EntertainmentPunjabTop News

Fake Passports ਮਾਮਲੇ ‘ਚ ਪੰਜਾਬੀ ਗਾਇਕ Karan Aujla ਦਾ ਕਰੀਬੀ ਪਟਿਆਲਾ ਤੋਂ ਗ੍ਰਿਫ਼ਤਾਰ

ਪਟਿਆਲਾ : ਬੀਤੇ ਕੁਝ ਦਿਨ ਪਹਿਲਾ ਪੰਜਾਬੀ ਗਾਇਕ ਕਰਨ ਔਜਲਾ ਦਾ ਇਕ ਵੀਡੀਓ ਵਾਇਰਲ ਹੋਇਆ ਸੀ। ਇਸ ਵੀਡੀਓ ਵਿਚ ਲਾਰੈਂਸ ਬਿਸ਼ਨੋਈ ਦਾ ਭਰਾ ਅਨਮੋਲ ਬਿਸ਼ਨੋਈ ਕਰਨ ਔਜਲਾ ਦੇ ਸਮਾਗਮ ਵਿਚ ਨਜ਼ਰ ਆਇਆ ਸੀ। ਹਲਾਂਕਿ ਇਸ ਵੀਡੀਓ ਨੂੰ ਲੈ ਕੇ ਕਰਨ ਔਜਲਾ ਵੱਲੋਂ ਆਪਣੀ ਸਫ਼ਾਈ ਦੇ ਦਿੱਤੀ ਗਈ ਸੀ। ਪਰ ਹੁਣ ਏਜੀਟੀਐਫ ਨੇ ਵੀਡੀਓ ‘ਚ ਸ਼ਾਮਲ ਅਤੇ ਕਰਨ ਔਜਲਾ ਦੇ ਕਰੀਬੀ ਸ਼ਾਰਪੀ ਘੁੰਮਣ ਨੂੰ ਗ੍ਰਿਫਤਾਰ ਕਰ ਲਿਆ ਹੈ। ਦੱਸਿਆ ਜਾ ਰਿਹਾ ਹੈ ਕਿ ਇਹ ਗ੍ਰਿਫ਼ਤਾਰੀ ਪਟਿਆਲਾ ਤੋਂ ਹੋਈ ਹੈ।

ਸਰਕਾਰ ਨੇ ਬਦਲਿਆ ਮੀਟਿੰਗ ਦਾ ਸਥਾਨ, ਚੰਡੀਗੜ੍ਹ ਤੋਂ ਦੂਜੇ ਸ਼ਹਿਰ ਵੱਲ ਮੁੜੀਆਂ ਗੱਡੀਆਂ D5 Channel Punjabi

ਸ਼ਾਰਪੀ ਕਰਨ ਔਜਲਾ ਦਾ ਨਜ਼ਦੀਕੀ ਰਿਹਾ ਹੈ ਅਤੇ ਕਰਨ ਦੇ ਸ਼ੋਅ ਵੀ organize ਕਰਦਾ ਰਿਹਾ ਹੈ। ਜਾਣਕਾਰੀ ਸਾਹਮਣੇ ਆਈ ਹੈ ਕਿ ਸ਼ਾਰਪੀ ਨੂੰ fake passports ਦੇ ਮਾਮਲੇ ‘ਚ ਹਿਰਾਸਤ ਵਿਚ ਲਿਆ ਗਿਆ ਹੈ। ਸ਼ਾਰਪੀ ਨਾਲ 8 ਜਣੇ ਹੋਰ ਪੁਲਿਸ ਵੱਲੋਂ ਡੱਕੇ ਗਏ ਹਨ ਜਿਨ੍ਹਾਂ ਵਿੱਚੋ ਕਈ ਟਰੈਵਲ ਏਜੇੰਟਸ ਦੱਸੇ ਜਾ ਰਹੇ ਹਨ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button