PunjabPunjabTop News

ਫਿਰੋਜ਼ਪੁਰ ‘ਚ ਸਤਲੁਜ ਦਰਿਆ ਨੇ ਮਚਾਈ ਤਬਾਹੀ, 100 ਪਿੰਡ ਪ੍ਰਭਾਵਿਤ, ਪ੍ਰਸ਼ਾਸਨ ਵੱਲੋਂ ਰੈਸਕਿਊ ਆਪ੍ਰੇਸ਼ਨ ਜਾਰੀ

ਸਤਲੁਜ ਦਰਿਆ ਲਗਾਤਾਰ ਤਬਾਹੀ ਮਚਾ ਰਿਹਾ ਹੈ। ਸਤਲੁਜ ਦਰਿਆ ਦਾ ਪਾਣੀ ਦਾ ਪੱਧਰ ਲਗਾਤਾਰ ਵੱਧ ਰਿਹਾ ਹੈ। ਜਿਸ ਕਾਰਨ ਫਿਰੋਜ਼ਪੁਰ ਜ਼ਿਲ੍ਹੇ ਦੇ 100 ਪਿੰਡ ਪ੍ਰਭਾਵਿਤ ਹਨ। ਕਈ ਪਿੰਡਾਂ ਵਿੱਚ ਪਾਣੀ ਭਰਨ ਕਾਰਨ ਲੋਕ ਉੱਚੀਆਂ ਥਾਵਾਂ ‘ਤੇ ਸੜਕਾਂ ਦੇ ਕਿਨਾਰੇ ਆਪਣੇ ਪਰਿਵਾਰਾਂ ਅਤੇ ਆਪਣੇ ਜਾਨਵਰਾਂ ਨਾਲ ਰਾਹਤ ਕੈਂਪਾਂ ਵਿੱਚ ਬੈਠੇ ਦਿਖਾਈ ਦੇ ਰਹੇ ਹਨ। ਪਿੰਡ ਗੱਟੀ ਰਾਜੋਕੇ ਵਿੱਚ ਪਾਣੀ ਦਾ ਵਹਾਅ ਅਜੇ ਵੀ ਤੇਜ਼ ਹੈ। ਸੜਕ ਉੱਤੇ ਪਾਣੀ ਤੇਜ਼ੀ ਨਾਲ ਵਗਦਾ ਦੇਖਿਆ ਜਾ ਸਕਦਾ ਹੈ। ਹਰ ਪਾਸੇ ਪਾਣੀ ਭਰਿਆ ਹੋਇਆ ਦਿਖਾਈ ਦੇ ਰਿਹਾ ਹੈ।ਫਿਰੋਜ਼ਪੁਰ ਜ਼ਿਲ੍ਹੇ ਵਿੱਚ ਹਜ਼ਾਰਾਂ ਏਕੜ ਝੋਨੇ ਅਤੇ ਸਬਜ਼ੀਆਂ ਦੀ ਫਸਲ ਨੂੰ ਨੁਕਸਾਨ ਪਹੁੰਚਿਆ ਹੈ। ਹੁਸੈਨੀਵਾਲਾ ਸਰਹੱਦ ਦੀ ਸਾਂਝੀ ਚੈੱਕ ਪੋਸਟ ਵੀ ਸਤਲੁਜ ਦਰਿਆ ਨਾਲ ਘਿਰੀ ਹੋਈ ਹੈ, ਜਿਸ ਕਾਰਨ ਬੀਐਸਐਫ ਨੇ ਕੁਝ ਦਿਨਾਂ ਲਈ ਸੈਲਾਨੀਆਂ ਲਈ ਬੀਟਿੰਗ ਰੀਟਰੀਟ ਸੇਰੈਮਨੀ ਨੂੰ ਬੰਦ ਕਰ ਦਿੱਤੀ

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Check Also
Close
Back to top button