Breaking NewsD5 specialEntertainmentNews

ਅੰਮ੍ਰਿਤ ਮਾਨ ਦਾ ‘ਬਿਸਮਿੱਲਾਹ’ ਗੀਤ ਰਿਲੀਜ਼

ਪਟਿਆਲਾ : ਅੰਮ੍ਰਿਤ ਮਾਨ ਕਿਸੇ ਨਾ ਕਿਸੇ ਚੀਜ਼ ਨੂੰ ਲੈ ਕੇ ਸੁਰਖੀਆਂ ‘ਚ ਰਹਿੰਦੇ ਹਨ ਤੇ ਇਸ ਵਾਰ ਉਨ੍ਹਾਂ ਦੇ ਸੁਰਖੀਆਂ ‘ਚ ਹੋਣ ਦੀ ਵਜ੍ਹਾ ਉਨ੍ਹਾਂ ਦਾ ਨਵਾਂ ਗੀਤ ਹੈ। ਜਿਸਦਾ ਟਾਈਟਲ ਹੀ ਬਿਸਮਿੱਲਾਹ। ਤੁਹਾਨੂੰ ਦੱਸ ਦਈਏ ਕਿ ਇਹ ਗੀਤ ਅੰਮ੍ਰਿਤ ਮਾਨ ਦੀ ਐਲਬਮ ਵਿੱਚੋਂ ਹੀ ਲਿਆ ਗਿਆ ਹੈ। ਹਾਲ ਹੀ ‘ਚ ਗੀਤਕਾਰ ਵੱਲੋਂ ਇਸਦਾ ਪੋਸਟਰ ਇੰਸਟਾਗ੍ਰਾਮ ਤੋਂ ਸ਼ੇਅਰ ਕੀਤਾ ਗਿਆ ਸੀ ਜਿਸ ‘ਚ ਅੰਮ੍ਰਿਤ ਮਾਨ ਤੇ ਮੋਢੇ ਤੇ ਸਿਰ ਰੱਖੀ ਅਦਾਕਾਰਾ ਜਸਕਿਰਨ ਕੌਰ ਨਜ਼ਰ ਆ ਰਹੀ ਹੈ।

ਵਾਲ-ਵਾਲ ਬਚੇ ਮੁੱਖ ਮੰਤਰੀ ਕੈਪਟਨ ? ਪ੍ਰੋਗਰਾਮ ਵਾਲੀ ਥਾਂ ਤੋਂ ਮਿਲਿਆ ਬੰਬ ! D5 Channel Punjabi

ਇਸ ਵੀਡੀਓ ‘ਚ ਅੰਮ੍ਰਿਤ ਮਾਨ ਇਕ ਹੋਰ ਵਿਅਕਤੀ ਨਾਲ ਨੱਚਦੇ ਨਜ਼ਰ ਆ ਰਹੇ ਹਨ। ਜਿਥੇ ਪਹਿਲਾਂ ਤਾਂ ਅੰਮ੍ਰਿਤ ਮਾਨ ਇਸ ਵਿਅਕਤੀ ਨੂੰ ਨੱਚਦੇ ਹੋਏ ਦੇਖਦੇ ਰਹਿੰਦੇ ਹਨ ਤੇ ਉਸ ਤੋਂ ਬਾਅਦ ਖੁਦ ਨਾਲ ਆ ਕੇ ਨੱਚਣ ਲੱਗਦੇ ਹਨ। ਇਸ ਵੀਡੀਓ ਨੂੰ ਕੈਪਸ਼ਨ ਦਿੰਦੇ ਹੋਏ ਗੀਤਕਾਰ ਲਿਖਦਾ ਹੈ ਪਤੰਦਰ ਬਾਹਲਾ ਹੀ ਕੱਬਾ ਡਾਂਸ ਕਰਦਾ। ਦੱਸ ਦਈਏ ਕਿ ਇਸ ਗੀਤ ਨੂੰ ਦਰਸ਼ਕਾਂ ਵਲੋਂ ਖੂਬ  ਪਸੰਦ ਕੀਤਾ ਜਾ ਰਿਹਾ।

Farmers Protest : ਕਿਸਾਨਾਂ ਅੱਗੇ ਝੁਕੀ ਸਰਕਾਰ, ਵੱਡੀ ਜਿੱਤ, ਮਿਲੀ ਖੁਸ਼ਖ਼ਬਰੀ D5 Channel Punjabi

ਜੇਕਰ ਇਸ ਗੀਤ ਦੇ ਕ੍ਰੇਡਿਟ ਦੀ ਗੱਲ ਕਰੀਏ ਤਾਂ ਇਸ ਗੀਤ ਨੂੰ ਗਾਇਆ ਹੈ ਅੰਮ੍ਰਿਤ ਮਾਨ ਨੇ। ਇਸ ਗੀਤ ‘ਚ ਗੀਤਕਾਰ ਦੇ ਨਾਲ ਜਸਕਿਰਨ ਕੌਰ ਸਕਰੀਨ ਸ਼ੇਅਰ ਕਰਦੀ ਨਜ਼ਰ ਆਵੇਗੀ । ਇਸਦੀ ਵੀਡੀਓ ਨੂੰ ਮਿਊਜ਼ਿਕ ਨਾਲ ਡਾਕਟਰ ਜਿਊਸ ਨੇ ਸ਼ਿੰਗਾਰਿਆ ਹੈ ਤੇ ਇਸਦੀ ਵੀਡੀਓ ਰਾਹੁਲ ਦੱਤਾ ਵੱਲੋਂ ਕ੍ਰਿਏਟ ਕੀਤੀ ਗਈ ਹੈ। ਇਸ ਗੀਤ ਨੂੰ ਸਪੀਡ ਰਿਕਾਰਡਸ ਦੇ ਲੈਬਲ ਹੇਠ ਰਿਲੀਜ਼ ਕੀਤਾ  ਗਿਆ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button