
ਮੋਗਾ ‘ਚ ਇੱਕ ਭਰਾ ਵੱਲੋਂ ਆਪਣੀ ਭੈਣ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ। ਮੁਲਜ਼ਮ ਭਰਾ ਨੇ ਸ਼ਰੇਆਮ ਲੋਕਾਂ ਦੀ ਭੀੜ ਸਾਹਮਣੇ ਆਪਣੀ ਭੈਣ ਨੂੰ ਗੋਲੀਆਂ ਨਾਲ ਭੁੰਨ ਕੇ ਰੱਖ ਦਿੱਤਾ। ਘਟਨਾ ਮੋਗਾ ਦੇ ਦੋਲੇਵਾਲਾ ਪਿੰਡ ਦੀ ਹੈ। ਮ੍ਰਿਤਕ ਲੜਕੀ ਦੀ ਪਹਿਚਾਣ ਸਿਮਰਨ ਕੌਰ ਵਜੋਂ ਹੋਈ ਹੈ, ਉਸ ਦੇ ਮੁਲਜ਼ਮ ਭਰਾ ਹਰਮਨਪ੍ਰੀਤ ਸਿੰਘ ਨੂੰ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਹੈ।ਸਿਮਰਨ ਕੌਰ ਨੇ ਤਿੰਨ ਸਾਲ ਪਹਿਲਾਂ ਆਪਣੇ ਹੀ ਪਿੰਡ ਦੇ ਨੌਜਵਾਨ ਇੰਦਰਜੀਤ ਨਾਲ ਲਵ ਮੈਰਿਜ ਕਰ ਲਈ ਸੀ। ਸਿਮਰਨ ਕੌਰ ਨੇ ਪਰਿਵਾਰ ਦੇ ਖਿਲਾਫ਼ ਜਾ ਕੇ ਵਿਆਹ ਕੀਤਾ ਸੀ। ਇਸ ਤੋਂ ਉਸ ਦਾ ਪਰਿਵਾਰ ਖਾਸ ਤੌਰ ‘ਤੇ ਭਰਾ ਹਰਮਨਪ੍ਰੀਤ ਨਾਰਾਜ਼ ਸੀ।ਬੁੱਧਵਾਰ ਨੂੰ ਪਿੰਡ ‘ਚ ਇੱਕ ਧਾਰਮਿਕ ਪ੍ਰੋਗਰਾਮ ਚੱਲ ਰਿਹਾ ਸੀ, ਜਿਸ ‘ਚ ਸਿਮਰਨ ਕੌਰ ਲੰਗਰ ‘ਚ ਰੋਟੀਆਂ ਬਣਾ ਰਹੀ ਸੀ। ਉਸ ਸਮੇਂ ਸਿਮਰਨ ਦਾ ਭਰਾ ਹਰਮਨਪ੍ਰੀਤ ਲੰਗਰ ਹਾਲ ‘ਚ ਪਹੁੰਚਿਆ ਤੇ ਸਿਮਰਨ ‘ਤੇ ਗੋਲੀਆਂ ਚਲਾ ਦਿੱਤੀਆਂ। ਸਿਮਰਨ ਦੀ ਮੌਕੇ ‘ਤੇ ਹੀ ਮੌਤ ਹੋ ਗਈ।
ਘਟਨਾ ਦੀ ਸੂਚਨਾ ਮਿਲਣ ਤੋਂ ਬਾਅਦ ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ। ਪੁਲਿਸ ਨੇ ਮੁਲਜ਼ਮ ਹਰਮਨਪ੍ਰੀਤ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ ਤੇ ਵਾਰਦਾਤ ਵਾਲੇ ਹਥਿਆਰ ਨੂੰ ਵੀ ਬਰਾਮਦ ਕਰ ਲਿਆ ਹੈ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.