Press ReleasePunjabTop News

ਪੰਜਾਬ ਸਰਕਾਰ ਵੱਲੋਂ ਸੜਕ ਦੁਰਘਟਨਾਵਾਂ ਅਤੇ ਹਾਦਸਿਆਂ ‘ਚ ਮੌਤ ਦਰ ਘਟਾਉਣ ਲਈ ਵਰਕਸ਼ਾਪ

ਚੰਡੀਗੜ੍ਹ : ਪੰਜਾਬ ਸਰਕਾਰ ਵੱਲੋਂ ਸੜਕ ਹਾਦਸਿਆਂ ਅਤੇ ਮੌਤ ਦਰ ਨੂੰ ਘਟਾਉਣ ਸਣੇ ਨਵੀਨਤਮ ਤਕਨਾਲੌਜੀ ਦੀ ਮਦਦ ਨਾਲ ਸੂਬੇ ਵਿੱਚ ਟ੍ਰੈਫਿਕ ਨਿਯਮਾਂ ਵਿੱਚ ਸੁਧਾਰ ਲਿਆਉਣ ਲਈ “ਟ੍ਰੈਫਿਕ ਪ੍ਰਬੰਧਨ ਅਤੇ ਮੋਟਰ ਵਾਹਨ (ਸੋਧ) ਐਕਟ, 2019 ਦੇ ਲਾਗੂਕਰਨ” ਵਿਸ਼ੇ ‘ਤੇ ਦੋ ਰੋਜ਼ਾ ਵਰਕਸ਼ਾਪ ਇਥੋਂ ਦੇ ਮਹਾਤਮਾ ਗਾਂਧੀ ਰਾਜ ਲੋਕ ਪ੍ਰਸ਼ਾਸਨ ਸੰਸਥਾ (ਮੈਗਸੀਪਾ) ਵਿਖੇ ਕਰਵਾਈ ਜਾ ਰਹੀ ਹੈ।
Manish Sisodia : “ਬੰਦੂਕ ਦੀ ਨੋਕ ’ਤੇ ਚੁੱਕਿਆ ‘AAP’ ਦਾ ਉਮੀਦਵਾਰ” | D5 Channel Punjabi
ਵਰਕਸ਼ਾਪ ਵਿੱਚ ਪੰਜਾਬ ਭਰ ਤੋਂ ਪੁੱਜੇ ਟ੍ਰੈਫ਼ਿਕ ਪੁਲਿਸ ਅਤੇ ਹੋਰਨਾਂ ਅਧਿਕਾਰੀਆਂ ਨੂੰ ਸੰਬੋਧਨ ਕਰਦਿਆਂ ਸਕੱਤਰ ਟਰਾਂਸਪੋਰਟ ਸ੍ਰੀ ਵਿਕਾਸ ਗਰਗ ਨੇ ਟ੍ਰੈਫਿਕ ਪ੍ਰਬੰਧਨ ਵਿੱਚ ਨਵੀਂ ਤਕਨਾਲੌਜੀ ਜਿਵੇਂ ਸਪੀਡ ਕੈਮਰੇ, ਇੰਟਰਸੈਪਟਰ ਅਤੇ ਸੀ.ਸੀ.ਟੀ.ਵੀ. ਸਿਸਟਮ, ਵੱਡੇ ਸ਼ਹਿਰਾਂ ਵਿੱਚ ਟ੍ਰੈਫਿਕ ਦਾ ਪ੍ਰਵਾਹ ਨਿਰਵਿਘਨ ਚਲਣਾ ਯਕੀਨੀ ਬਣਾਉਣ ਲਈ ਟ੍ਰੈਫ਼ਿਕ ਲਾਈਟਾਂ ਦੀ ਸਿੰਕਿੰਗ ਦੀ ਲੋੜ ‘ਤੇ ਜ਼ੋਰ ਦਿੱਤਾ। ਉਨ੍ਹਾਂ ਕਿਹਾ ਕਿ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਸਰਕਾਰ ਇਸ ਦਿਸ਼ਾ ਵਿੱਚ ਨਿਰੰਤਰ ਯਤਨਸ਼ੀਲ ਹੈ ਅਤੇ ਮੋਟਰ ਵਾਹਨ (ਸੋਧ) ਐਕਟ, 2019 ਦੀਆਂ ਵਿਵਸਥਾਵਾਂ ਨੂੰ ਲਾਗੂ ਕਰਨਾ ਯਕੀਨੀ ਬਣਾ ਰਹੀ ਹੈ।
