ਏਕਤਾ ਕਪੂਰ ਤੇ ਉਸ ਦੀ ਮਾਂ ਸ਼ੋਭਾ ਕਪੂਰ ਦੇ ਖਿਲਾਫ Pocso Act ਮਾਮਲਾ ਦਰਜ
ਮਾਮਲਾ ਵੈੱਬ ਸੀਰੀਜ਼ 'ਗੰਦੀ ਬਾਤ ਸੀਜ਼ਨ 6' ਨਾਲ ਜੁੜਿਆ ਹੋਇਆ
ਬਾਲੀਵੁੱਡ ਦੀ ਮਸ਼ਹੂਰ ਪ੍ਰੋਡਿਊਸਰ ਏਕਤਾ ਕਪੂਰ ਤੇ ਉਸ ਦੀ ਮਾਂ ਸ਼ੋਭਾ ਕਪੂਰ ਦੇ ਖਿਲਾਫ Pocso Act ਮਾਮਲਾ ਦਰਜ ਹੋਇਆ ਹੈ। ਏਕਤਾ ਕਪੂਰ ਉੱਤੇ ਇੱਕ ਵੈੱਬ ਸੀਰੀਜ਼ ‘ਚ ਨਬਾਲਗ ਲੜਕੀ ਦੇ ਇਤਰਾਜ਼ਯੋਗ ਦ੍ਰਿਸ਼ ਵਿਖਾਏ ਜਾਣ ਦੇ ਦੋਸ਼ ਲੱਗੇ ਹਨ।
ਮਾਮਲਾ OTT ਪਲੇਟਫਾਰਮ ‘ਆਲਟ ਬਾਲਾਜੀ’ ਦੀ ਵੈੱਬ ਸੀਰੀਜ਼ ‘ਗੰਦੀ ਬਾਤ ਸੀਜ਼ਨ 6’ ਨਾਲ ਜੁੜਿਆ ਹੋਇਆ ਹੈ। ਦੋਸ਼ ਹੈ ਕਿ ਇਸ ‘ਚ ਨਾਬਾਲਗ ਲੜਕੀ ਨਾਲ ਇਤਰਾਜ਼ਯੋਗ ਸੀਨ ਹਨ, ਜਿਸ ਕਾਰਨ ਹੁਣ ਦੋਵੇਂ ਕਾਨੂੰਨੀ ਮੁਸੀਬਤ ‘ਚ ਫਸ ਗਏ ਹਨ।
ਬੋਰੀਵਲੀ ਦੀ ਇੱਕ ਯੋਗਾ ਅਧਿਆਪਕ ਸਵਪਨਿਲ ਰੇਵਜੀ ਨੇ 2021 ਵਿੱਚ MHB ਪੁਲਿਸ ਸਟੇਸ਼ਨ ਵਿੱਚ ਸ਼ਿਕਾਇਤ ਦਰਜ ਕਰਵਾਈ ਹੈ। ਦੱਸਿਆ ਜਾਂਦਾ ਹੈ ਕਿ ਇਹ ਸੀਰੀਜ਼ ਫਰਵਰੀ 2021 ਤੋਂ ਅਪ੍ਰੈਲ 2021 ਦਰਮਿਆਨ ਸਟ੍ਰੀਮ ਕੀਤੀ ਗਈ ਸੀ ਅਤੇ ਇਸ ਵਿੱਚ ਨਾਬਾਲਗ ਲੜਕੀ ਨਾਲ ਇਤਰਾਜ਼ਯੋਗ ਸੀਨ ਫਿਲਮਾਏ ਗਏ ਹਨ। ਇਸ ਸ਼ਿਕਾਇਤ ਤੋਂ ਬਾਅਦ MHB ਪੁਲਿਸ ਸਟੇਸ਼ਨ ‘ਚ IPC ਦੀ ਧਾਰਾ 295-A, IT ਐਕਟ ਦੀ ਧਾਰਾ 13 ਅਤੇ 15 ਅਤੇ POCSO ਐਕਟ ਦੇ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.