PunjabTop NewsUncategorized

ਸਿਵਲ ਡਿਫੈਂਸ ਮੌਕ ਡ੍ਰਿਲ ਤੇ ਬਲੈਕ ਆਊਟ ਦੌਰਾਨ ਜ਼ਿਲ੍ਹਾ ਨਿਵਾਸੀਆਂ ਵੱਲੋਂ ਦਿੱਤੇ ਸਹਿਯੋਗ ਲਈ DC ਨੇ ਕੀਤਾ ਧੰਨਵਾਦ

ਸਮੂਹ ਜ਼ਿਲ੍ਹਾ ਨਿਵਾਸੀ ਭਵਿੱਖ 'ਚ ਬਲੈਕ ਆਊਟ ਤੇ ਮੌਕ ਡਰਿੱਲ ਦੀ ਹੋਣ ਵਾਲੀ ਕਿਸੇ ਵੀ ਗਤੀਵਿਧੀ 'ਚ ਲਾਜਮੀ ਸਹਿਯੋਗ ਕਰਨ-ਡਾ. ਪ੍ਰੀਤੀ ਯਾਦਵ

ਕਿਹਾ, ਲੋਕ ਅਫ਼ਵਾਹਾਂ ‘ਤੇ ਵਿਸ਼ਵਾਸ਼ ਨਾ ਕਰਨ, ਜ਼ਿਲ੍ਹਾ ਪ੍ਰਸ਼ਾਸਨ ਲੋਕਾਂ ਦੀ ਸੁਰੱਖਿਆ ਲਈ ਸੰਜੀਦਾ
ਪਟਿਆਲਾ, 8 ਮਈ: ਪਟਿਆਲਾ ਦੇ ਡਿਪਟੀ ਕਮਿਸ਼ਨਰ ਡਾ. ਪ੍ਰੀਤੀ ਯਾਦਵ ਨੇ 7 ਮਈ ਨੂੰ ਜ਼ਿਲ੍ਹੇ ਵਿੱਚ ਬਲੈਕ ਆਊਟ ਤੇ ਨਾਗਰਿਕ ਸੁਰੱਖਿਆ ਦੀ ਕਰਵਾਈ ਗਈ ਮੌਕ ਡ੍ਰਿਲ ਦੌਰਾਨ ਜ਼ਿਲ੍ਹਾ ਨਿਵਾਸੀ ਨਾਗਰਿਕਾਂ ਵੱਲੋਂ ਦਿੱਤੇ ਗਏ ਸਹਿਯੋਗ ਲਈ ਧੰਨਵਾਦ ਕੀਤਾ ਹੈ। ਡਿਪਟੀ ਕਮਿਸ਼ਨਰ ਨੇ ਭਰੋਸਾ ਦਿੱਤਾ ਕਿ ਸਮੁੱਚਾ ਜ਼ਿਲ੍ਹਾ ਪ੍ਰਸ਼ਾਸਨ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀਆਂ ਹਦਾਇਤਾਂ ਮੁਤਾਬਕ ਆਪਣੇ ਨਾਗਰਿਕਾਂ ਦੀ ਸੁਰੱਖਿਆ ਯਕੀਨੀ ਬਣਾਉਣ ਲਈ ਸੰਜੀਦਾ ਹੈ, ਇਸ ਲਈ ਲੋਕ ਕਿਸੇ ਵੀ ਤਰ੍ਹਾਂ ਦੀਆਂ ਅਫ਼ਵਾਹਾਂ ਉਪਰ ਯਕੀਨ ਨਾ ਕਰਨ ਸਗੋਂ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਆਪਣੇ ਅਧਿਕਾਰਤ ਸਰੋਤਾਂ ਰਾਹੀਂ ਮੁਹੱਈਆ ਕਰਵਾਈ ਜਾਣ ਵਾਲੀ ਜਾਣਕਾਰੀ ਉਪਰ ਹੀ ਯਕੀਨ ਕਰਨ।