National Press Day ‘ਤੇ Harpal Cheema ਨੇ ਖ਼ੁਸ਼ ਕਰਤੇ ਪੱਤਰਕਾਰ! Punjabi University ਵੀ ਹੋਊ ਕਰਜ਼ਾ ਮੁਕਤ
ਲੀਡ ਏਜੰਸੀ ਆਨ ਰੋਡ ਸੇਫਟੀ ਪੰਜਾਬ ਦੇ ਡਾਇਰੈਕਟਰ ਜਨਰਲ ਸ੍ਰੀ ਆਰ. ਵੈਂਕਟ ਰਤਨਮ ਨੇ ਆਪਣੇ ਸੰਬੋਧਨ ਦੌਰਾਨ ਮੋਟਰ ਵਾਹਨ (ਸੋਧ) ਐਕਟ, 2019 ਦੀਆਂ ਨਵੀਆਂ ਵਿਵਸਥਾਵਾਂ ਅਤੇ ਇਸ ਦੇ ਲਾਗੂਕਰਨ ਖ਼ਾਸ ਕਰਕੇ ਫ਼ੀਸ/ਜੁਰਮਾਨੇ ਅਤੇ ਡਰਾਈਵਰਾਂ ਦੇ ਵਿਹਾਰ ਅਤੇ ਇਨ੍ਹਾਂ ਦੇ ਪ੍ਰਭਾਵਾਂ ਬਾਰੇ ਜਾਣਕਾਰੀ ਦਿੱਤੀ। ਨਵੀਨਤਮ ਤਕਨਾਲੌਜੀ ਅਪਣਾ ਕੇ ਨਿਯਮਾਂ ਦਾ ਲਾਗੂਕਰਨ ਯਕੀਨੀ ਬਣਾਉਣ ਦੀ ਮਹੱਤਤਾ ‘ਤੇ ਜ਼ੋਰ ਦਿੰਦਿਆਂ ਉਨ੍ਹਾਂ ਕਿਹਾ ਕਿ ਸਖ਼ਤ ਨਿਯਮਾਂ ਨਾਲ ਸਪੱਸ਼ਟ ਤੌਰ ‘ਤੇ ਸੜਕੀ ਹਾਦਸਿਆਂ ਵਿੱਚ ਕਮੀ ਆਉਂਦੀ ਹੈ ਕਿਉਂ ਜੋ ਲੋਕਾਂ ਨੂੰ ਡਰ ਬਣਿਆ ਰਹਿੰਦਾ ਹੈ ਕਿ ਟ੍ਰੈਫਿਕ ਮੁਲਾਜ਼ਮਾਂ ਦੀ ਗ਼ੈਰ-ਮੌਜੂਦਗੀ ਵਿੱਚ ਵੀ ਤਕਨਾਲੌਜੀ ਦੀ ਮਦਦ ਨਾਲ ਨਿਯਮਾਂ ਦਾ ਲਾਗੂਕਰਨ ਯਕੀਨੀ ਬਣਾਇਆ ਜਾ ਰਿਹਾ ਹੈ।
DSGMC News : Akali Dal ਦੀ ਮਹਿਲਾ ਆਗੂ ਆਈ ਕੈਮਰੇ ਸਾਹਮਣੇ, ਹੁਣ BJP ਤੇ ‘AAP’ ਲੀਡਰਾਂ ਦੇ ਖੋਲ੍ਹੇ ਰਾਜ਼
ਵਰਕਸ਼ਾਪ ਦੌਰਾਨ ਸਟੇਟ ਟਰਾਂਸਪੋਰਟ ਕਮਿਸ਼ਨਰ ਸ੍ਰੀ ਵਿਮਲ ਸੇਤੀਆ ਨੇ ਸੜਕ ਦੁਰਘਟਨਾਵਾਂ ਨੂੰ ਘਟਾਉਣ ਦੇ ਉਪਾਵਾਂ, ਏ.ਡੀ.ਜੀ.ਪੀ.(ਟ੍ਰੈਫਿਕ) ਸ੍ਰੀ ਏ.