IndiaTop News

1 ਅਪ੍ਰੈਲ ਤੋਂ ਟੋਲ ਪਲਾਜ਼ਾ ‘ਤੇ ਬੰਦ ਹੋ ਸਕਦੀ ਹੈ ਕੈਸ਼ ਪੇਮੈਂਟ

ਨੈਸ਼ਨਲ ਹਾਈਵੇਅ ‘ਤੇ ਸਫ਼ਰ ਕਰਨ ਵਾਲੇ ਲੋਕਾਂ ਨੂੰ ਜਲਦ ਹੀ ਟੋਲ ਪਲਾਜ਼ਾ ‘ਤੇ ਪੂਰੀ ਤਰ੍ਹਾਂ ਡਿਜੀਟਲ ਪੇਮੈਂਟ ‘ਤੇ ਨਿਰਭਰ ਕਰਨਾ ਪੈ ਸਕਦਾ ਹੈ। ਨੈਸ਼ਲ ਹਾਈਵੇਅ ਅਥਾਰੀਟੀ ਆਫ ਇੰਡੀਆ (NHAI) ਤੇ ਪੂਰੇ ਦੇਸ਼ ਵਿੱਚ ਟੋਲ ਤੇ ਨਕਦ ਲੈਣ-ਦੇਣ ਨੂੰ ਬੰਦ ਕਰਨ ਦਾ ਵਿਚਾਰ ਬਣਾ ਰਹੀ ਹੈ। PTI ਦੀ ਰਿਪੋਰਟ ਦੇ ਮੁਤਾਬਕ, ਇਸ ਯੋਜਨਾ ਦੇ ਲਾਗੂ ਹੋਣ ਤੋਂ ਬਾਅਦ ਨੈਸ਼ਨਲ ਹਾਈਵੇਅ ‘ਤੇ ਸਾਰੇ ਟੋਲ ਪਲਾਜ਼ਾ ‘ਤੇ ਭੁਗਤਾਨ ਸਿਰਫ ਡਿਜਿਟਲੀ ਹੋਵੇਗੀ। ਇਸ ਦੇ ਲਈ FASTag ਜਾਂ UPI ਦੀ ਵਰਤੋ ਹੋਵੇਗੀ।

ਅਥਾਰੀਟੀ ਦਾ ਕਹਿਣਾ ਹੈ ਕਿ 1 ਅਪ੍ਰੈਲ 2026 ਨੂੰ ਦੇਸ਼ ਭਰ ਦੇ ਨੈਸ਼ਨਲ ਹਾਈਵੇਅ ਟੋਲ ਪਲਾਜ਼ਾ ‘ਤੇ ਨਕਦੀ ਭੁਗਤਾਨ ਬੰਦ ਕਰਨ ਦਾ ਵਿਚਾਰ ਕੀਤਾ ਜਾਵੇਗਾ। ਇਸ ਦਾ ਮਕਸਦ ਪੂਰੀ ਤਰ੍ਹਾਂ ਡਿਜੀਟਲ ਟੋਲ ਸਿਸਟਮ ਤਿਆਰ ਕਰਨਾ ਹੈ। ਇਹ ਕਦਮ ਇਲੈਕਟਰੋਨਿਕ ਟੋਲ ਕੁਲੈਕਸ਼ਨ ਨਾਲ ਮਿਲੇ ਫਾਈਦੇ ਨੂੰ ਹੋਰ ਮਜ਼ਬੂਤ ਕਰਨਾ ਅਤੇ ਟੋਲ ਪਲਾਜ਼ਾ ਨੂੰ ਜ਼ਿਆਦਾ ਤੇਜ਼ ਅਤੇ ਭਰੋਸੇ ਮੰਦ ਬਣਾਉਣ ਲਈ ਚੁੱਕਿਆ ਗਿਆ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button