PunjabTop News

ਕਬੱਡੀ ਪ੍ਰਮੋਟਰ ਰਾਣਾ ਬਲਾਚੌਰੀਆ ਕਤਲ ਕੇਸ: 8 ਮੁਲਜ਼ਮਾਂ ਖਿਲਾਫ਼ ਚਾਰਜਸ਼ੀਟ ਦਾਖਲ, 5 ਬਦਮਾਸ਼ਾਂ ਖਿਲਾਫ਼ ਵਰੰਟ ਜਾਰੀ

ਮੁਹਾਲੀ ਅਦਾਲਤ ‘ਚ ਪੁਲਿਸ ਨੇ ਕਰੀਬ 350 ਪੰਨਿਆਂ ਦੀ ਚਾਰਜਸ਼ੀਟ ਦਾਖ਼ਲ ਕੀਤੀ ਹੈ। ਅੱਠ ਮੁਲਜ਼ਮਾਂ- ਜੁਗਰਾਜ ਸਿੰਘ, ਅਰਸ਼ਦੀਪ, ਮਨਦੀਪ ਸਿੰਘ ਮੋਨਾ, ਗਗਨਦੀਪ ਸਿੰਘ, ਅਕਾਸ਼ਦੀਪ, ਤਰਨਦੀਪ, ਦਵਿੰਦਰ ਉਰਫ਼ ਟਿੱਕਾ ਟੈਕਸੀ ਡਰਾਈਵਰ ਤੇ ਸ਼ੂਟਰ ਕਰਨ ਪਾਠਕ ਦਾ ਨਾਮ ਸ਼ਾਮਲ ਹੈ। ਇਸ ਚਾਰਜਸ਼ੀਟ ‘ਚ ਕਰੀਬ 55 ਗਵਾਹ ਬਣਾਏ ਗਏ ਹਨ।
ਕਬੱਡੀ ਪ੍ਰਮੋਟਰ ਰਾਣਾ ਬਲਾਚੌਰੀਆ ਕਤਲ ਕੇਸ: 8 ਮੁਲਜ਼ਮਾਂ ਖਿਲਾਫ਼ ਚਾਰਜਸ਼ੀਟ ਦਾਖਲ, 5 ਬਦਮਾਸ਼ਾਂ ਖਿਲਾਫ਼ ਵਰੰਟ ਜਾਰੀ

ਕਬੱਡੀ ਪ੍ਰਮੋਟਰ ਰਾਣਾ ਬਲਾਚੌਰੀਆ ਕਤਲਕਾਂਡ ਮਾਮਲੇ ‘ਚ ਮੁਹਾਲੀ ਪੁਲਿਸ ਵੱਲੋਂ ਚਾਰਜਸ਼ੀਟ ਦਾਖ਼ਲ ਕਰ ਦਿੱਤੀ ਗਈ ਹੈ। ਪੁਲਿਸ ਨੇ ਅੱਠ ਮੁਲਜ਼ਮਾਂ ਖਿਲਾਫ਼ ਕਤਲ ਦੀ ਧਾਰਾਵਾਂ ਤਹਿਤ ਚਾਰਜਸ਼ੀਟ ਦਾਖ਼ਲ ਕੀਤੀ ਹੈ। ਇਸ ਦੇ ਨਾਲ ਹੀ ਗੈਂਗਸਟਰ ਬਲਜਿੰਦ ਡੋਨੀ ਬਲ, ਅਰਵਿੰਦਰ ਸਿੰਘ, ਜਸ਼ਦੀਪ ਸਿੰਘ ਤੇ ਅਰਵਿੰਦਰਜੀਤ ਖਿਲਾਫ਼ ਗ੍ਰਿਫ਼ਤਾਰੀ ਵਾਰੰਟ ਜਾਰੀ ਕਰਵਾਇਆ ਹੈ। ਇਸ ਮਾਮਲੇ ‘ਚ 55 ਗਵਾਹ ਬਣਾਏ ਗਏ ਹਨ।

