PunjabTop News

ਪ੍ਰਧਾਨਗੀ ਨੂੰ ਲੈ ਕੇ ਗੁਰਦੁਆਰਾ ਸਾਹਿਬ ਦੇ ਅੰਦਰ ਹੀ ਭਿੜੇ ਦੋ ਗੁੱਟ

ਫਰੀਦਕੋਟ : ਫਰੀਦਕੋਟ ਦੀ ਜਰਮਨ ਕਲੋਨੀ ਦੇ ਗੁਰਦੁਆਰਾ ਸਾਹਿਬ ਵਿੱਚ ਬੇਹੱਦ ਹੀ ਸ਼ਰਮਨਾਕ ਘਟਨਾ ਵਾਪਰੀ ਹੈ। ਇੱਥੇ ਗੁਰਦੁਆਰਾ ਸਾਹਿਬ ਦੀ ਪ੍ਰਧਾਨਗੀ ਨੂੰ ਲੈ ਕੇ ਦੋ ਗੁੱਟ ਆਪਸ ਵਿੱਚ ਭਿੜ ਗਏ। ਇਸ ਦੌਰਾਨ ਦੋਵਾਂ ਗੁੱਟਾਂ ਦੇ ਬੰਦਿਆਂ ਨੇ ਗੁਰੂ ਮਰਿਆਦਾ ਦੀਆਂ ਹੱਦਾਂ ਲੰਘਦਿਆਂ ਹੋਇਆ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਸਜਾਏ ਗਏ ਸਸ਼ਤਰਾਂ ਦਾ ਇਸਤੇਮਾਲ ਇੱਕ ਦੂਜੇ ਤੇ ਵਾਰ ਕਰਨ ਲਈ ਕੀਤਾ। ਇਸ ਦੌਰਾਨ ਖੂਬ ਤਲਵਾਰਾਂ ਵੀ ਚੱਲੀਆਂ ਅਤੇ ਝੜਪ ਵਿੱਚ ਕਈਆਂ ਦੀਆਂ ਪੱਗਾਂ ਵੀ ਉਤਰ ਗਈਆਂ। ਇਸ ਝੜਪ ਵਿੱਚ ਇੱਕ ਔਰਤ ਆਗੂ ਸਮੇਤ ਕਈ ਜਣਿਆਂ ਦੇ ਜ਼ਖ਼ਮੀ ਹੋਣ ਦੀ ਖ਼ਬਰ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button