Breaking NewsD5 specialNewsPunjabSports

ਨਹੀਂ ਰਹੇ ਉੱਘੇ ਕਬੱਡੀ ਖਿਡਾਰੀ ਮਨਦੀਪ ਗੋਰਾ ਪੰਜਗਰਾਈਂ

ਪੰਜਗਰਾਈਂ ਕਲਾਂ : ਕਬੱਡੀ ਜਗਤ ਦੇ ਪ੍ਰੇਮੀਆਂ ਲਈ ਬਹੁਤ ਹੀ ਮੰਦਭਾਗੀ ਖ਼ਬਰ ਹੈ ਕਿ ਪ੍ਰਸਿੱਧ ਕਬੱਡੀ ਖਿਡਾਰੀ ਮਨਦੀਪ ਸਿੰਘ ਗੋਰਾ ਪੰਜਗਰਾਈਂ ਨੇ ਮਾਨਸਿਕ ਪ੍ਰੇਸ਼ਾਨੀ ਦੇ ਚਲਦਿਆਂ ਇਸ ਫ਼ਾਨੀ ਸੰਸਾਰ ਨੂੰ ਅਲਵਿਦਾ ਆਖ ਗਿਆ। ਪ੍ਰਾਪਤ ਜਾਣਕਾਰੀ ਅਨੁਸਾਰ ਮਨਦੀਪ ਸਿੰਘ ਉਰਫ਼ ਗੋਰਾ ਜੋ ਪਿਛਲੇ ਸਮੇਂ ਤੋਂ ਦਿਮਾਗ਼ੀ ਪ੍ਰੇਸ਼ਾਨੀ ਦਾ ਸ਼ਿਕਾਰ ਸੀ।

ਹੁਣ ਨਈਂ ਦੱਬਦੇ ਝਾੜੂ ਵਾਲੇ, ਅੱਕੇ ਝਾੜੂ ਵਾਲਿਆਂ ਦਾ ਵੱਡਾ ਐਲਾਨ, ਖਤਰੇ ‘ਚ ਪਈ ਕੈਪਟਨ ਦੇ ਮੰਤਰੀ ਦੀ ਕੁਰਸੀ !

ਬੀਤੀ ਬਾਅਦ ਦੁਪਹਿਰ ਉਸ ਦੀ ਲਾਸ਼ ਘਰ ਦੇ ਨੇੜੇ ਬੰਦ ਪਏ ਪੈਟਰੌਲ ਪੰਪ ਦੇ ਕਮਰੇ ‘ਚੋਂ ਮਿਲੀ। ਮੌਤ ਦੇ ਅਸਲ ਕਾਰਨਾਂ ਦਾ ਅਜੇ ਕੋਈ ਪਤਾ ਨਹੀਂ ਲੱਗ ਸਕਿਆ। ਗੋਰਾ ਪੰਜਗਰਾਈਂ ਦੀ ਮੌਤ ਦਾ ਪਤਾ ਚਲਦਿਆਂ ਦੀ ਇਲਾਕੇ ਅੰਦਰ ਸੋਗ ਦੀ ਲਹਿਰ ਦੌੜ ਗਈ ਅਤੇ ਵੱਡੀ ਗਿਣਤੀ ‘ਚ ਪੁੱਜੇ ਖੇਡ ਪ੍ਰੇਮੀਆਂ ਨੇ ਕੇਵਲ ਪੱਤੀ ਦੀ ਸ਼ਮਸ਼ਾਨਘਾਟ ‘ਚ ਗੋਰੇ ਨੂੰ ਅੰਤਿਮ ਵਿਦਾਇਗੀ ਦਿਤੀ। ਜ਼ਿਕਰਯੋਗ ਹੈ ਕਿ 30 ਸਾਲਾ ਗੋਰੇ ਨੇ ਛੋਟੀ ਉਮਰੇ ਹੀ ਕਬੱਡੀ ਦੇ ਖੇਤਰ ‘ਚ ਅਪਣਾ ਵਿਸ਼ੇਸ਼ ਮੁਕਾਮ ਬਣਾ ਲਿਆ ਸੀ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button