InternationalTop News

America ਤੋਂ deport ਹੋ ਰਹੇ 3 ਪੰਜਾਬੀ ਡਰਾਈਵਰ

ਅਮਰੀਕਾ ਤੋਂ ਤਿੰਨ ਪੰਜਾਬੀ ਟਰੱਕ ਡਰਾਈਵਰਾਂ ਨੂੰ ਡਿਪੋਰਟ ਕੀਤਾ ਜਾ ਰਿਹਾ ਹੈ ਜਿਨ੍ਹਾਂ ਨੂੰ ਪਿਛਲੇ ਸਮੇਂ ਦੌਰਾਨ ਇੰਮੀਗ੍ਰੇਸ਼ਨ ਐਂਡ ਕਸਟਮਜ਼ ਐਨਫ਼ੋਰਸਮੈਂਟ ਵਾਲਿਆਂ ਨੇ ਹਿਰਾਸਤ ਵਿਚ ਲਿਆ। ਦੂਜੇ ਪਾਸੇ ਇੰਮੀਗ੍ਰੇਸ਼ਨ ਵਾਲਿਆਂ ਦੇ ਕਾਬੂ ਆ ਰਹੇ ਪੰਜਾਬੀ ਟਰੱਕ ਡਰਾਈਵਰਾਂ ਵਿਚ 25 ਸਾਲਾ ਸੁਖਦੇਵ ਸਿੰਘ ਵੀ ਸ਼ਾਮਲ ਹੋ ਗਿਆ ਜਿਸ ਨੂੰ ਇੰਡਿਆਨਾ ਦੇ ਇੰਟਰਸਟੇਟ 65 ’ਤੇ ਵਾਪਰੇ ਹਾਦਸੇ ਮਗਰੋਂ ਪੁਲਿਸ ਨੇ ਗ੍ਰਿਫ਼ਤਾਰ ਕਰਦਿਆਂ ਆਈਸ ਦੇ ਸਪੁਰਦ ਕਰ ਦਿਤਾ। 2023 ਵਿਚ ਨਾਜਾਇਜ਼ ਤਰੀਕੇ ਨਾਲ ਅਮਰੀਕਾ ਦਾਖਲ ਹੋਏ ਸੁਖਦੇਵ ਸਿੰਘ ਨੇ 2 ਜਨਵਰੀ 2025 ਨੂੰ ਨਿਊ ਯਾਰਕ ਤੋਂ ਕਮਰਸ਼ੀਅਲ ਡਰਾਈਵਰਜ਼ ਲਾਇਸੰਸ ਹਾਸਲ ਕੀਤਾ ਅਤੇ ਟਰੰਪ ਸਰਕਾਰ ਵੱਲੋਂ ਕੀਤੀ ਜਾ ਰਹੀ ਅੰਤਾਂ ਦੀ ਸਖਤੀ ਦੇ ਬਾਵਜੂਦ ਟਰੱਕ ਚਲਾਉਣਾ ਜਾਰੀ ਰੱਖਿਆ।

ਸੁਖਦੇਵ ਸਿੰਘ ਨੂੰ ਆਈਸ ਨੇ ਕੀਤਾ ਕਾਬੂਇੰਡਿਆਨਾ ਹਾਈਵੇਅ ਪੈਟਰੋਲ ਮੁਤਾਬਕ ਸੁਖਦੇਵ ਸਿੰਘ ਦੇ ਟਰੱਕ ਨੇ ਇਕ ਪੈਦਲ ਸ਼ਖਸ ਨੂੰ ਟੱਕਰ ਮਾਰੀ ਜਿਸ ਨੂੰ ਗੰਭੀਰ ਜ਼ਖਮੀ ਹਾਲਤ ਵਿਚ ਹਸਪਤਾਲ ਦਾਖਲ ਕਰਵਾਇਆ ਗਿਆ। ਉਧਰ, ਡਿਪਾਰਟਮੈਂਟ ਆਫ਼ ਹੋਮਲੈਂਡ ਸਕਿਉਰਿਟੀ ਦੀ ਡਿਪਟੀ ਸਹਾਇਕ ਸਕੱਤਰ ਲੌਰਨ ਬਿਸ ਨੇ ਸੁਖਦੇਵ ਸਿੰਘ ਦੀ ਗ੍ਰਿਫ਼ਤਾਰੀ ਮਗਰੋਂ ਕਿਹਾ ਕਿ ਗੈਰਕਾਨੂੰਨੀ ਪ੍ਰਵਾਸੀਆਂ ਨੂੰ ਅਮਰੀਕਾ ਦੇ ਹਾਈਵੇਜ਼ ’ਤੇ 18 ਟਾਇਰਾਂ ਵਾਲੇ ਵਜ਼ਨੀ ਟਰੱਕ ਚਲਾਉਣ ਦਾ ਕੋਈ ਹੱਕ ਨਹੀਂ ਕਿਉਂਕਿ ਮੁਲਕ ਦੇ ਟ੍ਰੈਫ਼ਿਕ ਨਿਯਮਾਂ ਬਾਰੇ ਇਹ ਕੁਝ ਨਹੀਂ ਜਾਣਦੇ ਅਤੇ ਅੰਗਰੇਜ਼ੀ ਵਾਲੇ ਸਾਈਨ ਪੜ੍ਹਨੇ ਵੀ ਇਨ੍ਹਾਂ ਦੇ ਵਸ ਤੋਂ ਬਾਹਰ ਹਨ। ਉਨ੍ਹਾਂ ਅੱਗੇ ਕਿਹਾ ਕਿ ਨਿਊ ਯਾਰਕ ਦੀ ਗਵਰਨਰ ਕੈਥੀ ਹੋਚਲ ਨੂੰ ਕਮਰਸ਼ੀਅਲ ਡਰਾਈਵਰਜ਼ ਲਾਇਸੰਸ ਜਾਰੀ ਕਰਨ ਦੀ ਨੀਤੀ ਉਤੇ ਮੁੜ ਵਿਚਾਰ ਕਰਨਾ ਚਾਹੀਦਾ ਹੈ ਤਾਂਕਿ ਅਮਰੀਕਾ ਦੇ ਮਾਸੂਮ ਲੋਕਾਂ ਦੀ ਜਾਨ ਬਚਾਈ ਜਾ ਸਕੇ।

