PunjabPunjabTop News

ਰੇਗਿਸਤਾਨ ਦੇ ਵਿਚੋ-ਵਿਚ ਮਿਲਿਆ 500 ਸਾਲ ਪੁਰਾਣਾ ਖ਼ਜ਼ਾਨਾ, ਸਮੁੰਦਰ ਤੋਂ ਇੱਥੇ ਕਿਵੇਂ ਪਹੁੰਚਿਆ ਸੋਨੇ ਨਾਲ ਲੱਦਿਆ ਜਹਾਜ਼?

ਅਫਰੀਕਾ ਦੇ ਨਾਮੀਬੀਆ ਵਿੱਚ ਸਥਿਤ ਨਾਮੀਬ ਮਾਰੂਥਲ ਵਿੱਚ ਪੁਰਾਤੱਤਵ ਵਿਗਿਆਨੀਆਂ ਨੇ ਇੱਕ ਅਜਿਹੀ ਖੋਜ ਕੀਤੀ ਹੈ, ਜਿਸ ਨੇ ਸਭ ਨੂੰ ਹੈਰਾਨ ਕਰ ਦਿੱਤਾ ਹੈ। ਪੁਰਾਤੱਤਵ ਵਿਗਿਆਨੀਆਂ ਨੂੰ ਰੇਗਿਸਤਾਨ ਦੇ ਵਿਚਕਾਰ ਸੋਨੇ ਨਾਲ ਭਰਿਆ ਇੱਕ ਜਹਾਜ਼ ਮਿਲਿਆ ਹੈ, ਜਿਸ ਬਾਰੇ ਦਾਅਵਾ ਕੀਤਾ ਗਿਆ ਹੈ ਕਿ ਇਹ 500 ਸਾਲ ਪੁਰਾਣਾ ਹੈ।ਨਾਮੀਬ ਮਾਰੂਥਲ ਵਿੱਚ 500 ਸਾਲ ਪੁਰਾਣੇ ਪੁਰਤਗਾਲੀ ਜਹਾਜ਼ ਦੇ ਮਿਲਣ ਨਾਲ ਇਹ ਚਰਚਾ ਸ਼ੁਰੂ ਹੋ ਗਈ ਹੈ ਕਿ ਸਮੁੰਦਰ ਵਿੱਚ ਚੱਲਣ ਵਾਲਾ ਜਹਾਜ਼ ਆਖ਼ਰ ਮਾਰੂਥਲ ਦੇ ਵਿਚਕਾਰ ਕਿਵੇਂ ਪਹੁੰਚਿਆ। ਆਓ ਜਾਣਦੇ ਹਾਂ ਇਸ ਬਾਰੇ।futura-sciences.com ਦੇ ਮੁਤਾਬਕ, ਨਾਮੀਬੀਆ ਵਿੱਚ ਇਸ ਜਹਾਜ਼ ਦੀ ਖੋਜ ਸਾਲ 2008 ਵਿੱਚ ਹੀਰੇ ਦੀ ਮਾਈਨਿੰਗ (ਖਣਨ) ਦੌਰਾਨ ਹੋਈ ਸੀ। ਮਾਈਨਿੰਗ ਦੇ ਦੌਰਾਨ ਉੱਥੋਂ ਪਾਣੀ ਹਟਾਇਆ ਗਿਆ। ਲਗਭਗ 200 ਮੀਟਰ ਦੇ ਇਲਾਕੇ ਵਿੱਚ ਖੁਦਾਈ ਕਰਦੇ ਸਮੇਂ ਪੁਰਾਤੱਤਵ ਵਿਗਿਆਨੀਆਂ ਨੂੰ ਲੱਕੜ ਦਾ ਇੱਕ ਢਾਂਚਾ ਮਿਲਿਆ।
ਪੁਰਾਤੱਤਵ ਵਿਗਿਆਨੀਆਂ ਨੇ ਇਸ ਜਹਾਜ਼ ਨੂੰ ‘ਓਰਾਂਜੇਮੁੰਡ ਸ਼ਿਪਵਰੇਕ’ (Oranjemund Shipwreck) ਦਾ ਨਾਂ ਦਿੱਤਾ। ਬਾਅਦ ਵਿੱਚ ਖੋਜ ਤੋਂ ਪਤਾ ਲੱਗਿਆ ਕਿ ਇਸ ਜਹਾਜ਼ ਦਾ ਅਸਲੀ ਨਾਂ Bom Jesus ਸੀ, ਜੋ ਕਿ 1500 ਦੇ ਦਹਾਕੇ ਵਿੱਚ ਸਮੁੰਦਰ ਵਿੱਚ ਡੁੱਬ ਗਿਆ ਸੀ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Leave a Reply

Your email address will not be published. Required fields are marked *

Back to top button