IndiaTop News

ਵਿਆਹ ‘ਚ ਲੁਟਾਏ 20 ਲੱਖ ਰੁਪਏ ਕੈਸ਼! ਮੌਕੇ ਦਾ ਵੀਡੀਓ ਵਾਇਰਲ

ਉੱਤਰ ਪ੍ਰਦੇਸ਼: ਅਕਸਰ ਦੇਖਿਆ ਜਾਂਦਾਂ ਹੈ ਕਿ ਵਿਆਹ ਵਿਚ ਲੋਕਾਂ ਵੱਲੋਂ ਖੁਸ਼ੀ ‘ਚ ਜਾਂ ਨੱਚਦੇ ਸਮੇਂ ਪੈਸੇ ਲੁਟਾਏ ਜਾਂਦੇ ਹਨ ਪਰ ਤੁਸੀ ਕਦੇ ਸੁਣਿਆ ਕੀ ਇਕ ਵਿਅਕਤੀ ਦੇ ਵਿਆਹ ‘ਚ ਸਿਰਫ਼ 20 ਲੱਖ ਰੁਪਏ ਹੀ ਲੁੱਟਾ ਦਿੱਤੇ ਗਏ ਹੋਣ। ਇਹ ਘਟਨਾ ਹੈ ਉੱਤਰ ਪ੍ਰਦੇਸ਼ ਦੇ ਸਿਧਾਰਥਨਗਰ ਜ਼ਿਲ੍ਹੇ ਦੇ ਦੇਵਲਹਵਾ ਪਿੰਡ ਦੀ ਜਿਥੇ ਲਾੜੇ ਦੇ ਸੁਆਗਤ ਲਈ ਨੋਟਾਂ ਦੀ ਗੱਠੀ ਉਡਾਣ ਦਾ ਵੀਡੀਓ ਵਾਇਰਲ ਹੋਇਆ ਹੈ। ਹੁਣ ਇਸ ਨੂੰ ਅਫਵਾਹ ਕਹਿਏ ਜਾਂ ਸੱਚ ਕੀ ਲਾੜੇ ਦੇ ਸਵਾਗਤ ਵਿਚ 20 ਲੱਖ ਰੁਪਏ ਦੇ ਨੋਟ ਹਵਾ ਵਿੱਚ ਉੱਡਾਏ ਗਏ ਹਨ ਪਰ ਇਸਦੀ ਸਹੀ ਜਾਂਚ ਪੁਲਿਸ ਵੱਲੋਂ ਕੀਤੀ ਜਾ ਰਹੀ ਹੈ।

ਕੀ ਰਾਜਾਂ ਚ ਟੈਕਸ ਫ੍ਰੀ ਕੀਤੀ ਗਈ ਫਿਲਮ ‘ਦਿ ਸਾਬਰਮਤੀ ਰਿਪੋਰਟ

ਸ਼ੁਰੂਆਤੀ ਜਾਂਚ ਵਿਚ ਪੁਲਿਸ ਨੇ ਦੱਸਿਆ ਕੀ ਵਿਆਹ ‘ਚ 8-10 ਹਜ਼ਾਰ ਰੁਪਏ ਉਡਾਏ ਕੀਤੇ ਗਏ ਸਨ। ਉਸ ਦੇ ਨਾਲ ਕੁਝ ਚੂਰਨ ਵਾਲੇ ਨੋਟ ਵੀ ਉਡਾਏ ਗਏ ਹਨ। ਪਰ 20 ਲੱਖ ਰੁਪਏ ਬਰਬਾਦ ਕਰਨ ਦੀ ਗੱਲ ਝੂਠੀ ਹੈ। ਇਸ ਮਾਮਲੇ ਦੀ ਵੀਡੀਓ ਸੋਸ਼ਲ ਮੀਡੀਆ ‘ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ।


ਬਲਵੰਤ ਸਿੰਘ ਰਾਜੋਆਣਾ ਨੇ ਸਿੱਖ ਕੌਮ ਨੂੰ ਮੁੜ ਇਕੱਠੀ ਹੋਂਣ ਦਾ ਦਿੱਤਾ ਸੁਨੇਹਾ

ਅਸਲ ਘਟਨਾਂ ਮੁਤਾਬਕ ਦੇਵਲਹਵਾ ਪਿੰਡ ਵਿੱਚ ਨਰੂਲ ਦੇ ਘਰ ਭਤੀਜੇ ਦਾ ਵਿਆਹ ਸੀ। ਇਕ ਭਤੀਜੇ ਦਾ ਵਿਆਹ 6 ਨਵੰਬਰ ਅਤੇ ਦੂਜੇ ਭਤੀਜੇ ਦਾ 14 ਨਵੰਬਰ ਨੂੰ ਸੀ। ਵਿਆਹ ਮੌਕੇ ਪਰਿਵਾਰ ਵਾਲਿਆਂ ਨੇ ਲਾੜੇ ‘ਤੇ ਕਰੰਸੀ ਨੋਟਾਂ ਦੀਆਂ ਕੁਝ ਗੱਠੀਆਂ ਸੁੱਟੀਆਂ। ਇਸ ਦੀ ਇੱਕ ਵੀਡੀਓ ਵੀ ਬਣਾਈ ਅਤੇ ਪ੍ਰਸਾਰਿਤ ਕੀਤੀ ਗਈ। ਬਾਅਦ ਵਿੱਚ ਕਿਸੇ ਨੇ ਅਫ਼ਵਾਹ ਫੈਲਾ ਦਿੱਤੀ ਕਿ ਵਿਆਹ ਵਿੱਚ 20 ਲੱਖ ਰੁਪਏ ਬਰਬਾਦ ਕੀਤੇ ਗਏ ਹਨ। ਜਦੋਂ ਪੁਲਿਸ ਨੇ ਮਾਮਲੇ ਦੀ ਜਾਂਚ ਕੀਤੀ ਤਾਂ ਪਤਾ ਲੱਗਾ ਕਿ 20 ਰੁਪਏ ਨਹੀਂ ਬਲਕਿ 10,000 ਰੁਪਏ ਸੁੱਟੇ ਗਏ ਹਨ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button