ਬੀਤੇ ਫ਼ਰਵਰੀ ਦੌਰਾਨ ਸੁਖਦੀਪ ਸਿੰਘ ਨੂੰ ਇੰਡਿਆਨਾ ਸੂਬੇ ਵਿਚ ਹੀ ਜਾਨਲੇਵਾ ਹਾਦਸੇ ਮਗਰੋਂ ਗ੍ਰਿਫ਼ਤਾਰ ਕੀਤਾ ਗਿਆ। ਹੈਂਡਰਿਕਸ ਕਾਊਂਟੀ ਦੇ ਸ਼ੈਰਿਫ਼ ਦਫ਼ਤਰ ਮੁਤਾਬਕ ਸੁਖਦੀਪ ਸਿੰਘ ਨੂੰ ਇੰਮੀਗ੍ਰੇਸ਼ਨ ਐਂਡ ਕਸਮਟਜ਼ ਐਨਫ਼ੋਰਸਮੈਂਟ ਵਾਲਿਆਂ ਦੇ ਸਪੁਰਦ ਕਰ ਦਿਤਾ ਗਿਆ ਜੋ 2018 ਵਿਚ ਡੌਨਲਡ ਟਰੰਪ ਦੇ ਪਹਿਲੇ ਕਾਰਜਕਾਲ ਦੌਰਾਨ ਗੈਰਕਾਨੂੰਨੀ ਤਰੀਕੇ ਨਾਲ ਅਮਰੀਕਾ ਦਾਖਲ ਹੋਇਆ ਅਤੇ ਪੈਰੋਲ ’ਤੇ ਰਿਹਾਅ ਕਰ ਦਿਤਾ ਗਿਆ। ਉਸ ਵੇਲੇ ਸੁਖਦੀਪ ਸਿੰਘ ਦੀ ਉਮਰ 18 ਸਾਲ ਤੋਂ ਘੱਟ ਸੀ ਜਿਸ ਦੇ ਮੱਦੇਨਜ਼ਰ ਇੰਮੀਗ੍ਰੇਸ਼ਨ ਅਦਾਲਤ ਨੇ ਨਰਮੀ ਵਰਤੀ। ਡਰਾਈਵਿੰਗ ਲਾਇਸੰਸ ’ਤੇ ਸੁਖਦੀਪ ਸਿੰਘ ਦੀ ਡੇਟ ਆਫ਼ ਬਰਥ 16 ਨਵੰਬਰ 2001 ਲਿਖੀ ਹੋਈ ਹੈ ਅਤੇ ਇਸ ਹਿਸਾਬ ਨਾਲ ਉਸ ਦੀ ਉਮਰ 25 ਸਾਲ ਵੀ ਨਹੀਂ ਬਣਦੀ।

