1992 ਵਿਚ ਥਾਣਾ ਸਰਹਾਲੀ ਦੇ ਐਸ.ਐਚ.ਓ. ਰਹੇ ਸੁਰਿੰਦਰਪਾਲ ਸਿੰਘ ਵਲੋਂ ਸੁਤੰਤਰਤਾ ਸੰਗਰਾਮੀ ਅਤੇ ਬਾਬਾ ਸੋਹਣ ਸਿੰਘ ਭਕਨਾ ਦੇ ਸਾਥੀ ਸੁਲੱਖਣ ਸਿੰਘ ਭਕਨਾ ਅਤੇ ਉਸ ਦੇ ਜਵਾਈ ਸੁਖਦੇਵ ਸਿੰਘ ਨੂੰ ਘਰੋਂ ਅਗਵਾ ਕਰਨ, ਲਾਪਤਾ ਕਰਨ, ਮਾਰਨ ਦੇ ਮਾਮਲੇ ਵਿਚ ਸੀ.ਬੀ.ਆਈ. ਦੇ ਵਿਸ਼ੇਸ਼ ਜੱਜ ਮਨਜੋਤ ਕੌਰ ਦੀ ਅਦਾਲਤ ਨੇ ਦੋਸ਼ੀ ਕਰਾਰ ਦਿੱਤੇ ਗਏ ਥਾਣਾ ਸਰਹਾਲੀ ਦੇ ਐਸ.ਐਚ.ਓ. ਸੁਰਿੰਦਰਪਾਲ ਸਿੰਘ ਨੂੰ ਵੱਖ-ਵੱਖ ਧਾਰਾਵਾਂ 120 ਬੀ. ਵਿਚ 10 ਸਾਲ ਕੈਦ, 2 ਲੱਖ ਰੁਪਏ ਜੁਰਮਾਨਾ, ਧਾਰਾ 364 ਆਈ.ਪੀ.ਸੀ. ਵਿਚ 10 ਸਾਲ ਦੀ ਕੈਦ, 2 ਲੱਖ ਰੁਪਏ ਜੁਰਮਾਨਾ, ਧਾਰਾ 365 ਆਈ.ਪੀ.ਸੀ. ਵਿਚ 7 ਸਾਲ ਦੀ ਕੈਦ, 70 ਹਜ਼ਾਰ ਰੁਪਏ ਜੁਰਮਾਨਾ ਅਤੇ ਧਾਰਾ 342 ਵਿਚ ਤਿੰਨ ਸਾਲ ਦੀ ਕੈਦ ਅਤੇ 10 ਹਜ਼ਾਰ ਰੁਪਏ ਜੁਰਮਾਨੇ ਦੀ ਸਜ਼ਾ ਸੁਣਾਈ ਹੈ | ਜੁਰਮਾਨੇ ਦੀ ਰਕਮ ਅਦਾ ਨਾ ਕਰਨ ‘ਤੇ ਦੋਸ਼ੀ ਪੁਲਿਸ ਅਧਿਕਾਰੀ ਨੂੰ ਹੋਰ ਸਜ਼ਾ ਭੁਗਤਣੀ ਪਵੇਗੀ | ਦੋਸ਼ੀ ਪੁਲਿਸ ਅਫ਼ਸਰ ਸੁਰਿੰਦਰਪਾਲ ਸਿੰਘ ਪਹਿਲਾਂ ਹੀ ਜੇਲ੍ਹ ਵਿਚ ਹੈ ਅਤੇ ਫ਼ੈਸਲੇ ਸਮੇਂ ਬਰਨਾਲਾ ਜੇਲ੍ਹ ਵਿਚ, ਜਿਥੇ ਦੋਸ਼ੀ ਉਮਰ ਕੈਦ ਦੀ ਸਜ਼ਾ ਭੁਗਤ ਰਿਹਾ ਹੈ, ਨੂੰ ਵੀਡੀਓ ਕਾਨਫ਼ਰੰਸ ਰਾਹੀਂ ਸਜ਼ਾ ਸੁਣਾਈ ਗਈ
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.