ਪਲਾਟ ਧੋਖਾਧੜੀ ਦੇ ਮਾਮਲੇ ‘ਚ ਨਹੀਂ ਹੋਏ ਪੇਸ਼, ਸਾਬਕਾ ਮੰਤਰੀ ਧਰਮਸੋਤ ਦੇ ਪੁੱਤਰ ਨੂੰ ਨੋਟਿਸ ਜਾਰੀ

ਡਾ. ਪ੍ਰੀਤੀ ਯਾਦਵ ਨੇ ਕਿਹਾ ਕਿ ਬਲੈਕ ਆਊਟ ਦੌਰਾਨ ਉਨ੍ਹਾਂ ਨੇ ਦੇਖਿਆ ਕਿ ਫ਼ਲਾਂ ਤੇ ਸਬਜੀਆਂ ਦੀਆਂ ਰੇਹੜੀਆਂ, ਫੜੀਆਂ ਸਮੇਤ ਬਹੁਤ ਸਾਰੀਆਂ ਦੁਕਾਨਾਂ ਤੇ ਹੋਰ ਵਪਾਰਕ ਅਦਾਰਿਆਂ ਵਿੱਚ ਵੱਖ-ਵੱਖ ਤਰ੍ਹਾਂ ਦੀਆਂ ਲਾਇਟਾਂ ਜਲਦੀਆਂ ਰਹੀਆਂ ਅਤੇ ਕਈ ਥਾਵਾਂ ‘ਤੇ ਸੀ.ਸੀ.ਟੀ.ਵੀ. ਕੈਮਰਿਆਂ ਤੇ ਸੋਲਰ ਲਾਇਟਾਂ ਵੀ ਜਲਦੀਆਂ ਪਾਈਆਂ ਗਈਆਂ, ਜਿਸ ਲਈ ਲੋਕ ਭਵਿੱਖ ਵਿੱਚ ਆਪਣੀ ਤੇ ਹੋਰਨਾਂ ਦੀ ਨਾਗਰਿਕ ਸੁਰੱਖਿਆ ਲਈ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਦਿੱਤੀਆਂ ਹਦਾਇਤਾਂ ਦੀ ਗੰਭੀਰਤਾ ਨਾਲ ਪਾਲਣਾ ਯਕੀਨੀ ਬਣਾਉਣ। ਉਨ੍ਹਾਂ ਕਿਹਾ ਕਿ ਬਲੈਕ ਆਊਟ ਤੇ ਹੋਰ ਨਾਗਰਿਕ ਸੁਰੱਖਿਆ ਦੀਆਂ ਗਤੀਵਿਧੀਆਂ ਲੋਕਾਂ ਦੀ ਸੁਰੱਖਿਆ ਲਈ ਹੀ ਕਰਵਾਈਆਂ ਜਾਂਦੀਆਂ ਹਨ, ਇਸ ਲਈ ਹਰੇਕ ਨਾਗਰਿਕ ਪ੍ਰਸ਼ਾਸਨ ਨੂੰ ਸਹਿਯੋਗ ਕਰਨਾ ਵੀ ਯਕੀਨੀ ਬਣਾਵੇ। ਉਨ੍ਹਾਂ ਸਬੰਧਤ ਵਿਭਾਗਾਂ ਨੂੰ ਵੀ ਹਦਾਇਤ ਕੀਤੀ ਗਈ ਹੈ ਕਿ ਉਹ ਬਲੈਕ ਆਊਟ ਦੀ ਅਗਲੀ ਕਿਸੇ ਸਥਿਤੀ ਵਿੱਚ ਤੁਰੰਤ ਹਰਕਤ ਵਿੱਚ ਆਉਣਾ ਯਕੀਨੀ ਬਣਾਉਣ।

