PunjabTop News

ਪੰਜਾਬ ਬੋਰਡ ਨੇ ਜਾਰੀ ਕੀਤਾ 10ਵੀਂ ਕਲਾਸ ਦਾ ਨਤੀਜਾ

ਪੰਜਾਬ ਸਕੂਲ ਸਿੱਖਿਆ ਬੋਰਡ ਨੇ 10ਵੀਂ ਕਲਾਸ ਦਾ ਨਤੀਜਾ ਜਾਰੀ ਕਰ ਦਿੱਤਾ ਹੈ, ਜਿਸ ਵਿੱਚ ਪਾਸ ਫੀਸਦ 95.61 ਰਿਹਾ ਹੈ। ਹਰ ਸਾਲ ਵਾਂਗ ਇਸ ਵਾਰ ਵੀ ਕੁੜੀਆਂ ਨੇ ਹੀ ਬਾਜੀ ਮਾਰੀ ਹੈ। ਕੁੜੀਆਂ ਦਾ ਪਾਸ ਫੀਸਦੀ 96.85 ਰਿਹਾ ਹੈ, ਜਦਕਿ ਮੁੰਡਿਆਂ ਦਾ ਪਾਸ ਫੀਸਦੀ 94.50 ਰਿਹਾ ਹੈ। ਪਹਿਲੇ ਸਥਾਨ ਤੇ ਫਰੀਦਕੋਟ ਦੇ ਅਕਸ਼ਨੂਰ ਕੋਰ ਨੇ ਕਬਜਾ ਕੀਤਾ ਹੈ। ਦੂਜੇ ਸਥਾਨ ਤੇ ਮੁਕਤਸਰ ਸਾਹਿਬ ਦੀ ਰਜਿੰਦਰਦੀਪ ਕੌਰ ਅਤੇ ਤੀਜੇ ਸਥਾਨ ਤੇ ਮਲੇਰਕੋਟਲਾ ਤੋਂ ਅਰਸ਼ਦੀਪ ਕੌਰ ਰਹੀ ਹੈ। ਤਿੰਨਾਂ ਕੁੜੀਆਂ ਤੇ 650 ਚੋਂ 650 ਨੰਬਰ ਆਏ ਹਨ। ਇਸ ਕਰਕੇ ਬੋਰਡ ਨੇ ਉਮਰ ਦੇ ਹਿਸਾਬ ਨਾਲ ਪਹਿਲਾ, ਦੂਜਾ ਅਤੇ ਤੀਜਾ ਸਥਾਨ ਤੈਅ ਕੀਤਾ ਹੈ।

ਇਸ ਵਾਰ ਕੁੱਲ 2,77,746 ਵਿਦਿਆਰਥੀਆਂ ਨੇ 10ਵੀਂ ਦੀ ਪ੍ਰੀਖਿਆ ਦਿੱਤੀ ਸੀ, ਜਿਨ੍ਹਾਂ ਚੋਂ 2,65,548 ਵਿਦਿਆਰਥੀ ਪਾਸ ਹੋਏ ਹਨ, ਜਿਨ੍ਹਾਂ ਦਾ ਪਾਸ ਫੀਸਦੀ 95.61 ਹੈ। ਜਦਕਿ 11,391 ਵਿਦਿਆਰਥੀਆਂ ਨੂੰ ਮੁੜ ਤੋਂ ਪੇਪਰ ਦੇਣੇ ਹੋਣਗੇ। ਉੱਧਰ 782 ਵਿਦਿਆਰਥੀਆਂ ਫੇਲ ਹੋਏ ਹਨ।

ਵਿਦਿਆਰਥੀ ਇਸ ਲਿੰਕ https://pseb.ac.in ਰਾਹੀਂ ਆਪਣਾ ਨਤੀਜਾ ਸਿੱਧਾ ਚੈੱਕ ਕਰ ਸਕਦੇ ਹਨ। ਨਾਲ ਹੀ SMS ਰਾਹੀਂ ਵੀ ਰਿਜਲਟ ਬਾਰੇ ਜਾਣਕਾਰੀ ਲਈ ਜਾ ਸਕਦੀ ਹੈ। ਇਸਦੇ ਲਈ, ਆਪਣਾ PB10 ਰੋਲ ਨੰਬਰ ਲਿਖੋ ਅਤੇ 5676750 ‘ਤੇ SMS ਭੇਜੋ। SMS ਭੇਜਣ ਤੋਂ ਕੁਝ ਸਮੇਂ ਬਾਅਦ ਹੀ ਬੋਰਡ ਵੱਲੋਂ ਰਿਜਲਟ ਭੇਜ ਦਿੱਤਾ ਜਾਵੇਗਾ। ਨਾਲ ਹੀ ਤੁਸੀਂ ਹੇਠਾਂ ਦਿੱਤੇ ਇਹਨਾਂ ਕਦਮਾਂ ਰਾਹੀਂ ਵੀ ਨਤੀਜਾ ਦੇਖ ਸਕਦੇ ਹੋ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Leave a Reply

Your email address will not be published. Required fields are marked *

Back to top button