InternationalTop News

ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ‘ਤੇ ਹਮਲਾ ਕਰਨ ਵਾਲਾ 12 ਘੰਟੇ ਤੱਕ ਖੜ੍ਹਾ ਰਿਹਾ

ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ‘ਤੇ ਹਮਲਾ ਕਰਨ ਦੀ ਕੋਸ਼ਿਸ਼ ਨੂੰ ਲੈ ਕੇ ਇਕ ਨਵਾਂ ਖੁਲਾਸਾ ਹੋਇਆ ਹੈ। ਟਰੰਪ ‘ਤੇ ਹਮਲਾ ਕਰਨ ਦੀ ਕੋਸ਼ਿਸ਼ ਕਰਨ ਵਾਲਾ ਫੜਿਆ ਗਿਆ ਸ਼ੱਕੀ ਰਿਆਨ ਵੇਸਲੇ ਰੂਥ ਫਲੋਰੀਡਾ ਦੇ ਇਕ ਗੋਲਫ ਕੋਰਸ ਦੇ ਕੋਲ ਕਰੀਬ 12 ਘੰਟੇ ਤੱਕ ਖੜ੍ਹਾ ਰਿਹਾ। ਸ਼ੁਰੂਆਤੀ ਜਾਂਚ ਮੁਤਾਬਕ ਉਸ ਕੋਲ ਇੱਕ ਰਾਈਫਲ ਅਤੇ ਖਾਣ ਪੀਣ ਦਾ ਸਮਾਨ ਵੀ ਸੀ। ਰਿਪੋਰਟ ਵਿਚ ਇਹ ਵੀ ਦੱਸਿਆ ਗਿਆ ਹੈ ਕਿ ਉਸ ਨੇ ਆਪਣੀ ਰਾਈਫਲ ਤੋਂ ਕੋਈ ਗੋਲੀ ਨਹੀਂ ਚਲਾਈ ਅਤੇ ਨਾ ਹੀ ਟਰੰਪ ਉਸ ਦੀ ਨਜ਼ਰ ਵਿਚ ਆਇਆ ਜਦੋਂ ਰੂਥ ਗੋਲਫ ਕੋਰਸ ਦੇ ਬਾਹਰ ਖੜ੍ਹਾ ਸੀ, ਇਸ ਤੋਂ ਪਹਿਲਾਂ ਕਿ ਉਹ ਕੁਝ ਕਰਦਾ, ਇਕ ਗੁਪਤ ਏਜੰਟ ਨੇ ਉਸ ਨੂੰ ਦੇਖਿਆ  ਜਿਸ ਕਾਰਨ ਉਹ ਭੱਜਣ ‘ਚ ਕਾਮਯਾਬ ਹੋ ਗਿਆ। ਪੁਲਿਸ ਨੇ ਤੇਜ਼ੀ ਨਾਲ ਕਾਰਵਾਈ ਕੀਤੀ ਅਤੇ ਰੂਥ ਨੂੰ ਗੁਆਂਢੀ ਕਾਉਂਟੀ ਤੋਂ ਗ੍ਰਿਫਤਾਰ ਕਰ ਲਿਆ ਹੈ, ਮੰਨਿਆ ਜਾਂਦਾ ਹੈ ਕਿ ਰੂਥ ਉੱਥੇ ਟਰੰਪ ‘ਤੇ ਹਮਲਾ ਕਰਨ ਦੀ ਉਡੀਕ ਕਰ ਰਿਹਾ ਸੀ, ਪਰ ਅਜਿਹਾ ਮੌਕਾ ਆਉਣ ਤੋਂ ਪਹਿਲਾਂ ਹੀ ਉਸ ਨੂੰ ਸੁਰੱਖਿਆ ਏਜੰਟ ਨੇ ਦੇਖਿਆ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Leave a Reply

Your email address will not be published. Required fields are marked *

Back to top button