Breaking NewsD5 specialInternationalNewsTop News

ਬ੍ਰਿਟਿਸ਼ ਸਰਕਾਰ ਸਿਹਤ ਮੰਤਰੀ ਦਾ ਵੀਡੀਓ ਲੀਕ ਹੋਣ ਦੇ ਮਾਮਲੇ ਦੀ ਜਾਂਚ ਕਰੇਗੀ

ਲੰਡਨ : ਬ੍ਰਿਟਿਸ਼ ਸਰਕਾਰ ਨੇ ਐਤਵਾਰ ਨੂੰ ਕਿਹਾ ਕਿ ਉਹ ਇਸ ਗੱਲ ਦੀ ਜਾਂਚ ਕਰੇਗੀ ਕਿ ਕਿਵੇਂ ਵਿਭਾਗੀ ਦਫ਼ਤਰ ਤੋਂ ਤਸਵੀਰ ਲੀਕ ਹੋਈ ਜਿਸਦੀ ਵਜਾ ਨਾਲ ਸਿਹਤ ਮੰਤਰੀ ਮੈਟ ਹੈਨਕਾਕ ਨੂੰ ਆਪਣੇ ਅਹੁਦੇ ਤੋਂ ਅਸਤੀਫਾ ਦੇਣਾ ਪਿਆ ਅਤੇ ਸਾਜ਼ਿਦ ਜਾਵਿਦ ਦੇ ਲਈ ਰਸਤਾ ਸਾਫ ਹੋਇਆ। ਸਿਹਤ ਅਤੇ ਸਮਾਜਿਕ ਦੇਖਭਾਲ ਵਿਭਾਗ ਦੇਖੇਗਾ ਕਿ ਕਿਵੇਂ ਸਿਹਤ ਮੰਤਰੀ ਦਾ ਵੀਡੀਓ ਲੀਕ ਹੋਇਆ ਜਿਸ ‘ਚ ਉਹ ਆਪਣੀ ਸਹਿਕਰਮੀ ਜੀਨਾ ਕੋਲਾਡਾਂਗੇਲੋ ਨੂੰ ਕਿਸ ਕਰਦੇ ਹੋਏ ਨਜ਼ਰ ਆ ਰਹੇ ਹਨ। ਇਹ ਵੀਡੀਓ ਸਰਵਜਨਿਕ ਹੋਣ ਤੋਂ ਬਾਅਦ ਹੈਨਕਾਕ ਅਤੇ ਕੋਲਾਡਾਂਗੇਲੋ ਨੂੰ ਆਪਣੇ ਅਪਣੇ ਅਹੁਦੇ ਤੋਂ ਅਸਤੀਫਾ ਦੇਣਾ ਪਿਆ।

🔴LIVE : ਪੁਲਿਸ ਦਾ ਕਿਸਾਨਾਂ ‘ਤੇ ਵੱਡਾ ਐਕਸ਼ਨ !ਕਿਸਾਨਾਂ ਨੇ ਅੱਗੇ-ਅੱਗੇ ਭਜਾਇਆ MLA ! ਨਵਜੋਤ ਸਿੱਧੂ ਦਾ ਧਮਾਕਾ !

