NationalTop News

ਕਟਕ ਸਰਕਲ ਦੇ ਡਿਪਟੀ ਡਾਇਰੈਕਟ ਦੇ ਘਰੋਂ ਦੋ ਨੰਬਰ ਦੇ ਕਰੋੜਾਂ ਰੁਪਏ ਜ਼ਬਤ

ਓਡੀਸ਼ਾ ਵਿਜੀਲੈਂਸ ਨੇ ਅੱਜ ਕਟਕ ਸਰਕਲ ਦੇ ਡਿਪਟੀ ਡਾਇਰੈਕਟ (ਮਾਈਨਿੰਗ) ਦੇਬਬ੍ਰਤ ਮੋਹੰਤੀ ਦੇ ਘਰ ਤੋਂ 4 ਕਰੋੜ ਰੁਪਏ ਨਕਦ ਜ਼ਬਤ ਕੀਤੇ। ਮੋਹੰਤੀ ਨੂੰ ਲਾਇਸੈਂਸੀ ਕੋਲਾ ਵਪਾਰੀ ਤੋਂ ਰੁ. 30,000 ਦੀ ਰਿਸ਼ਵਤ ਲੈਂਦੇ ਹੋਏ ਫੜਿਆ ਗਿਆ।

ਦੋਸ਼ ਹੈ ਕਿ ਉਹ ਕੋਲਾ ਡਿਪੂ ਨੂੰ ਬਿਨਾਂ ਰੁਕਾਵਟ ਚਲਾਉਣ ਤੇ ਕੰਮ ਆਸਾਨ ਕਰਨ ਦੇ ਬਦਲੇ ਰਿਸ਼ਵਤ ਲੈ ਰਿਹਾ ਸੀ। ਇਹ ਟ੍ਰੈਪ ਆਪ੍ਰੇਸ਼ਨ ਓਡੀਸ਼ਾ ਵਿਜੀਲੈਂਸ ਨੇ ਰਿਸ਼ਵਤ ਮੰਗਣ ਦੀ ਸ਼ਿਕਾਇਤ ਮਿਲਣ ਦੇ ਬਾਅਦ ਕੀਤਾ ਸੀ। ਗ੍ਰਿਫਤਾਰੀ ਮਗਰੋਂ ਵਿਜੀਲੈਂਸ ਦੀਆਂ ਟੀਮਾਂ ਨੇ ਮੋਹੰਤੀ ਤੇ ਉਨ੍ਹਾਂ ਦੇ ਕਰੀਬੀਆਂ ਦੇ ਕਈ ਟਿਕਾਣਿਆਂ ‘ਤੇ ਛਾਪੇ ਮਾਰੇ। ਵਿਭਾਗ ਨੇ ਮਠਾਸਾਹੀ ਵਿਚ ਮੋਹੰਤੀ ਦੇ ਜੱਦੀ ਘਰ ਅਤੇ ਭੁਵਨੇਸ਼ਵਰ ਦੇ ਪਾਟੀਆ ਇਲਾਕੇ ਵਾਲੇ ਫਲੈਟ ‘ਤੇ ਛਾਪਾ ਮਾਰਿਆ।

ਭੁਵਨੇਸ਼ਵਰ ਵਾਲੇ ਫਲੈਟ ਤੋਂ ਸੂਟਕੇਸ, ਟਰਾਲੀ ਬੈਗ ਤੇ ਅਲਮਾਰੀਆਂ ਵਿਚ ਨੋਟਾਂ ਦੇ ਢੇਰ ਮਿਲੇ। ਇਸ ਤੋਂ ਇਲਾਵਾ ਉਸ ਦੇ ਆਫਿਸ ਤੋਂ 1.20 ਲੱਖ ਰੁਪਏ ਨਕਦ ਵੀ ਬਰਾਮਦ ਹੋਏ। ਨੋਟਾਂ ਦੀ ਗਿਣਤੀ ਲਈ ਕਰੰਸੀ ਕਾਊਟਿੰਗ ਮਸ਼ੀਨਾਂ ਲਿਆਂਦੀਆਂ ਗਈਆਂ। ਵਿਜੀਲੈਂਸ ਦੇ ਭੁਵਨੇਸ਼ਵਰ ਡਵੀਜ਼ਨ ਦੇ ਐੱਸਪੀ ਸੋਜ ਕੁਮਾਰ ਸਮਲ ਨੇ ਦੱਸਿਆ ਕਿ ਹੁਣ ਤੱਕ 4.27 ਕਰੋੜ ਦੀ ਗਿਣਤੀ ਹੋ ਚੁੱਕੀ ਹੈ। ਇਸ ਤੋਂ ਇਲਾਵਾ ਅਧਿਕਾਰੀ ਦੇ ਨਾਂ ਲਗਭਗ 130 ਗ੍ਰਾਮ ਸੋਨਾ, 2400 ਵਰਗ ਫੁੱਟ ਦਾ ਪਲਾਟ ਹੈ ਜਿਸ ‘ਤੇ ਦੋ ਮੰਜ਼ਿਲਾ ਬਿਲਡਿੰਗ ਬਣ ਰਹੀ ਹੈ। ਮੋਹੰਤੀ ਦੇ ਨਾਂ 10 ਬੈਂਕ ਖਾਤੇ ਤੇ ਲੌਕਰ ਵੀ ਹਨ ਜਿਨ੍ਹਾਂ ਦੀ ਜਾਂਚ ਹੋ ਰਹੀ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button