
ਲੁਧਿਆਣਾ ਜਨਕਪੁਰੀ ਇਲਾਕੇ ’ਚ ਇਕ ਵਿਅਕਤੀ ’ਤੇ ਲੁਟੇਰਿਆਂ ਨੇ ਲੁੱਟ ਦੀ ਨੀਅਤ ਨਾਲ ਤਲਵਾਰ ਨਾਲ ਹਮਲਾ ਕਰ ਦਿੱਤਾ। ਇਸ ਹਮਲੇ ’ਚ ਉਸ ਦੇ ਦੋਵਾਂ ਹੱਥਾਂ ਦੀਆਂ ਉਂਗਲਾਂ ਅੱਧੀਆਂ ਤੋਂ ਵੱਧ ਵੱਢੀਆਂ ਗਈਆਂ। ਸਥਾਨਕ ਲੋਕਾਂ ਨੇ ਗੰਭੀਰ ਹਾਲਤ ’ਚ ਸੰਨੀ ਨੂੰ ਸਿਵਲ ਹਸਪਤਾਲ ਪਹੁੰਚਾਇਆ, ਜਿੱਥੇ ਉਸ ਦੇ ਦੋਵਾਂ ਹੱਥਾਂ ਦੀਆਂ ਉਂਗਲਾਂ ’ਤੇ ਲੱਗਭਗ ਦੋ ਦਰਜਨ ਟਾਂਕੇ ਲਾਏ ਗਏ ਹਨ। ਇਸ ਦੇ ਨਾਲ ਹੀ ਚੌਕੀ ਜਨਕਪੁਰੀ ਦੀ ਪੁਲਿਸ ਮੌਕੇ ’ਤੇ ਪਹੁੰਚੀ ਤੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਸੰਨੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਐਤਵਾਰ ਰਾਤ ਕਰੀਬ 9 ਵਜੇ ਉਹ ਚੀਮਾ ਚੌਕ ਤੋਂ ਪੈਦਲ ਜਨਕਪੁਰੀ ਵੱਲ ਜਾ ਰਿਹਾ ਸੀ। ਇਸ ਦੌਰਾਨ 2 ਲੋਕਾਂ ਨੇ ਉਸ ਨੂੰ ਘੇਰ ਲਿਆ। ਇਕ ਲੁਟੇਰੇ ਨੇ ਉਸ ਤੋਂ ਮੋਬਾਈਲ ਮੰਗਿਆ ਪਰ ਸੱਨੀ ਨੇ ਕਿਹਾ ਕਿ ਉਸ ਕੋਲ ਮੋਬਾਈਲ ਨਹੀਂ ਹੈ। ਫਿਰ ਉਹ ਪੈਸੇ ਮੰਗਣ ਲੱਗੇ ਪਰ ਉਸ ਕੋਲ ਪੈਸੇ ਵੀ ਨਹੀਂ ਸਨ। ਇਸ ਤੋਂ ਬਾਅਦ ਗੁੱਸੇ ਵਿਚ ਆ ਕੇ ਇਕ ਲੁਟੇਰੇ ਨੇ ਤਲਵਾਰ ਕੱਢੀ ਤੇ ਉਸ ’ਤੇ ਵਾਰ ਕੀਤਾ। ਆਪਣੇ-ਆਪ ਨੂੰ ਬਚਾਉਣ ਲਈ ਸੰਨੀ ਨੇ ਹੱਥ ਅੱਗੇ ਕਰ ਦਿੱਤਾ, ਜਿਸ ਨਾਲ ਉਸ ਦਾ ਹੱਥ ਜ਼ਖਮੀ ਹੋ ਗਿਆ, ਜਦੋਂ ਹਮਲਾਵਰਾਂ ਨੇ ਦੂਜਾ ਵਾਰ ਕੀਤਾ ਤਾਂ ਸੰਨੀ ਨੇ ਦੂਜਾ ਹੱਥ ਅੱਗੇ ਕਰ ਦਿੱਤਾ, ਜਿਸ ਨਾਲ ਉਸ ਦੇ ਦੋਵਾਂ ਹੱਥਾਂ ਦੀਆਂ ਉਂਗਲੀਆਂ ਬੁਰੇ ਤਰੀਕੇ ਨਾਲ ਵੱਢ ਹੋ ਗਈਆਂ। ਖੂਨ ਨਾਲ ਲੱਥਪੱਥ ਸੰਨੀ ਨੂੰ ਲੋਕਾਂ ਨੇ ਹਸਪਤਾਲ ਪਹੁੰਚਾਇਆ, ਜਿੱਥੇ ਉਸ ਦਾ ਇਲਾਜ ਕੀਤਾ ਜਾ ਰਿਹਾ ਹੈ। ਇਸ ਘਟਨਾ ਨੇ ਸਥਾਨਕ ਵਾਸੀਆਂ ’ਚ ਡਰ ਤੇ ਚਿੰਤਾ ਦਾ ਮਾਹੌਲ ਪੈਦਾ ਕਰ ਦਿੱਤਾ ਹੈ, ਜਿਸ ਨਾਲ ਸੁਰੱਖਿਆ ਦੇ ਮਾਮਲੇ ’ਚ ਗੰਭੀਰਤਾ ਦੀ ਲੋੜ ਨੂੰ ਦਰਸਾਇਆ ਗਿਆ ਹੈ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.