Breaking NewsD5 specialEntertainmentNewsTop News

Pushpa 2 ਨੂੰ ਰਿਲੀਜ਼ ਤੋਂ ਪਹਿਲਾਂ ਮਿਲਿਆ ਇੰਨੇ ਕਰੋੜ ਦਾ ਆਫਰ !

ਮੁੰਬਈ : ਸੁਪਰਸਟਾਰ ਅੱਲੂ ਅਰਜੁਨ ਦੀ ਫ਼ਿਲਮ ‘ਪੁਸ਼ਪਾ : ਦਿ ਰਾਈਜ਼’ ਨੇ ਬਾਕਸ ਆਫਿਸ ‘ਤੇ ਕਈ ਰਿਕਾਰਡ ਤੋੜ ਦਿੱਤੇ ਹਨ। ਇਸ ਫ਼ਿਲਮ ਦੇ ਹਿੰਦੀ ਵਰਜ਼ਨ ਨੇ 100 ਕਰੋੜ ਦਾ ਬਿਜ਼ਨੈੱਸ ਕਰਕੇ ਇਕ ਨਵਾਂ ਇਤਿਹਾਸ ਰਚ ਦਿੱਤਾ ਹੈ। ਫ਼ਿਲਮ ਦੀ ਸਫਲਤਾ ਤੋਂ ਬਾਅਦ ਅੱਲੂ ਅਰਜੁਨ ਪੈਨ ਇੰਡੀਆ ਸਟਾਰ ਬਣ ਚੁੱਕੇ ਹਨ। ਹੁਣ ਪ੍ਰਸ਼ੰਸਕ ਬੇਸਬਰੀ ਨਾਲ ‘ਪੁਸ਼ਪਾ’ ਦੇ ਸੀਕੁਅਲ ਦਾ ਇੰਤਜ਼ਾਰ ਕਰ ਰਹੇ ਹਨ। ਹੁਣ ‘ਪੁਸ਼ਪਾ 2’ ਨੂੰ ਲੈ ਕੇ ਇਕ ਅਜਿਹੀ ਖ਼ਬਰ ਸਾਹਮਣੇ ਆਈ ਹੈ, ਜਿਸ ਨੂੰ ਸੁਣ ਕੇ ਹੋਸ਼ ਉੱਡ ਜਾਣਗੇ।

ਭਗਵੰਤ ਮਾਨ ਨੇ ਲਿਆ ਫੈਸਲਾ, ਭ੍ਰਿਸ਼ਟ ਅਫ਼ਸਰਾਂ ’ਤੇ ਵੱਡੀ ਕਾਰਵਾਈ, ਹੁਣ ਟੰਗੇ ਜਾਣਗੇ ਪੁੱਠੇ !D5 Channel Punjabi

ਰਿਪੋਰਟ ਮੁਤਾਬਕ ਇਕ ਨਾਮੀ ਪ੍ਰੋਡਕਸ਼ਨ ਹਾਊਸ ਨੇ ‘ਪੁਸ਼ਪਾ’ ਦੇ ਸਾਰੀਆਂ ਭਾਸ਼ਾਵਾਂ ’ਚ ਰਾਈਟਸ ਖਰੀਦਣ ਲਈ ਮੇਕਰਜ਼ ਨੂੰ 400 ਕਰੋੜ ਦਾ ਆਫਰ ਦਿੱਤਾ ਹੈ। ਇਸ ’ਚ ਓ. ਟੀ. ਟੀ. ਤੇ ਸੈਟੇਲਾਈਟ ਰਾਈਟਸ ਨੂੰ ਸ਼ਾਮਲ ਨਹੀਂ ਕੀਤਾ ਗਿਆ ਹੈ। ਹਾਲਾਂਕਿ ਅਜੇ ਤੱਕ ਇਹ ਪੁਸ਼ਟੀ ਨਹੀਂ ਹੋਈ ਕਿ ਮੇਕਰਜ਼ ਨੇ ਇਸ ਆਫਰ ਨੂੰ ਕਬੂਲ ਕੀਤਾ ਹੈ ਜਾ ਨਹੀਂ। ਇਹ ਵੀ ਹੋ ਸਕਦਾ ਹੈ ਕਿ ਮੇਕਰਜ਼ ਨੇ ਇਸ ਆਫਰ ਨੂੰ ਰੱਦ ਕਰ ਦਿੱਤਾ ਹੋਵੇ। ‘ਪੁਸ਼ਪਾ 2’ ਨੂੰ ਰਿਲੀਜ਼ ਤੋਂ ਪਹਿਲਾਂ ਇੰਨਾ ਵੱਡਾ ਆਫਰ ਮਿਲਣ ਨਾਲ ਮੇਕਰਜ਼ ਕਾਫੀ ਖ਼ੁਸ਼ ਹਨ। ਉਨ੍ਹਾਂ ਨੂੰ ਪੂਰਾ ਯਕੀਨ ਹੈ ਕਿ ਜਿਸ ਤਰ੍ਹਾਂ ‘ਪੁਸ਼ਪਾ’ ਨੇ ਬਾਕਸ ਆਫਿਸ ’ਤੇ ਧਮਾਲ ਮਚਾਇਆ ਸੀ, ਉਸੇ ਤਰ੍ਹਾਂ ਸੀਕੁਅਲ ਵੀ ਸਫਲਤਾ ਦੇ ਝੰਡੇ ਗੱਡੇਗਾ। ਫ਼ਿਲਮ ਨੂੰ ਲੈ ਕੇ ਹੁਣੇ ਤੋਂ ਜ਼ਬਰਦਸਤ ਚਰਚਾ ਬਣੀ ਹੋਈ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button