Breaking NewsD5 specialNewsPunjab

ਇੱਕੋਦਮ ਕੋਰੋਨਾ ਮਰੀਜਾਂ ਦੀ ਗਿਣਤੀ ਵਧਣ ਨਾਲ ਦੋਖੋ ਕੀ ਨੇ ਮੁੱਖ ਮੰਤਰੀ ਦੇ ਸ਼ਹਿਰ ਪਟਿਆਲਾ ਦੇ ਹਾਲ

ਪਟਿਆਲਾ : ਪਟਿਆਲਾ ਸ਼ਹਿਰ ਤੋਂ ਲਏ ਗਏ 54 ਕੋਵਿਡ ਸੈਪਲਾਂ ਦੀ ਰਿਪੋਰਟ ਨੈਗੇਟਿਵ ਆਈ ਹੈ। ਜਾਣਕਾਰੀ ਦਿੰਦੇ ਸਿਵਲ ਸਰਜਨ ਡਾ. ਮਲਹੋਤਰਾ ਹਰੀਸ਼ ਨੇ ਦੱਸਿਆ ਕੀ ਬੀਤੇ ਦਿਨੀ ਕੈਲਾਸ਼ ਨਗਰ ਅਤੇ ਕੱਚਾ ਪਟਿਆਲਾ ਦੇ ਪੌਜ਼ੀਟਿਵ ਕੇਸਾਂ ਦੇ ਕਲਸਟਰਾਂ ਵਿੱਚੋ ਲਏ 44 ਸੈਂਪਲ ਅਤੇ ਸ਼ਹਿਰ ਦੇ ਵੱਖ-ਵੱਖ ਖੇਤਰਾਂ ਵਿੱਚੋ ਲਏ 10, ਕੁੱਲ 54 ਸੈਪਲ ਜੋ ਕਿ ਕੋਵਿਡ ਜਾਂਚ ਲਈ ਭੇਜੇ ਗਏ ਸਨ ਜੋ ਕਿ ਲੈਬ ਦੀ ਰਿਪੋਰਟ ਅਨੁਸਾਰ ਇਹ ਸਾਰੇ ਹੀ ਕੋਵਿਡ ਨੈਗਟਿਵ ਪਾਏ ਗਏ ਹਨ, ਜੋ ਕਿ ਪਟਿਆਲਾ ਸ਼ਹਿਰ ਵਾਸੀਆਂ ਲਈ ਇਕ ਰਾਹਤ ਦੀ ਖਬਰ ਹੈ। ਸਿਵਲ ਸਰਜਨ ਡਾ. ਮਲਹੋਤਰਾ ਨੇ ਦੱਸਿਆ ਕਿ ਬੀਤੀ ਰਾਤ ਰਾਜਪੁਰਾ ਵਿੱਖੇ 18 ਕੋਵਿਡ ਪੌਜ਼ੀਟਿਵ ਕੇਸਾ ਦੀ ਪੁਸ਼ਟੀ ਹੋਣ ਤੇ ਉਨ੍ਹਾਂ ਵੱਲੋ ਆਰ. ਆਰ. ਟੀ. ਟੀਮਾਂ ਨੂੰ ਹਰਕਤ ਵਿੱਚ ਲਿਆਂਦੇ ਹੋਏ ਇਹਨਾਂ ਸਾਰੇ ਪੌਜ਼ੀਟਿਵ ਕੇਸਾਂ ਨੂੰ ਪਟਿਆਲਾ ਦੇ ਰਜਿੰਦਰਾ ਹਸਪਤਾਲ ਦੇ ਆਈਸੋਲੇਸ਼ਨ ਵਾਰਡ ਵਿੱਚ ਸਿਫਟ ਕਰਵਾ ਦਿੱਤਾ ਗਿਆ ਹੈ ਅਤੇ ਪੌਜ਼ੀਟਿਵ ਆਏ ਕੇਸਾਂ ਅਤੇ ਉਹਨਾਂ ਦੇ ਆਲੇ-ਦੁਆਲੇ ਦੇ ਘਰਾਂ ਵਿੱਚ ਸੋਡੀਅਮ ਹਾਈਪੋਕਲੋਰਾਇਡ ਦਾ ਸਪਰੇ ਕਰਵਾ ਦਿੱਤਾ ਗਿਆ ਹੈ।

ਕੋਰੋਨਾ ਮਰੀਜ਼ ਨੇ ਹਸਪਤਾਲ ਚੋਂ ਬਣਾਈ ਵੀਡੀਓ, ਕੀਤੇ ਕਈ ਵੱਡੇ ਖੁਲਾਸੇ, ਜਤਾਈ ਵੱਡੀ ਚਿੰਤਾ, ਕੈਪਟਨ ਨੂੰ ਕੀਤੀ ਅਪੀਲ