ਮੁਹਾਲੀ ਅਦਾਲਤ ‘ਚ ਪੁਲਿਸ ਨੇ ਕਰੀਬ 350 ਪੰਨਿਆਂ ਦੀ ਚਾਰਜਸ਼ੀਟ ਦਾਖ਼ਲ ਕੀਤੀ ਹੈ। ਅੱਠ ਮੁਲਜ਼ਮਾਂ- ਜੁਗਰਾਜ ਸਿੰਘ, ਅਰਸ਼ਦੀਪ, ਮਨਦੀਪ ਸਿੰਘ ਮੋਨਾ, ਗਗਨਦੀਪ ਸਿੰਘ, ਅਕਾਸ਼ਦੀਪ, ਤਰਨਦੀਪ, ਦਵਿੰਦਰ ਉਰਫ਼ ਟਿੱਕਾ ਟੈਕਸੀ ਡਰਾਈਵਰ ਤੇ ਸ਼ੂਟਰ ਕਰਨ ਪਾਠਕ ਦਾ ਨਾਮ ਸ਼ਾਮਲ ਹੈ। ਇਸ ਚਾਰਜਸ਼ੀਟ ‘ਚ ਕਰੀਬ 55 ਗਵਾਹ ਬਣਾਏ ਗਏ ਹਨ। ਪੁਲਿਸ ਨੇ ਸ਼ੂਟਰ ਅਦਿੱਤਿਆ ਕਪੂਰ, ਗੈਂਗਸਟਰ ਬਲਜਿੰਦਰ ਡੋਨੀ ਬਲ, ਅਰਵਿੰਦਰ ਸਿੰਘ, ਜਸ਼ਦੀਪ ਤੇ ਅਰਵਿੰਦਰਜੀਤ ਉਰਫ਼ ਮਨੀ ਦੇ ਖਿਲਾਫ਼ ਅਰੈਸਟ ਵਾਰੰਟ ਜਾਰੀ ਕਰਵਾਏ ਹਨ।
ਇਹ ਮਾਮਲਾ 15 ਦਸੰਬਰ, 2025 ਦਾ ਹੈ। ਮੁਹਾਲੀ ਦੇ ਸੋਹਾਣਾ ‘ਚ ਕਬੱਡੀ ਟੂਰਨਾਮੈਂਟ ਚੱਲ ਰਿਹਾ ਸੀ। ਇਸ ਦੌਰਾਨ ਰਾਣਾ ਬਲਾਚੌਰੀਆ ਮੈਦਾਨ ‘ਚ ਹੀ ਸੀ। ਰਾਣਾ ਬਲਾਚੌਰੀਆ ਦੇ ਕੋਲ ਦੋ ਨੌਜਵਾਨ ਫੋਟੋ ਲੈਣ ਦੇ ਬਹਾਨੇ ਆਏ। ਇਸ ਦੌਰਾਨ ਉਨ੍ਹਾਂ ਨੇ ਰਾਣਾ ਬਲਾਚੌਰੀਆ ਦੇ ਗੋਲੀਆਂ ਮਾਰ ਦਿੱਤੀਆਂ। ਗੋਲੀ ਲੱਗਣ ਤੋਂ ਬਾਅਦ ਉਹ ਥੱਲੇ ਡਿੱਗ ਗਏ। ਲੋਕਾਂ ਨੇ ਉਨ੍ਹਾਂ ਨੂੰ ਤੁਰੰਤ ਹਸਪਤਾਲ ਪਹੁੰਚਾਇਆ, ਪਰ ਉਨ੍ਹਾਂ ਦੀ ਮੌਤ ਹੋ ਚੁੱਕੀ ਸੀ।

ਇਸ ਮਾਮਲੇ ‘ਤੇ ਅਦਾਲਤ ਨੇ ਸੁਰੱਖਿਆ ਪ੍ਰਬੰਧਾਂ ‘ਤੇ ਸਵਾਲ ਚੁੱਕੇ ਸਨ। ਸਰਕਾਰ ਵੱਲੋਂ ਦੱਸਿਆ ਗਿਆ ਸੀ ਕਿ ਕਬੱਡੀ ਮੈਚ ‘ਚ ਕਰੀਬ 900 ਤੋਂ 1000 ਲੋਕ ਮੌਜੂਦ ਸਨ ਤੇ ਕਤਲ ਦੀ ਵਾਰਦਾਤ ਸ਼ਾਮ ਕਰੀਬ 5:55 ਵਜੇ ਵਾਪਰੀ ਸੀ। ਹਾਈਕੋਰਟ ਨੇ ਸਵਾਲ ਚੁੱਕਿਆ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Leave a Reply

Your email address will not be published. Required fields are marked *

Back to top button