
ਪੰਜਾਬ ਵਿੱਚ ਵੱਡੇ ਪੱਧਰ ‘ਤੇ ਪ੍ਰਸ਼ਾਸਨਿਕ ਫੇਰਬਦਲ ਜਾਰੀ ਹੈ। ਕਈ ਵੱਡੇ ਅਫਸਰਾਂ ਦੇ ਤਬਾਦਲੇ ਤੋਂ ਬਾਅਦ ਹੁਣ ਕਈ ਹੋਰ ਅਧਿਕਾਰੀਆਂ ਦੇ ਤਬਾਦਲੇ ਕੀਤੇ ਗਏ ਹਨ। ਜਾਣਕਾਰੀ ਮੁਤਾਬਕ ਹੁਣ ਪ੍ਰਸ਼ਾਸਨਿਕ ਫੇਰਬਦਲ ‘ਚ ਮੰਤਰੀ ਮੰਡਲ ਦੀ ਨਿਯੁਕਤੀ ਕਮੇਟੀ (ਏ. ਸੀ. ਸੀ.) ਨੇ 14 ਸੀਨੀਅਰ ਆਈ. ਏ. ਐੱਸ. ਅਧਿਕਾਰੀਆਂ ਦੀਆਂ ਵੱਖ-ਵੱਖ ਮੰਤਰਾਲਿਆਂ ਵਿਚ ਸਕੱਤਰ ਅਤੇ ਵਧੀਕ ਸਕੱਤਰ ਪੱਧਰ ਦੇ ਅਹੁਦਿਆਂ ’ਤੇ ਨਿਯੁਕਤੀ ਅਤੇ ਤਬਾਦਲੇ ਨੂੰ ਮਨਜ਼ੂਰੀ ਦਿੱਤੀ ਗਈ ਹੈ। ਇਸ ਸੂਚੀ ਵਿੱਚ ਪੰਜਾਬ ਕੈਡਰ ਦੇ ਆਈ. ਏ. ਐੱਸ. ਅਧਿਕਾਰੀ ਤੇਜਵੀਰ ਸਿੰਘ ਵੀ ਸ਼ਾਮਲ ਹਨ, ਜਿਨ੍ਹਾਂ ਨੂੰ ਕੇਂਦਰ ’ਚ ਇਕ ਅਹਿਮ ਜ਼ਿੰਮੇਵਾਰੀ ਸੌਂਪੀ ਗਈ ਹੈ।
ਨਿਵੇਦਿਤਾ ਸ਼ੁਕਲਾ ਵਰਮਾ : ਪ੍ਰਸ਼ਾਸਨਿਕ ਸੁਧਾਰ ਅਤੇ ਲੋਕ ਸ਼ਿਕਾਇਤ ਵਿਭਾਗ ਦੀ ਸਕੱਤਰ ਨਿਯੁਕਤ, ਨਾਲ ਹੀ ਪੈਨਸ਼ਨ ਅਤੇ ਪੈਨਸ਼ਨਰ ਭਲਾਈ ਵਿਭਾਗ ਦਾ ਵਾਧੂ ਚਾਰਜ।
-ਚੰਚਲ ਕੁਮਾਰ : ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਦੇ ਸਕੱਤਰ ਨਿਯੁਕਤ।
-ਨਰਿੰਦਰ ਭੂਸ਼ਣ : ਪੇਂਡੂ ਵਿਕਾਸ ਮੰਤਰਾਲੇ ਦੇ ਭੂਮੀ ਸਰੋਤ ਵਿਭਾਗ ਦੇ ਸਕੱਤਰ ਵਜੋਂ ਕਾਰਜਸ਼ੀਲ ਰਹਿਣਗੇ।
-ਚੰਦਰਸ਼ੇਖਰ ਕੁਮਾਰ: ਨੈਸ਼ਨਲ ਰੇਨਫੈੱਡ ਏਰੀਆ ਅਥਾਰਟੀ ਦੇ ਮੁੱਖ ਕਾਰਜਕਾਰੀ ਅਧਿਕਾਰੀ (ਸੈਕਟਰੀ ਪੱਧਰ) ਵਜੋਂ ਨਿਯੁਕਤ।
-ਸੰਜੇ ਜਾਜੂ : ਉੱਤਰ-ਪੂਰਬੀ ਖੇਤਰ ਵਿਕਾਸ ਮੰਤਰਾਲੇ ਦੇ ਸਕੱਤਰ ਨਿਯੁਕਤ।
