Breaking NewsD5 specialIndiaNewsTop News

ਕਿਸਾਨ ਸੰਸਦ ਦਾ ਅੱਜ ਦੂਜਾ ਦਿਨ, ਖੇਤੀਬਾੜੀ ਕਾਨੂੰਨਾਂ ਦੇ ਵਿਰੋਧ ‘ਚ ਜੰਤਰ – ਮੰਤਰ ਪੁੱਜੇ ਕਿਸਾਨ

ਨਵੀਂ ਦਿੱਲੀ : ਖੇਤੀਬਾੜੀ ਕਾਨੂੰਨਾਂ ਦੇ ਖਿਲਾਫ ਵਿਰੋਧ ਪ੍ਰਦਰਸ਼ਨ ਕਰ ਰਹੇ ਕਿਸਾਨ ਜੰਤਰ – ਮੰਤਰ ‘ਤੇ ਪਹੁੰਚ ਗਏ ਹਨ। ਸੰਸਦ ਤੋਂ ਸਿਰਫ਼ ਥੋੜ੍ਹੀ ਦੂਰ ਜੰਤਰ – ਮੰਤਰ ‘ਤੇ ਚੱਲ ਰਹੀ ਕਿਸਾਨਾਂ ਦੀ ਕਿਸਾਨ ਸੰਸਦ ਦਾ ਅੱਜ ਦੂਜਾ ਦਿਨ ਹੈ। ਦਿੱਲੀ ਪੁਲਿਸ ਦੀਆਂ ਚਾਰ ਬੱਸਾਂ ਰਾਹੀਂ ਕਿਸਾਨ ਸਿੰਘੂ ਬਾਰਡਰ ਤੋਂ ਜੰਤਰ – ਮੰਤਰ ਆਏ। ਕਿਸਾਨਾਂ ਦੀ ਸੰਸਦ ਸ਼ਾਮ ਪੰਜ ਵਜੇ ਤੱਕ ਚੱਲੇਗੀ। ਕਿਸਾਨ ਸ਼ਾਂਤੀਪੂਰਨ ਢੰਗ ਨਾਲ ਆਪਣਾ ਪ੍ਰਦਰਸ਼ਨ ਕਰਨਗੇ। ਇਸਦੇ ਨਾਲ ਹੀ ਪੁਲਿਸ ਨੇ ਜੰਤਰ – ਮੰਤਰ ‘ਤੇ ਭਾਰੀ ਸੁਰੱਖਿਆ ਦੇ ਇੰਤਜ਼ਮ ਕੀਤੇ ਹਨ। ਦਿੱਲੀ ਪੁਲਿਸ ਅਤੇ Paramilitary Forces ਦੀਆਂ ਪੰਜ – ਪੰਜ ਕੰਪਨੀਆਂ ਤੈਨਾਤ ਕੀਤੀਆਂ ਗਈਆਂ ਹਨ।

🔴LIVE| ਨਵਜੋਤ ਸਿੱਧੂ ਦੀ ਤਾਜਪੋਸ਼ੀ, ਸਿੱਧੂ ਨੇ ਕੈਪਟਨ ਨੂੰ ਸਟੇਜ ‘ਤੇ ਪਾਈ ਜੱਫੀ ! ਕਾਂਗਰਸ ਦਾ ਕਲੇਸ਼ ਖ਼ਤਮ !

ਕਿਸਾਨ ਸੰਸਦ ‘ਚ ਪੁੱਜੇ ਇੱਕ ਕਿਸਾਨ ਨੇਤਾ ਨੇ ਕਿਹਾ ਕਿ ਕੱਲ੍ਹ ਪਹਿਲੀ ਵਾਰ ਇਤਿਹਾਸ ‘ਚ ਹੋਇਆ ਕਿ ਕਿਸਾਨਾਂ ਨੇ ਆਪਣੀ ਸੰਸਦ ਲਗਾਈ ਅਤੇ ਜਿਸਦਾ ਅਸਰ ਸੰਸਦ ‘ਚ ਵੀ ਦੇਖਣ ਨੂੰ ਮਿਲਿਆ। ਉੱਥੇ ਵੀ ਸੰਸਦ ਨੂੰ ਨਹੀਂ ਚੱਲਣ ਦਿੱਤਾ ਗਿਆ ਅਤੇ ਵਾਰ – ਵਾਰ ਸੰਸਦ ਦਾ ਕੰਮ ਰੁਕ ਗਿਆ। ਕਿਸਾਨਾਂ ਦਾ ਸੰਸਦ ਅੱਜ ਸਮੇਂ ਨਾਲ ਸ਼ੁਰੂ ਹੋਵੇਗਾ ਅਤੇ ਕੱਲ੍ਹ ਦੀ ਤਰ੍ਹਾਂ ਅੱਜ ਵੀ 200 ਕਿਸਾਨ ਸ਼ਾਮਿਲ ਹੋਣਗੇ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button