ਉਨ੍ਹਾਂ ਕਿਹਾ ਕਿ ਇੰਨੀ ਵੱਡੀ ਗਿਣਤੀ ਵਿੱਚ ਕੇਸਾਂ ਨੂੰ ਪਕੜ ਪਾਉਣਾ ਸਿਹਤ ਵਿਭਾਗ ਦੀ ਸਫਲਤਾ ਹੈ ਕਿਉਂਕਿ ਇਨ੍ਹਾਂ ਵਿੱਚੋ ਜਿਆਦਾਤਰ ਕੇਸਾਂ ਵਿੱਚ ਕੋਈ ਵੀ ਲੱਛਣ ਨਹੀਂ ਸੀ। ਉਹਨਾਂ ਦੀ ਪਹਿਚਾਣ ਸਿਰਫ ਕੋਨਟੈਕਟ ਟਰੈਸਿੰਗ ਰਾਹੀ ਹੀ ਸੰਭਵ ਹੋ ਪਾਈ ਹੈ ਨਹੀ ਤਾਂ ਅਜਿਹੇ ਕੇਸ ਲੁੱਕੇ ਰਹਿ ਜਾਦੇ ਅਤੇ ਹੋਰਾ ਤੱਕ ਰੋਗ ਫੈਲਾ ਸਕਦੇ ਸਨ। ਇਸ ਲਈ ਅਜਿਹਾ ਸਿਹਤ ਵਿਭਾਗ ਦੇ ਜਮੀਨੀ ਪੱਧਰ ਤੇ ਕੰਮ ਕਰ ਰਹੇ ਕਰਮਚਾਰੀ ਅਤੇ ਐਪੀਡੇਮੋਲੋਜੀਕਲ ਸਰਵੈਲੰਸ ਟੀਮਾਂ ਦੀ ਮਿਹਨਤ ਨਾਲ ਹੀ ਸੰਭਵ ਹੋ ਸਕਿਆ ਹੈ। ਉਹਨਾਂ ਦੱਸਿਆ ਕਿ ਪੁਰਾਣਾ ਰਾਜਪੁਰਾ, ਮਧੁਬਨ ਕਲੋਨੀ, ਨਵੀ ਅਨਾਜ ਮੰਡੀ, ਅਤੇ ਆਸਪਾਸ ਦੇ ਇਲਾਕੇ ਨੂੰ ਕਨਟੇਨਮੈਂਟ ਜੋਨ ਬਣਾ ਦਿੱਤਾ ਗਿਆ ਹੈ ਤੇ ਲੋਕਾਂ ਨੂੰ ਸਿਹਤ ਸਹੂਲਤਾ ਮੁੱਹਈਆਂ ਕਰਵਾਉਣ ਲਈ ਪੁਰਾਣਾ ਰਾਜਪੁਰਾ ਅਤੇ ਅਨਾਜ ਮੰਡੀ ਵਿੱਚ ਸਿਹਤ ਟੀਮਾਂ ਲਗਾ ਦਿੱਤੀਆਂ ਗਈਆਂ ਹਨ।

