਜਿਨ੍ਹਾਂ ਦੇਸ਼ਾਂ ਨੂੰ ਹੋਰਮੁਜ਼ ਤੋਂ ਤੇਲ ਮਿਲਦਾ ਹੈ, ਉਨ੍ਹਾਂ ਨੂੰ ਉਸ ਰਸਤੇ ਦਾ ਧਿਆਨ ਰੱਖਣਾ ਚਾਹੀਦਾ ਹੈ। ਉਨ੍ਹਾਂ ਨੂੰ ਉਸ ਨੂੰ ਸੰਭਾਲ ਕੇ ਰੱਖਣਾ ਚਾਹੀਦਾ ਹੈ ਅਤੇ ਉਸ ਦੀ ਹਿਫਾਜ਼ਤ ਕਰਨੀ ਚਾਹੀਦੀ ਹੈ। ਜ਼ਿਕਰਯੋਗ ਹੈ ਕਿ ਹੋਰਮੁਜ਼ ਸਮੁੰਦਰੀ ਰਸਤਾ, ਫਾਰਸ ਦੀ ਖਾੜੀ ਨੂੰ ਓਮਾਨ ਦੀ ਖਾੜੀ ਅਤੇ ਅਰਬ ਸਾਗਰ ਨਾਲ ਜੋੜਦਾ ਹੈ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.