ਦੂਜੇ ਪਾਸੇ ਆਈਸ ਵੱਲੋਂ ਰਿਚਰਡਸਨ ਤੋਂ ਕਾਬੂ ਕੀਤੇ 6 ਬੱਚਿਆਂ ਦੇ ਪਿਉ ਮੁਹੰਮਦ ਨਜ਼ੀਰ ਦੀ ਡਿਟੈਨਸ਼ਨ ਸੈਂਟਰ ਵਿਚ ਮੌਤ ਹੋ ਗਈ। 41 ਸਾਲਾ ਮੁਹੰਮਦ ਨਜ਼ੀਰ ਦੇ ਪਰਵਾਰ ਨੇ ਦੱਸਿਆ ਕਿ ਨਕਾਬਪੋਸ਼ ਆਈਸ ਏਜੰਟ ਉਨ੍ਹਾਂ ਦੇ ਘਰ ਪੁੱਜੇ ਅਤੇ ਉਸ ਨੂੰ ਫੜ ਕੇ ਲੈ ਗਏ। 6 ਬੱਚਿਆਂ ਦੇ ਪਿਉ ਦੀ ਇੰਮੀਗ੍ਰੇਸ਼ਨ ਹਿਰਾਸਤ ’ਚ ਮੌ.ਤਅਫ਼ਗਾਨਿਸਤਾਨ ਵਿਚ ਅਮਰੀਕਾ ਦੀ ਫੌਜ ਵਾਸਤੇ ਕੰਮ ਕਰ ਚੁੱਕੇ ਮੁਹੰਮਦ ਨਜ਼ੀਰ ਦੇ ਬੱਚਿਆਂ ਉਤੇ ਇੰਮੀਗ੍ਰੇਸ਼ਨ ਵਾਲਿਆਂ ਨੇ ਬਿਲਕੁਲ ਤਰਸ ਨਾ ਕੀਤਾ। ਡੈਲਸ ਦੇ ਆਈਸ ਫ਼ੀਲਡ ਦਫ਼ਤਰ ਵਿਚ ਮੁਹੰਮਦ ਨਜ਼ੀਰ ਦੀ ਤਬੀਅਤ ਅਚਨਚੇਤ ਵਿਗੜ ਗਈ ਅਤੇ ਉਸ ਨੂੰ ਪਾਰਕਲੈਂਡ ਹਸਪਤਾਲ ਲਿਜਾਇਆ ਗਿਆ ਪਰ ਕੁਝ ਦੇਰ ਬਾਅਦ ਦਮ ਤੋੜ ਦਿਤਾ।

ਪਰਵਾਰ ਡੂੰਘੇ ਸਦਮੇ ਵਿਚ ਹੈ ਅਤੇ ਪੋਸਟਮਾਰਟਮ ਤੋਂ ਬਾਅਦ ਹੀ ਮੌਤ ਦੇ ਅਸਲ ਕਾਰਨਾਂ ਬਾਰੇ ਪਤਾ ਲੱਗ ਸਕਦਾ ਹੈ। ਦੱਸਿਆ ਜਾ ਰਿਹਾ ਹੈ ਕਿ ਆਈਸ ਦੀ ਹਿਰਾਸਤ ਦੌਰਾਨ ਮੁਹੰਮਦ ਨਜ਼ੀਰ ਨੇ ਛਾਤੀ ਵਿਚ ਦਰਦ ਦੀ ਸ਼ਿਕਾਇਤ ਕੀਤੀ ਅਤੇ ਹਸਪਤਾਲ ਵਿਚ ਡਾਕਟਰਾਂ ਨੇ ਦੇਖਿਆ ਕਿ ਉਸ ਜੀਭ ਸੁੱਜੀ ਹੋਈ ਸੀ। ਮੁਹੰਮਦ ਨਜ਼ੀਰ ਦਾ ਸਭ ਤੋਂ ਛੋਟਾ ਬੇਟਾ 18 ਮਹੀਨੇ ਦਾ ਹੈ ਅਤੇ ਨਜ਼ੀਰ ਦੀ ਪਤਨੀ ਨੇ ਦਾਅਵਾ ਕੀਤਾ ਹੈ ਕਿ ਉਸ ਦਾ ਪਤੀ ਪੂਰੀ ਤਰ੍ਹਾਂ ਸਿਹਤਮੰਦ ਸੀ। ਆਈਸ ਦੀਆਂ ਗੋਲੀਆਂ ਨਾਲ ਅਮੈਰਿਕਨ ਨਾਗਰਿਕਾਂ ਦੀ ਮੌਤ ਮਗਰੋਂ ਹਿਰਾਸਤ ਵਿਚ ਮੌਤ ਦਾ ਇਕ ਹੋਰ ਮਾਮਲਾ ਸਾਹਮਣੇ ਆਇਆ ਹੈ ਅਤੇ ਮੁਹੰਮਦ ਨਜ਼ੀਰ ਦੀ ਪਤਨੀ ਇਨਸਾਫ਼ ਮੰਗ ਰਹੀ ਹੈ। “

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button