-ਸ਼੍ਰੀਵਤਸ ਕ੍ਰਿਸ਼ਨਾ : ਘੱਟ ਗਿਣਤੀ ਮਾਮਲਿਆਂ ਦੇ ਮੰਤਰਾਲੇ ਦੇ ਸਕੱਤਰ ਨਿਯੁਕਤ।
-ਤੇਜਵੀਰ ਸਿੰਘ (ਆਈ. ਏ. ਐੱਸ. ਪੀ. ਬੀ.94) (ਪੰਜਾਬ ਕੈਡਰ) : ਰਸਾਇਣ ਅਤੇ ਪੈਟਰੋ-ਰਸਾਇਣ ਵਿਭਾਗ, ਰਸਾਇਣ ਅਤੇ ਖਾਦ ਮੰਤਰਾਲੇ ਦੇ ਸਕੱਤਰ ਨਿਯੁਕਤ।
-ਸੰਜੇ ਲੋਹੀਆ : ਵਿੱਤ ਮੰਤਰਾਲੇ ਦੇ ਵਿੱਤੀ ਸੇਵਾਵਾਂ ਵਿਭਾਗ ਵਿਚ ਵਿਸ਼ੇਸ਼ ਸਕੱਤਰ ਨਿਯੁਕਤ (ਅੱਗੇ ਚੱਲ ਕੇ ਸਕੱਤਰ ਦਾ ਕਾਰਜਭਾਰ ਸੰਭਾਲਣਗੇ)।
-ਰੋਹਿਤ ਕਾਂਸਲ : ਪੇਂਡੂ ਵਿਕਾਸ ਮੰਤਰਾਲੇ ਦੇ ਪੇਂਡੂ ਵਿਕਾਸ ਵਿਭਾਗ ਦੇ ਸਕੱਤਰ ਨਿਯੁਕਤ।
-ਭਾਰਤ ਹਰਬੰਸ ਲਾਲ ਖੇੜਾ : ਸੂਖਮ, ਲਘੂ ਅਤੇ ਦਰਮਿਆਨੇ ਉਦਯੋਗ ਮੰਤਰਾਲੇ (ਐੱਮ. ਐੱਸ. ਐੱਮ. ਈ.) ਦੇ ਸਕੱਤਰ ਨਿਯੁਕਤ।
-ਅਭਿਸ਼ੇਕ ਸਿੰਘ : ਰਾਸ਼ਟਰੀ ਪ੍ਰੀਖਿਆ ਏਜੰਸੀ (ਐੱਨ. ਟੀ. ਏ.) ਦੇ ਡਾਇਰੈਕਟਰ ਜਨਰਲ (ਸਕੱਤਰ ਪੱਧਰ) ਨਿਯੁਕਤ।
-ਭੁਵਨੇਸ਼ ਕੁਮਾਰ : ਸੈਰ-ਸਪਾਟਾ ਮੰਤਰਾਲੇ ਦੇ ਸਕੱਤਰ ਨਿਯੁਕਤ।
–ਸੰਜੇ ਰਸਤੋਗੀ: ਰਾਸ਼ਟਰੀ ਪੁਰਾਲੇਖ ਵਿਭਾਗ ਦੇ ਡਾਇਰੈਕਟਰ ਜਨਰਲ ਵਜੋਂ ਸੇਵਾ ਨਿਭਾਉਂਦੇ ਹੋਏ, ਉਨ੍ਹਾਂ ਨੂੰ ਵਿਸ਼ੇਸ਼ ਸਕੱਤਰ ਦੇ ਅਹੁਦੇ ‘ਤੇ ਇਨ-ਸੀਟੂ ਅਪਗ੍ਰੇਡ ਦਿੱਤਾ ਗਿਆ।
–ਸੱਜਣ ਸਿੰਘ ਯਾਦਵ : ਵਿੱਤ ਮੰਤਰਾਲੇ ਦੇ ਖਰਚ ਵਿਭਾਗ ਵਿਚ ਵਿਸ਼ੇਸ਼ ਸਕੱਤਰ ਦੇ ਅਹੁਦੇ ’ਤੇ ਇਨ-ਸੀਟੂ ਅਪਗ੍ਰੇਡੇਸ਼ਨ ਪ੍ਰਦਾਨ ਕੀਤੀ ਗਈ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.