ਭਾਈ ਜਗਤਾਰ ਸਿੰਘ ਹਵਾਰਾ ਦੀ ਵੀਡੀਓ ਕਾਨਫ਼ਰੰਸ ਰਾਹੀਂ ਹੋਈ ਪੇਸ਼ੀ

ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਬਲੈਕ ਆਊਟ ਤੇ ਸਿਵਲ ਡਿਫੈਂਸ ਮੌਕ ਡ੍ਰਿਲ, ਹਵਾਈ ਹਮਲਿਆਂ ਦੀ ਚੇਤਾਵਨੀ ਵਾਲੇ ਸਾਇਰਨ ਵੱਜਣ ਦੀ ਸੂਰਤ ‘ਚ ਸੁਰੱਖਿਆ ਬਲਾਂ ਤੇ ਆਮ ਲੋਕਾਂ ਦੀ ਭੂਮਿਕਾ ਤੇ ਜਿੰਮੇਵਾਰੀਆਂ ਨੂੰ ਸਮਝਣ ਦੀ ਵਿੱਚ ਮਦਦ ਕਰਦੀ ਹੈ।ਇਸ ਲਈ ਭਵਿੱਖ ਵਿੱਚ ਅਜਿਹਾ ਹੋਣ ਦੀ ਸੂਰਤ ‘ਚ ਲੋਕ ਸਾਵਧਾਨੀਆਂ ਵਰਤਣ ਤੇ ਸੋਸ਼ਲ ਮੀਡੀਆ ਉਪਰ ਅਫ਼ਵਾਹਾਂ ਫੈਲਾਉਣ ਤੋਂ ਵੀ ਗੁਰੇਜ਼ ਕਰਨ ਤੇ ਨਾ ਹੀ ਅਜਿਹੀਆਂ ਅਫ਼ਵਾਹਾਂ ਉਪਰ ਯਕੀਨ ਕਰਨ। ਉਨ੍ਹਾਂ ਨੇ ਦੱਸਿਆ ਕਿ ਕੇਂਦਰੀ ਗ੍ਰਹਿ ਮੰਤਰਾਲੇ ਤੇ ਡਾਇਰੈਕਟਰ ਜਨਰਲ ਆਫ਼ ਫਾਇਰ ਸਰਵਿਸ, ਸਿਵਲ ਡਿਫੈਂਸ ਤੇ ਹੋਮ ਗਾਰਡਜ਼ ਦੀਆਂ ਹਦਾਇਤਾਂ ਮੁਤਾਬਕ ਹਵਾਈ ਹਮਲੇ ਹੋਣ ਦੀ ਸੂਰਤ ‘ਚ ਨਜ਼ਦੀਕੀ ਆਸਰਾ ਸਥਾਨਾਂ ਦੀ ਪਛਾਣ ਕਰੋ, ਜਿਵੇਂ ਕਿ ਬੇਸਮੈਂਟ, ਭੂਮੀਗਤ ਕਾਰ ਪਾਰਕ, ਜਾਂ ਨਿਰਧਾਰਤ ਸੁਰੱਖਿਅਤ ਜ਼ੋਨ।