PUNJAB POLICE ਦਾ ਇੱਕ ਚਹਿਰਾ ਆਹ ਵੀ, ਦੇਖਣ ਵਾਲੇ ਹੋ ਜਾਣਗੇ ਹੈਰਾਨ ‘ਤੇ ਭਾਵੁਕ

ਉਹਨਾਂ ਇਹ ਵੀ ਦੱਸਿਆ ਕਿ ਅੱਜ ਰਾਜਪੁਰਾ ਦੇ ਸ਼ਹਿਰੀ ਅਤੇ ਨਾਲ ਲਗਦੇ ਪੇਂਡੂ ਇਲਾਕੇ ਵਿੱਚੋ ਆਏ ਕੋਵਿਡ ਪੌਜ਼ੀਟਿਵ ਕੇਸਾਂ ਦੇ ਨੇੜੇ ਦੇ ਸੰਪਰਕ ਅਤੇ ਹਾਈਰਿਸਕ ਕੇਸਾ ਦੇ 53 ਵਿਅਕਤੀਆਂ ਦੇ ਕੋਵਿਡ ਜਾਚ ਸਬੰਧੀ ਸੈਪਲ ਲਏ ਗਏ ਹਨ। ਜਿਨ੍ਹਾਂ ਨੂੰ ਲੈਬ ਵਿੱਚ ਜਾਂਚ ਲਈ ਭੇਜਿਆ ਜਾਵੇਗਾ। ਇਹਨਾਂ ਸਾਰੇ ਲੋਕਾਂ ਅਤੇ ਪਰਿਵਾਰਕ ਮੈਬਰਾਂ ਨੂੰ ਘਰਾਂ ਵਿੱਚ ਹੀ ਕੁਆਰਨਟਾਈਨ ਕਰ ਦਿੱਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਹੁਣ ਤੱਕ ਜਿਲ੍ਹੇ ਦੇ 5000 ਦੇ ਕਰੀਬ ਲੋਕਾਂ ਨੂੰ ਕੁਆਰਟਾਈਨ ਕੀਤਾ ਜਾ ਚੁੱਕਾ ਹੈ, ਰਾਜਪੁਰਾ ਦੀ ਅਬਾਦੀ ਦੇ ਸਰਵੇ ਸਬੰਧੀ ਜਾਣਕਾਰੀ ਦਿੰਦੇ ਉਹਨਾ ਕਿਹਾ ਕਿ ਅੱਜ ਤੀਜੇ ਦਿਨ ਵੀ ਸ਼ਹਿਰ ਦਾ ਸਰਵੇ ਜਾਰੀ ਰਿਹਾ ਅਤੇ ਬਣਾਈਆਂ ਗਈਆਂ 25 ਟੀਮਾਂ ਵੱਲੋ 75 ਫੀਸਦੀ ਅਬਾਦੀ ਦਾ ਸਰਵੇ ਕਰ ਲਿਆ ਗਿਆ ਹੈ।

Punjab Corona Breaking | ਕਰੋਨਾ ਨਾਲ ਪੰਜਾਬ ‘ਚ 6 ਮਹੀਨਿਆਂ ਦੀ ਬੱਚੀ ਦੀ ਮੌਤ | PGI D5 Channel Punjabi

ਸਿਵਲ ਸਰਜਨ ਡਾ. ਮਲਹੋਤਰਾ ਨੇ ਸਮੂਹ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਸਰਕਾਰ ਦੇ ਆਦੇਸ਼ਾ ਦਾ ਪਾਲਣ ਕਰਦੇ ਹੋਏ ਘਰਾਂ ਵਿੱਚ ਹੀ ਰਹਿਣ, ਵਾਰ-ਵਾਰ ਸਾਬਣ ਪਾਣੀ ਨਾਲ ਹੱਥ ਧੋਣ ਦੀ ਆਦਤ ਨੂੰ ਅਪਨਾਉਣ ਅਤੇ ਖੰਘ,ਬੁਖਾਰ,ਜੁਕਾਮ ਹੋਣ ਦੀ ਸੂਰਤ ਵਿੱਚ ਤੁਰੰਤ ਨੇੜੇ ਦੀ ਸਰਕਾਰੀ ਸਿਹਤ ਸੰਸਥਾਂ ਨਾਲ ਸੰਪਰਕ ਕਰਨ। ਜਿਲ੍ਹੇ ਦੀ ਕੋਵਿਡ ਕੇਸਾਂ ਦੀ ਸਥਿਤੀ ਬਾਰੇ ਜਾਣਕਾਰੀ ਦਿੰਦੇ ਉਹਨਾ ਕਿਹਾ ਕਿ ਅੱਜ ਤੱਕ ਕੋਵਿਡ ਜਾਂਚ ਸਬੰਧੀ ਲਏ ਗਏ 416 ਸੈਪਲਾਂ ਵਿੱਚੋ 49 ਪੌਜ਼ੀਟਿਵ, 311 ਨੈਗੇਟਿਵ ਅਤੇ, 56 ਕੇਸਾਂ ਦੀ ਰਿਪੋਰਟ ਆਉਣੀ ਬਾਕੀ ਹੈ ਉਹਨਾਂ ਦੱਸਿਆ ਕਿ ਇਹਨਾ ਪੌਜ਼ੀਟਿਵ ਕੇਸਾਂ ਵਿੱਚੋ ਇੱਕ ਕੇਸ ਨੂੰ ਠੀਕ ਹੋਣ ਉਪਰੰਤ ਹਸਪਤਾਲ ਵਿੱਚੋ ਛੁਟੀ ਦੇ ਕੇ ਘਰ ਭੇਜ ਦਿੱਤਾ ਗਿਆ ਹੈ ਅਤੇ ਅੱਜ ਜਿਲ੍ਹੇ ਵਿੱਚ ਕੋਈ ਵੀ ਕੋਵਿਡ ਨਵਾਂ ਕੇਸ ਰਿਪੋਰਟ ਨਹੀਂ ਹੋਇਆ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button