PunjabTop News

ਮਜੀਠੀਆ ਨੂੰ ਅੱਜ ਮੁੜ ਅਦਾਲਤ ’ਚ ਪੇਸ਼ ਕਰੇਗੀ ਵਿਜੀਲੈਂਸ

ਮੋਹਾਲੀ ਕੋਰਟ ਦੇ ਵਿੱਚ ਬਿਕਰਮ ਮਜੀਠੀਏ ਨੂੰ ਅੱਜ ਮੁੜ ਪੇਸ਼ ਕੀਤਾ ਜਾਵੇਗਾ ਜੇਲ ਦੇ ਬਾਹਰ ਵਧਾਈ ਸੁਰੱਖਿਆ ਮੀਡੀਏ ਨੂੰ ਰੱਖਿਆ ਜਾ ਰਿਹਾ ਦੂਰ

ਆਮਦਨ ਤੋਂ ਵੱਧ ਜਾਇਦਾਦ ਦੇ ਮਾਮਲੇ ਵਿੱਚ ਵਿਜੀਲੈਂਸ ਰਿਮਾਂਡ ਉੱਤੇ ਚੱਲ ਰਹੇ ਸਾਬਕਾ ਮੰਤਰੀ ਅਤੇ ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਨੂੰ ਅੱਜ ਮੁੜ ਮੋਹਾਲੀ ਕੋਰਟ ਪੇਸ਼ ਕੀਤਾ ਜਾਵੇਗਾ।ਵਿਜੀਲੈਂਸ ਬਿਊਰੋ ਵੱਲੋਂ ਮਜੀਠੀਆ ਨੂੰ 25 ਜੂਨ ਨੂੰ ਉਨ੍ਹਾਂ ਦੇ ਅੰਮ੍ਰਿਤਸਰ ਸਥਿਤ ਘਰ ਤੋਂ ਗ੍ਰਿਫ਼ਤਾਰ ਕਰ ਕੇ ਮੁਹਾਲੀ ਲਿਆਂਦਾ ਗਿਆ ਸੀ ।ਜਾਂਚ ਏਜੰਸੀ ਵੱਲੋਂ ਅਕਾਲੀ ਆਗੂ ਨੂੰ ਗੋਰਖਪੁਰ (ਯੂਪੀ) ਦੀ ਸਰਾਇਆ ਇੰਡਸਟਰੀ ਵਿੱਚ ਲੈ ਕੇ ਜਾਣ, ਸ਼ਿਮਲਾ ਦੇ ਮਸ਼ੋਬਰਾ ਵਿੱਚ 420 ਹੈਕਟੇਅਰ ਜ਼ਮੀਨ ਦੀ ਮਲਕੀਅਤ ਸਬੰਧੀ ਜਾਂਚ ਕਰਨ, ਸੈਨਿਕ ਫਾਰਮ ਦਿੱਲੀ ਦੀ ਵੇਚ-ਖਰੀਦ ਬਾਰੇ ਪੁੱਛ-ਪੜਤਾਲ ਕਰਨ ਅਤੇ ਮਜੀਠੀਆ ਦੀ ਪਤਨੀ ਗਨੀਵ ਕੌਰ ਦੀ ਜਲੰਧਰ ਦੀ ਇੱਕ ਕਲੋਨੀ ਵਿੱਚ 25 ਫ਼ੀਸਦ ਹਿੱਸੇਦਾਰੀ ਵਿੱਚ ਖਰਚੀ ਗਈ ਰਾਸ਼ੀ ਦੀ ਜਾਂਚ ਕਰਨ ਲਈ ਰਿਮਾਂਡ ਲਿਆ ਗਿਆ ਸੀ।  ਪੁੱਛ-ਪੜਤਾਲ ਲਈ ਹਿਮਾਚਲ ਪ੍ਰਦੇਸ਼ ਦੇ ਸ਼ਿਮਲਾ ਅਤੇ ਮਜੀਠਾ ਵਿੱਚ ਵੀ ਲਿਜਾਂਦਾ ਗਿਆ ਸੀ। ਵਿਜੀਲੈਂਸ ਵੱਲੋਂ ਇਸ ਮਾਮਲੇ ਸਬੰਧੀ ਪੰਜਾਬ ਦੇ ਸਾਬਕਾ ਡੀਜੀਪੀ ਸਿਧਾਰਥ ਚਟੋਪਾਧਿਆਏ, ਈਡੀ ਦੇ ਸਾਬਕਾ ਅਧਿਕਾਰੀ ਨਿਰੰਜਣ ਸਿੰਘ, ਡਰੱਗ ਮਾਮਲੇ ਵਿੱਚ ਸ਼ਾਮਲ ਰਹੇ ਬਿੱਟੂ ਔਲਖ, ਜਗਜੀਤ ਚਹਿਲ ਅਤੇ ਮਜੀਠੀਆ ਦੇ ਪੀਏ ਰਹਿ ਚੁੱਕੇ ਤਲਵੀਰ ਗਿੱਲ ਦੇ ਅੰਮ੍ਰਿਤਸਰ ਵਿੱਚ ਬਿਆਨ ਲਏ ਜਾ ਚੁੱਕੇ ਹਨ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Leave a Reply

Your email address will not be published. Required fields are marked *

Back to top button