ਗੁਰਦਾਸਪੁਰ ‘ਚ ਰਾਤ ਨੂੰ ਨਹੀਂ ਰਹਿਣਗੀਆਂ ਲਾਈਟਾਂ, ਹਰ ਰੋਜ਼ ਅੱਠ ਘੰਟੇ ਰਹੇਗਾ ਬਲੈਕਆਊਟ

ਇੱਕ ਮੁੱਢਲੀ ਐਮਰਜੈਂਸੀ ਕਿੱਟ ਤਿਆਰ ਰੱਖੋ, ਜਿਸ ਵਿੱਚ ਵਾਧੂ ਬੈਟਰੀਆਂ ਨਾਲ ਟਾਰਚ, ਪਾਣੀ ਦੀਆਂ ਬੋਤਲਾਂ, ਭੋਜਨ ਵਸਤੂਆਂ, ਮੁੱਢਲੀ ਸਹਾਇਤਾ ਕਿੱਟ ਆਦਿ। ਉਨ੍ਹਾਂ ਦੱਸਿਆ ਕਿ ਜਦੋਂ ਅਜਿਹੀਆਂ ਮਸ਼ਕਾਂ ਚੱਲ ਰਹੀਆਂ ਹੋਣ ਤਾਂ ਲੋਕਾਂ ਨੂੰ ਬਾਹਰੀ ਗਤੀਵਿਧੀਆਂ ਨੂੰ ਤੁਰੰਤ ਬੰਦ ਕਰੋ ਅਤੇ ਨਜ਼ਦੀਕੀ ਸੁਰੱਖਿਅਤ ਸਥਾਨ ‘ਤੇ ਜਾਉ। ਜਦੋਂ ਤੱਕ ਜ਼ਰੂਰੀ ਨਾ ਹੋਵੇ ਫ਼ੋਨਾਂ ਦੀ ਵਰਤੋਂ ਕਰਨ ਤੋਂ ਬਚੋ, ਆਪਣੇ ਨੇੜਲੇ ਖੇਤਰ ਵਿੱਚ ਮੌਜੂਦ ਅਧਿਕਾਰੀਆਂ ਜਾਂ ਵਾਰਡਨਾਂ ਦੀਆਂ ਹਦਾਇਤਾਂ ਦੀ ਪਾਲਣਾ ਕਰੋ।ਉਨ੍ਹਾਂ ਕਿਹਾ ਕਿ ਆਮ ਲੋਕਾਂ ਨੂੰ ਅਜਿਹੇ ਸਮੇਂ ਦੌਰਾਨ ਸਾਇਰਨਾਂ ਨੂੰ ਨਜ਼ਰਅੰਦਾਜ਼ ਨਹੀਂ ਕਰਨਾ ਚਾਹੀਦਾ ਤੇ ਇਹ ਨਾ ਮੰਨੋ ਕਿ ਇਹ ਮਹੱਤਵਪੂਰਨ ਨਹੀਂ ਹੈ।ਇਸ ਤੋਂ ਬਿਨ੍ਹਾਂ ਅਜਿਹੇ ਸਮੇਂ ਵਿੱਚ ਘਬਰਾਉਣ ਜਾਂ ਬੇਲੋੜਾ ਹੰਗਾਮਾ ਕਰਨ ਤੋਂ ਵੀ ਬਚਿਆ ਜਾਵੇ।

ਪਾਣੀ ਦਾ ਵਿਵਾਦ: ਮਾਨ ਨੇ ਕਿਹਾ-ਬੀਬੀਐਮਬੀ ਚੇਅਰਮੈਨ ਨੇ ਹਾਈ ਕੋਰਟ ਦੇ ਹੁਕਮਾਂ ਦਾ ਹਵਾਲਾ ਦਿੰਦੇ ਹੋਏ ਗੈਰ-ਕਾਨੂੰਨੀ ਤੌਰ ‘ਤੇ ਗੇਟ ਖੋਲ੍ਹੇ

ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਆਪਣੇ ਬੱਚਿਆਂ ਨੂੰ ਬੱਚਿਆਂ ਨੂੰ ਐਮਰਜੈਂਸੀ ਪ੍ਰਤੀਕਿਰਿਆ ਦੀਆਂ ਅਹਿਮ ਗੱਲਾਂ ਸਿਖਾਉ ਕਿ ਜਮੀਨ ‘ਤੇ ਲੇਟਣਾ ਹੈ ਤੇ ਆਪਣੇ ਸਿਰ ਨੂੰ ਢੱਕ ਲੈਣਾ ਹੈ ਤੇ ਆਪਣੇ ਘਰ, ਨੇੜੇ ਦੇ ਸਕੂਲ ਜਾਂ ਆਂਢ-ਗੁਆਂਢ ਵਿੱਚ ਸੁਰੱਖਿਅਤ ਥਾਵਾਂ ਦੀ ਪਛਾਣ ਕਰ ਲਈ ਜਾਵੇ। ਇਸ ਤੋਂ ਬਿਨ੍ਹਾਂ ਜੇਕਰ ਛੋਟੀਆਂ ਸੱਟਾਂ ਜਾਂ ਸੀਪੀਆਰ ਦਾ ਇਲਾਜ ਕਰਨ ਵਰਗੀਆਂ ਮੁੱਢਲੀ ਸਹਾਇਤਾ ਤਕਨੀਕਾਂ ਦਾ ਅਭਿਆਸ ਹਰ ਨਾਗਰਿਕ ਨੂੰ ਆਉਣਾ ਚਾਹੀਦਾ ਹੈ। ਇਸ ਤੋਂ ਬਿਨ੍ਹਾਂ ਇਹ ਯਕੀਨੀ ਬਣਾਓ ਕਿ ਬੱਚਿਆਂ ਅਤੇ ਬਜ਼ੁਰਗ ਪਰਿਵਾਰਕ ਮੈਂਬਰਾਂ ਨੂੰ ਮੁਢਲੀ ਸਹਾਇਤਾ ਤੇ ਬਚਾਓ ਦੇ ਬਾਰੇ ਜਾਣਕਾਰੀ ਜਰੂਰੀ ਹੋਵੇ। ਉਨ੍ਹਾਂ ਕਿਹਾ ਕਿ ਮੌਕ ਡਰਿੱਲ ਦੌਰਾਨ ਕੀਤੇ ਗਏ ਅਭਿਆਸਾਂ ਦੀ ਮਹੱਤਤਾ ਨੂੰ ਖਾਰਜ ਕਰਨ ਤੋਂ ਬਚੋ ਤੇ ਇਹ ਨਾ ਮੰਨੋ ਕਿ ਦੂਸਰੇ ਤੁਹਾਡੀ ਸੁਰੱਖਿਆ ਦੀ ਜ਼ਿੰਮੇਵਾਰੀ ਲੈਣਗੇ।

