
ਪੰਜਾਬ ਦੀ ਸਿਆਸਤ ਇੱਕ ਵਾਰ ਫਿਰ ਉਸ ਵੇਲੇ ਗਰਮਾ ਗਈ ਜਦੋਂ ਸਾਲ 2019 ਦੇ ਬਹੁ-ਚਰਚਿਤ ਕਰੋੜਾਂ ਦੀ ਹਵਾਲਾ ਰਕਮ ਮਾਮਲੇ ਵਿੱਚ ਫਸੇ ਪੁਲਿਸ ਮੁਲਾਜ਼ਮ ਦਿਲਬਾਗ ਸਿੰਘ ਬਬਲੀ ਨੂੰ ਕਰੀਬ ਸੱਤ ਸਾਲ ਬਾਅਦ ਮੁੜ ਬਹਾਲ ਕਰ ਦਿੱਤਾ ਗਿਆ। ਇਸ ਬਹਾਲੀ ਨੇ ਨਾ ਸਿਰਫ ਪੁਰਾਣੇ ਮਾਮਲੇ ਨੂੰ ਮੁੜ ਜਿੰਦਾ ਕਰ ਦਿੱਤਾ ਹੈ, ਸਗੋਂ ਸਿਆਸੀ ਦਲਾਂ ਵਿਚਕਾਰ ਤਿੱਖੀ ਬਿਆਨਬਾਜ਼ੀ ਨੂੰ ਵੀ ਜਨਮ ਦਿੱਤਾ ਹੈ। ਇੱਕ ਪਾਸੇ ਮੌਜੂਦਾ ਸਰਕਾਰ ਇਸਨੂੰ “ਸੱਚ ਦੀ ਜਿੱਤ” ਵਜੋਂ ਪੇਸ਼ ਕਰ ਰਹੀ ਹੈ, ਜਦਕਿ ਵਿਰੋਧੀ ਪੱਖ ਇਸਨੂੰ ਕੋਝੀ ਸਿਆਸਤ ਕਰਾਰ ਦੇ ਰਿਹਾ ਹੈ।ਦਿਲਬਾਗ ਸਿੰਘ ਬਬਲੀ ਦੀ ਬਹਾਲੀ ਤੋਂ ਬਾਅਦ ਖੰਨਾ ਤੋਂ ਵਿਧਾਇਕ ਤੇ ਕੈਬਨਿਟ ਮੰਤਰੀ ਤਰੁਣਪ੍ਰੀਤ ਸਿੰਘ ਸੌਂਦ ਨੇ ਸੋਸ਼ਲ ਮੀਡੀਆ ਰਾਹੀਂ ਵੱਡਾ ਦਾਅਵਾ ਕੀਤਾ। ਉਨ੍ਹਾਂ ਕਿਹਾ ਕਿ ਪਿਛਲੀ ਕਾਂਗਰਸ ਸਰਕਾਰ ਦੇ ਦੌਰਾਨ ਬਬਲੀ ਨੂੰ ਝੂਠੇ ਮਾਮਲੇ ਵਿੱਚ ਫਸਾਇਆ ਗਿਆ ਸੀ ਤੇ ਉਸਨੂੰ ਸਾਲਾਂ ਤੱਕ ਇਨਸਾਫ ਨਹੀਂ ਮਿਲਿਆ। ਸੌਂਦ ਨੇ ਲਿਖਿਆ ਕਿ 2022 ਵਿੱਚ ਵਿਧਾਇਕ ਬਣਨ ਤੋਂ ਬਾਅਦ ਜਦੋਂ ਇਹ ਮਾਮਲਾ ਉਨ੍ਹਾਂ ਦੇ ਧਿਆਨ ਵਿੱਚ ਆਇਆ ਤਾਂ ਉਨ੍ਹਾਂ ਨੇ ਖੁਦ ਮੁੱਖ ਮੰਤਰੀ ਭਗਵੰਤ ਮਾਨ ਨਾਲ ਬਬਲੀ ਦੀ ਮੁਲਾਕਾਤ ਕਰਵਾਈ ਅਤੇ ਉੱਚ ਅਧਿਕਾਰੀਆਂ ਨਾਲ ਕਈ ਮੀਟਿੰਗਾਂ ਕੀਤੀਆਂ। ਇਸਦੇ ਨਤੀਜੇ ਵਜੋਂ ਜਾਂਚ ਤੋਂ ਬਾਅਦ ਬਬਲੀ ਨੂੰ ਬੇਕਸੂਰ ਮੰਨਦੇ ਹੋਏ ਮੁੜ ਨੌਕਰੀ ਵਿੱਚ ਬਹਾਲ ਕੀਤਾ ਗਿਆ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.