ਜ਼ਿਕਰਯੋਗ ਹੈ ਕਿ ਹੈਨਕਾਕ ਦੇ ਦਫ਼ਤਰ ‘ਚ ਸਮੋਕ ਅਲਾਰਮ ‘ਚ ਕੈਮਰੇ ਦੀ ਮੌਜੂਦਗੀ ਦੀ ਵਜ੍ਹਾ ਨੂੰ ਲੈ ਕੇ ਲਗਾਤਾਰ ਜਾਂਚ ਦੀ ਮੰਗ ਕੀਤੀ ਜਾ ਰਹੀ ਹੈ। ਕਿਉਂਕਿ ਇਨ੍ਹਾਂ ਤਸਵੀਰਾਂ ਦੇ ਲੀਕ ਹੋਣ ਨਾਲ ਸੁਰੱਖਿਆ ਚਿੰਤਾ ਪੈਂਦਾ ਹੋ ਗਈ ਹੈ। ਬ੍ਰਿਟੇਨ ਅਤੇ ਉਤਰੀ ਆਇਰਲੈਂਡ ਮਾਮਲਿਆ ਦੇ ਮੰਤਰੀ ਬ੍ਰੈਂਡਨ ਲੇਵਿਸ ਨੇ ਕਿਹਾ ਸਿਹਤ ਵਿਭਾਗ ਮਾਮਲੇ ਦੀ ਜਾਂਚ ਕਰ ਰਿਹਾ ਹੈ ਤਾਂ ਕਿ ਪਤਾ ਲਗਾ ਸਕੀਏ ਕਿ ਐਂਵੇ ਕਿਵੇਂ ਹੋਇਆ। ਅਸੀਂ ਇਸ ਗੱਲ ਤੋਂ ਹੈਰਾਨ ਹਾਂ ਕਿ ਕੋਈ ਸਰਕਾਰੀ ਇਮਾਰਤ ਦੀਆਂ ਘਟਨਾਵਾਂ ਨੂੰ ਰਿਕਾਰਡਿੰਗ ਕਰ ਸਕਦਾ ਹੈ। ਸਾਨੂੰ ਇਹ ਸਮਝਣਾ ਪਵੇਗਾ ਕਿ ਇਹ ਕਿਵੇਂ ਹੋਇਆ ਹੈ ਅਤੇ ਇਸਦਾ ਮੁਕਾਬਲਾ ਕਿਵੇਂ ਕੀਤਾ ਜਾਵੇ।

Narendra Tomar ਤੇ Modi ਦਾ ਹੁਣੇ ਆਇਆ ਬਿਆਨ,ਸਰਕਾਰ ਮੰਨੇਗੀ ਗੱਲ

ਮੀਡੀਆ ਰਿਪੋਰਟ ਅਨੁਸਾਰ ਜਿਸਨੇ ਮਈ ਦੇ ਸੁਰੂਆਤ ‘ਚ ਕੋਵਿਡ-19 ਲੌਕਡਾਊਨ ਦੇ ਨਿਯਮਾਂ ਨੂੰ ਤੋੜ ਕੇ ਕੀਤੇ ਗਏ ਚੁਬੰਨ ਦੀ ਤਸਵੀਰ ਪ੍ਰਕਾਸ਼ਿਤ ਕੀਤੀ ਸੀ। ਕਿਹਾ ਕਿ ਇਹ ਤਸਵੀਰ ਉਸਨੂੰ ‘ਸਬੰਧਿਤ ਬਿਹਸਲਬਲੋਅਰ ਤੋਂ ਮਿਲੀ ਸੀ। ਦੱਸ ਦਈਏ ਕਿ ਹੈਨਕਾਕ ਨੇ ਪਰਿਵਾਰ ਦੇ ਮੈਂਬਰਾਂ ਤੋਂ ਇਲਾਵਾ ਅਣਜਾਣ ਵਿਅਕਤੀ ਤੋਂ ਸਮਾਜਿਕ ਦੂਰੀ ਦੇ ਨਿਯਮ ਨੂੰ ਤੋੜਨ ਦੇ ਲਈ ਸ਼ੁੱਕਰਵਾਰ ਨੂੰ ਮਾਫੀ ਮੰਗੀ ਸੀ ਅਤੇ ਅਸਤੀਫਾ ਦੇ ਦਿੱਤਾ ਸੀ ਜਿਸ ਨੂੰ ਪ੍ਰਧਾਨ ਮੰਤਰੀ ਬੋਰਿਸ ਜਾਨਸਾਨ ਨੇ ਸਵੀਕਾਰ ਕਰ ਲਿਆ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button