BBMB ਚੇਅਰਮੈਨ ਨੂੰ ਡੈਮ ’ਚ ਦਾਖ਼ਲ ਹੋਣ ਤੋਂ ਰੋਕਿਆ

ਡਿਪਟੀ ਕਮਿਸ਼ਨਰ ਡਾ. ਪ੍ਰੀਤੀ ਯਾਦਵ ਨੇ ਕਰੈਸ਼ ਬਲੈਕਆਉਟ ਦੇ ਸਮੇਂ ਉਪਾਵਾਂ ਬਾਰੇ ਨਾਗਰਿਕਾਂ ਲਈ ਤਿਆਰੀ ਦੇ ਕਦਮਾਂ ਬਾਰੇ ਦੱਸਦਿਆਂ ਕਿਹਾ ਕਿ ਬਲੈਕ ਆਊਟ ਦੀ ਸਥਿਤੀ ਮੌਕੇ ਆਪਣੇ ਘਰਾਂ ਦੀਆਂ ਸਾਰੀਆਂ ਖਿੜਕੀਆਂ ‘ਤੇ ਮੋਟੇ ਬਲੈਕਆਉਟ ਪਰਦੇ ਜਾਂ ਬਲਾਇੰਡ ਲਗਾਓ। ਬਲੈਕਆਊਟ ਦੌਰਾਨ ਆਪਣੇ ਘਰ ਨੂੰ ਬਿਨਾਂ ਲਾਈਟਾਂ ਦੇ ਚਲਾਉਣ ਲਈ ਤਿਆਰ ਕਰੋ।ਗੂੜ੍ਹੇ ਕੱਪੜੇ ਜਾਂ ਗੱਤੇ ਵਰਗੀਆਂ ਲਾਈਟ-ਰੋਕਣ ਵਾਲੀਆਂ ਸਮੱਗਰੀਆਂ ਦੀ ਵਰਤੋਂ ਕਰੋ। ਡ੍ਰਿਲ ਦੌਰਾਨ ਬਾਹਰੀ ਲਾਈਟਾਂ ਬੰਦ ਕਰਨ ਨੂੰ ਯਕੀਨੀ ਬਣਾਓ।ਪਰਿਵਾਰਕ ਮੈਂਬਰਾਂ ਨਾਲ ਬਲੈਕਆਊਟ ਦੀ ਨਕਲ ਕਰਕੇ ਆਪਣੀ ਤਿਆਰੀ ਦੀ ਜਾਂਚ ਕਰੋ।ਉਨ੍ਹਾਂ ਕਿਹਾ ਕਿ ਇਸ ਦੌਰਾਨ ਟੀਵੀ, ਫ਼ੋਨ ਜਾਂ ਟੈਬਲੇਟ ਵਰਗੇ ਇਲੈਕਟ੍ਰਾਨਿਕ ਯੰਤਰਾਂ ਸਮੇਤ ਸਾਰੇ ਰੋਸ਼ਨੀ ਸਰੋਤਾਂ ਨੂੰ ਬੰਦ ਕਰੋ ਜਾਂ ਢੱਕ ਲਓ। ਘਰਾਂ ਵਿੱਚ ਟਾਰਚਾਂ ਅਤੇ ਮੋਮਬੱਤੀਆਂ ਤਿਆਰ ਰੱਖੋ ਪਰ ਉਹਨਾਂ ਨੂੰ ਖਿੜਕੀਆਂ ਦੇ ਨੇੜੇ ਰੱਖਣ ਤੋਂ ਬਚੋ। ਉਨ੍ਹਾਂ ਕਿਹਾ ਕਿ ਇਸ ਸਮੇਂ ਦੌਰਾਨ ਕਿਸੇ ਵੀ ਅਜਿਹੀ ਰੋਸ਼ਨੀ ਦੀ ਵਰਤੋਂ ਨਾ ਕਰੋ ਜੋ ਬਾਹਰੋਂ ਦਿਖਾਈ ਦੇ ਸਕੇ। ਬਲੈਕਆਊਟ ਦੌਰਾਨ ਬੇਲੋੜੇ ਬਾਹਰ ਜਾਣ ਤੋਂ ਬਚੋ।

