PunjabTop News

ਐਮਪੀ ਕੰਗਣਾ ਰਨੌਤ ਮਾਣਹਾਨੀ ਮਾਮਲੇ ਵਿੱਚ ਬਠਿੰਡਾ ਅਦਾਲਤ ਵੱਲੋਂ ਦਿੱਤੀ ਗਈ ਅਗਲੀ ਤਰੀਕ

ਅਸੀਂ ਲੰਬੀ ਲੜਾਈ ਲੜਨ ਨੂੰ ਤਿਆਰ ਹਾਂ ਮਰਦੇ ਦਮ ਤੱਕ ਲੜਦੇ ਰਹਾਂਗੇ ਮਾਤਾ ਮਹਿੰਦਰ ਕੌਰ

ਕਿਸਾਨ ਮਾਤਾ ਮਹਿੰਦਰ ਕੌਰ ਜਿਸ ਵੱਲੋਂ ਬਠਿੰਡਾ ਕੋਰਟ ਵਿੱਚ ਐਮਪੀ ਅਤੇ ਫਿਲਮ ਕਲਾਕਾਰ ਕੰਗਨਾ ਰਨੌਤ ਦੇ ਖਿਲਾਫ ਮਾਣ ਹਾਨੀ ਦਾ ਮੁਕਦਮਾ ਦਰਜ ਕਰਵਾਇਆ ਸੀ ਜਿਸ ਤੋਂ ਬਾਅਦ ਅਦਾਲਤ ਵੱਲੋਂ ਕੰਗਣਾ ਰਨੌਤ ਨੂੰ ਬਠਿੰਡਾ ਵਿੱਚ ਪੇਸ਼ੀ ਲਈ ਬੁਲਾਇਆ ਗਿਆ ਸੀ ਜਿੱਥੇ ਉਹਨਾਂ ਨੇ ਭਾਵਾਂ ਮਾਤਾ ਮਹਿੰਦਰ ਕੌਰ ਤੋਂ ਮਾਫੀ ਵੀ ਮੰਗੀ ਪਰ ਮਾਤਾ ਮਹਿੰਦਰ ਕੌਰ ਵੱਲੋਂ ਮੁਾਫੀ ਨਾ ਦੇਣ ਤੇ ਆਪਣਾ ਕੇਸ ਲੜਨ ਦੀ ਤਜਵੀਜ ਰੱਖੀ ਸੀ ਕੰਗਣਾ ਰਨੌਤ ਦੇ ਵਕੀਲਾਂ ਵੱਲੋਂ ਨਿੱਜੀ ਪੇਸ਼ੀ ਛੂਟ ਮੰਗੀ ਗਈ ਸੀ ਜੋ ਅਦਾਲਤ ਵੱਲੋਂ ਚਾਰ ਦਸੰਬਰ 2025 ਦਿੱਤੀ ਗਈ ਸੀ ਪਰ ਅੱਜ ਉਹਨਾਂ ਦੇ ਸੀਨੀਅਰ ਵਕੀਲ ਨਹੀਂ ਪੁੱਜੇ ਜਿਸ ਤੋਂ ਬਾਅਦ 15 ਦਸੰਬਰ 2025 ਦੀ ਅਗਲੀ ਤਾਰੀਖ ਅਦਾਲਤ ਵੱਲੋਂ ਦਿੱਤੀ ਗਈ ਹੈ।
ਇਸ ਮਾਮਲੇ ਵਿੱਚ ਮਾਤਾ ਮਹਿੰਦਰ ਕੌਰ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਮੈਂ ਇਸ ਲੰਬੀ ਲੜਾਈ ਨੂੰ ਲੜਾਂਗੀ ਅਤੇ ਇਨਸਾਫ ਲਵਾਂਗੇ ਚਾਹੇ ਇਸ ਵਿੱਚ ਮੈਂ ਜਿਉਂਦੀ ਰਹਾਂ ਜਾ ਨਾ ਉਹਨਾਂ ਕਿਹਾ ਕਿ ਮਾਫੀ ਦੀ ਹੁਣ ਬਿਲਕੁਲ ਵੀ ਨਹੀਂ ਦਿੱਤੀ ਜਾ ਸਕਦੀ ਕਿਉਂਕਿ ਮੈਂ ਚਾਰ ਪੰਜ ਸਾਲ ਅਦਾਲਤਾਂ ਦੇ ਧੱਕੇ ਖਾਂਦੇ ਹਨ ਅਤੇ ਇਸ ਨੂੰ ਸਜ਼ਾ ਦਵਾ ਕੇ ਹੀ ਸਾਹ ਲਵਾਂਗੇ।

ਉਧਰ ਦੂਜੇ ਪਾਸੇ ਮਾਤਾ ਮਹਿੰਦਰ ਕੌਰ ਦੇ ਵਕੀਲ ਰਘਬੀਰ ਸਿੰਘ ਬੈਣੀਵਾਲ ਨੇ ਅੱਜ ਮਾਤਾ ਮਹਿੰਦਰ ਕੌਰ ਅਤੇ ਗੁਰਪ੍ਰੀਤ ਸਿੰਘ ਦੇ ਬਿਆਨ ਅਦਾਲਤ ਵਿੱਚ ਦਰਜ ਕਰਵਾਏ ਅਤੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਭਾਵੇਂ ਲੜਾਈ ਲੰਬੀ ਹੈ ਪਰ ਅਸੀਂ ਲੜਾਂਗੇ ਇਨਸਾਫ ਲਵਾਂਗੇ ਕਿਉਂਕਿ ਲਗਾਤਾਰ ਲੰਮੇ ਸਮੇਂ ਤੋਂ ਵੱਡੀ ਉਮਰ ਵਿੱਚ ਵੀ ਮਾਤਾ ਇਸ ਲੜਾਈ ਲਈ ਤਿਆਰ ਹੈ ਹੁਣ ਪਿੱਛੇ ਹੱਟਣ ਦਾ ਕੋਈ ਮਤਲਬ ਨਹੀਂ ਉਹਨਾਂ ਕਿਹਾ ਕਿ ਅਗਲੀ ਪੇਸ਼ੀ ਤੇ ਕੰਗਨਾ ਰਣੌਤ ਨੂੰ ਪੇਸ਼ ਹੋਣ ਲਈ ਕਿਹਾ ਹੈ

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Leave a Reply

Your email address will not be published. Required fields are marked *

Back to top button