ਐਸ. ਰਾਏ ਨੇ ਰਾਜ ਵਿੱਚ ਟ੍ਰੈਫਿਕ ਪ੍ਰਬੰਧਨ ਦੀ ਸਥਿਤੀ ਅਤੇ ਸਮੱਸਿਆਵਾਂ, ਟ੍ਰੈਫ਼ਿਕ ਸਲਾਹਕਾਰ ਡਾ. ਨਵਦੀਪ ਅਸੀਜਾ ਨੇ ਮੋਟਰ ਵਾਹਨ (ਸੋਧ) ਐਕਟ, 2019 ਵਿੱਚ ਖ਼ਾਸ ਤੌਰ ‘ਤੇ ਸੜਕ ਸੁਰੱਖਿਆ ਅਤੇ ਇਸ ਦੇ ਲਾਗੂਕਰਨ ਨਾਲ ਸਬੰਧਤ ਸੋਧਾਂ ਬਾਰੇ ਸੰਖੇਪ ਜਾਣਕਾਰੀ ਦਿੱਤੀ ਜਦਕਿ ਸੀ.ਐਸ.ਸੀ.ਐਲ. ਚੰਡੀਗੜ੍ਹ ਦੇ ਨੁਮਾਇੰਦੇ ਸ੍ਰੀ ਅਸ਼ੀਸ਼ ਸ਼ਰਮਾ ਨੇ ਚੰਡੀਗੜ੍ਹ ਵਿੱਚ ਇੰਟੈਲੀਜੈਂਟ ਟ੍ਰੈਫ਼ਿਕ ਮੈਨੇਜਮੈਂਟ ਅਤੇ ਸੀ.ਸੀ.ਟੀ.ਵੀ. ਚਲਾਨਿੰਗ ਸਿਸਟਮ ਬਾਰੇ ਜਾਣਕਾਰੀ ਸਾਂਝੀ ਕੀਤੀ।
Farmers Protest : ਕਿਸਾਨਾਂ ਨੇ ਹਾਈਵੇਅ ਕੀਤੇ ਜਾਮ, ਫਿਰ ਖੜ੍ਹੀਆਂ ਕੀਤੀਆਂ ਟਰਾਲੀਆਂ | D5 Channel Punjabi
ਟ੍ਰੈਫਿਕ ਪੁਲਿਸ ਪੰਜਾਬ ਤੋਂ 110 ਜੀ.ਓ. ਅਤੇ ਐਨ.ਜੀ.ਓ. (ਏ.ਐਸ.ਆਈ, ਐਸ.ਆਈ ਅਤੇ ਡੀ.ਐਸ.ਪੀ. ਦੇ ਰੈਂਕ ਦੇ), ਟਰਾਂਸਪੋਰਟ ਵਿਭਾਗ ਦੇ ਸਕੱਤਰ ਆਰ.ਟੀ.ਏ. ਅਤੇ ਮੋਟਰ ਵਾਹਨ ਇੰਸਪੈਕਟਰ (ਐਮ.ਵੀ.ਆਈ.) ਅਤੇ ਇੰਜੀਨੀਅਰਿੰਗ ਵਿਭਾਗ/ਏਜੰਸੀਆਂ ਜਿਵੇਂ ਐਨ.ਐਚ.ਏ.ਆਈ, ਪੀ.ਡਬਲਯੂ.ਡੀ. (ਭਵਨ ਤੇ ਸੜਕਾਂ), ਸਥਾਨਕ ਸਰਕਾਰਾਂ ਆਦਿ ਵਿਭਾਗਾਂ ਦੇ ਅਧਿਕਾਰੀਆਂ ਨੇ ਇਸ ਵਰਕਸ਼ਾਪ ਵਿੱਚ ਭਾਗ ਲਿਆ, ਜਿਨ੍ਹਾਂ ਨੂੰ ਮੋਟਰ ਵਾਹਨ (ਸੋਧ) ਐਕਟ, 2019 ਦੀਆਂ ਸੋਧਾਂ ਅਤੇ ਨਵੀਨਤਮ ਟ੍ਰੈਫ਼ਿਕ ਪ੍ਰਬੰਧਨ ਤਕਨੀਕਾਂ ਦੀ ਵਰਤੋਂ ਬਾਰੇ ਵਿਸਥਾਰਤ ਜਾਣਕਾਰੀ ਦਿੱਤੀ ਗਈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button