PunjabTop News

ਹੋਲੀ ਮੌਕੇ ਪੰਜਾਬ ਸਰਕਾਰ ਵੱਲੋਂ OTS ਸਕੀਮ ਦੇ ਲਈ ਨੋਟੀਫਿਕੇਸ਼ਨ ਜਾਰੀ

ਹੋਲੀ ਮੌਕੇ ਪੰਜਾਬ ਸਰਕਾਰ ਵੱਲੋਂ ਉਦਯੋਗਕਾਰਾਂ ਨੂੰ ਖੁਸ਼ ਕਰ ਦਿੱਤਾ ਹੈ। ਕੈਬਨਿਟ ਮੰਤਰੀ ਤਰੁਣਪ੍ਰੀਤ ਸੌਂਧ ਨੇ ਪੰਜਾਬ ਵਾਸੀਆਂ ਨੂੰ ਹੋਲੀ ਦੀ ਵਧਾਈ ਦਿੰਦੇ ਹੋਏ ਜਾਣਕਾਰੀ ਸਾਂਝੀ ਕੀਤੀ ਹੈ ਕਿ ਹੋਲੀ ‘ਤੇ ਪੰਜਾਬ ਸਰਕਾਰ ਦਾ ਉਦਯੋਗਕਾਰਾਂ ਨੂੰ ਖਾਸ ਤੋਹਫ਼ਾ ਦਿੰਦੇ ਹੋਏ OTS ਸਕੀਮ ਦੇ ਲਈ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਹੈ।

ਉਨ੍ਹਾਂ ਨੇ ਇੱਕ ਵੀਡੀਓ ਸੁਨੇਹਾ ਸ਼ੇਅਰ ਕਰਦੇ ਹੋਏ ਦੱਸਿਆ ਹੈ ਕਿ-ਪਿਛਲੀਆਂ 4 ਉਦਯੋਗਕਾਰੀ ਮੀਟਿੰਗਾਂ ‘ਚ PSI, ECI ਅਤੇ ਪਲਾਟਾਂ ਨੂੰ ਲੈ ਕੇ OTS ਸਕੀਮ ਸਭ ਤੋਂ ਵੱਡਾ ਮੁੱਦਾ ਰਿਹਾ। 10 ਦਿਨ ਪਹਿਲਾਂ ਕੈਬਨਿਟ ਮੀਟਿੰਗ ‘ਚ OTS ਸਕੀਮ ਨੂੰ ਮਨਜ਼ੂਰੀ ਦੇ ਦਿੱਤੀ ਗਈ ਸੀ। ਹੁਣ ਕੈਬਨਿਟ ਮੀਟਿੰਗ ਤੋਂ ਸਿਰਫ 10 ਦਿਨਾਂ ‘ਚ ਹੀ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਹੈ। ਇਤਿਹਾਸ ‘ਚ ਪਹਿਲੀ ਵਾਰ, ਆਮ ਆਦਮੀ ਪਾਰਟੀ ਸਰਕਾਰ ਨੇ 10 ਦਿਨਾਂ ‘ਚ ਨੋਟੀਫਿਕੇਸ਼ਨ ਕੀਤਾ ਜਾਰੀ ਕਰ ਦਿੱਤਾ ਹੈ।

30-40 ਸਾਲ ਤੋਂ ਲਟਕੇ ਹੋਏ ਮਾਮਲਿਆਂ ਨੂੰ ਡਿਮਾਂਡ ਲੈਟਰ ਰਾਹੀਂ ਨਿਪਟਾਇਆ ਜਾਵੇਗਾ, ਸਰਕਾਰ ਜ਼ਰੂਰੀ ਦਸਤਾਵੇਜ਼ਾਂ ਦੇ ਨਾਲ ਪਲਾਟ ਆਪਣੇ ਨਾਮ ਕਰਵਾਏਗੀ। ਉਨ੍ਹਾਂ ਨੇ ਦੱਸਿਆ ਹੈ ਕਿ ਸਰਕਾਰੀ ਅਧਿਕਾਰੀ ਤੁਹਾਡੇ ਕੋਲ ਆਪ ਹੀ ਆਉਣਗੇ । ਇਸ ਤੋਂ ਇਲਾਵਾ ਉਨ੍ਹਾਂ ਨੇ ਪੰਜਾਬ ਵਾਸੀਆਂ ਨੂੰ ਹੋਲੀ ਸੁਰੱਖਿਅਤ ਢੰਗ ਨਾਲ ਖੇਡਣ ਦੀ ਅਪੀਲ ਵੀ ਕੀਤੀ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Leave a Reply

Your email address will not be published. Required fields are marked *

Back to top button