SSP ਤੋਂ ਲੈ ਸਿਪਾਹੀ ਤੱਕ ਦੀਆਂ ਪੰਜਾਬ ਪੁਲਸ ਮੁਲਾਜ਼ਮਾਂ ਦੀਆਂ ਛੁੱਟੀਆਂ ਰੱਦ

ਡਿਪਟੀ ਕਮਿਸ਼ਨਰ ਨੇ ਕਿਹਾ ਕਿ ਸਮੂਹ ਨਾਗਰਿਕ ਆਪਣੇ ਨੇੜੇ ਦੀਆਂ ਨਾਜ਼ੁਕ ਥਾਵਾਂ ਦੇ ਨੇੜੇ ਕਿਸੇ ਵੀ ਅਣਜਾਣ ਗਤੀਵਿਧੀ ਦੀ ਰਿਪੋਰਟ ਤੁਰੰਤ ਪੁਲਿਸ ਨੂੰ ਕੀਤੀ ਜਾਵੇ। ਇਸ ਤੋਂ ਬਿਨ੍ਹਾਂ ਸੋਸ਼ਲ ਮੀਡੀਆ ‘ਤੇ ਸਥਾਨਕ ਸਹੂਲਤਾਂ ਬਾਰੇ ਸੰਵੇਦਨਸ਼ੀਲ ਜਾਣਕਾਰੀ ਸਾਂਝੀ ਕਰਨ ਤੋਂ ਬਚਿਆ ਜਾਵੇ।ਉਨ੍ਹਾਂ ਕਿਹਾ ਕਿ ਪੁਲਿਸ, ਫੌਜ, ਆਈ.ਟੀ.ਬੀ.ਪੀ. ਜਾਂ ਹੋਰ ਸੁਰੱਖਿਆ ਫੋਰਸਾਂ ਦੀਆਂ ਗਤੀਵਿਧੀਆਂ ਵਿੱਚ ਦਖਲ ਨਾ ਦਿਓ ਜਾਂ ਪਾਬੰਦੀਸ਼ੁਦਾ ਖੇਤਰਾਂ ਵਿੱਚ ਦਾਖਲ ਨਾ ਹੋਵੋ, ਇਸ ਤੋਂ ਬਿਨ੍ਹਾਂ ਡ੍ਰਿਲ ਬਾਰੇ ਫੋਟੋਆਂ ਖਿੱਚਣ ਜਾਂ ਪੋਸਟ ਕਰਨ ਤੋਂ ਵੀ ਬਚਿਆ ਜਾਵੇ। ਡਾ. ਪ੍ਰੀਤੀ ਯਾਦਵ ਨੇ ਕਿਹਾ ਕਿ ਲੋਕਾਂ ਨੂੰ ਅਜਿਹੀਆਂ ਡਰਿੱਲਾਂ ਨੂੰ ਗੰਭੀਰਤਾ ਨਾਲ ਲੈਣਾ ਚਾਹੀਦਾ ਹੈ ਕਿਉਂਕਿ ਇਹ ਤੁਹਾਨੂੰ ਅਸਲ ਐਮਰਜੈਂਸੀ ਲਈ ਤਿਆਰ ਕਰਦਾ ਹੈ। ਡਰਿੱਲ ਦੌਰਾਨ ਸ਼ਾਂਤ ਅਤੇ ਸਹਿਯੋਗੀ ਰਵੱਈਆ ਰੱਖੋ ਅਤੇ ਇਹ ਯਕੀਨੀ ਬਣਾਓ ਕਿ ਬੱਚੇ, ਬਜ਼ੁਰਗ ਅਤੇ ਪਾਲਤੂ ਜਾਨਵਰ ਤੁਹਾਡੀ ਐਮਰਜੈਂਸੀ ਤਿਆਰੀ ਯੋਜਨਾ ਦਾ ਹਿੱਸਾ ਹਨ। ਉਨ੍ਹਾਂ ਕਿਹਾ ਿਕ ਡਰਿੱਲ ਬਾਰੇ ਅਫਵਾਹਾਂ ਜਾਂ ਗਲਤ ਜਾਣਕਾਰੀ ਫੈਲਾਉਣ ਤੋਂ ਬਚੋ, ਅਭਿਆਸਾਂ ਦੌਰਾਨ ਸ਼ਾਰਟਕੱਟ ਨਾ ਲਓ ਜਾਂ ਸੁਰੱਖਿਆ ਉਪਾਵਾਂ ਨੂੰ ਬਾਈਪਾਸ ਨਾ ਕਰੋ। ਢੁਕਵੀਂ ਤਿਆਰੀ ਕਰਕੇ ਅਤੇ ਸਰਗਰਮੀ ਨਾਲ ਹਿੱਸਾ ਲੈ ਕੇ, ਤੁਸੀਂ ਸਿਵਲ ਡਿਫੈਂਸ ਮੌਕ ਡ੍ਰਿਲ ਦੀ ਸਫਲਤਾ ਨੂੰ ਯਕੀਨੀ ਬਣਾਉਣ ਅਤੇ ਆਪਣੇ ਭਾਈਚਾਰੇ ਦੀ ਸੁਰੱਖਿਆ ਨੂੰ ਵਧਾਉਣ ਵਿੱਚ ਮਦਦ ਕਰ ਸਕਦੇ ਹੋ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button