Breaking NewsD5 specialIndiaNewsTop News

ਤਾਮਿਲਨਾਡੂ : ਫ਼ੌਜ ਦਾ ਹੈਲੀਕਾਪਟਰ ਕ੍ਰੈਸ਼, ਘਟਨਾ ਵਾਲੀ ਥਾਂ ਤੋਂ ਲਾਸ਼ਾਂ ਹੋਈਆਂ ਬਰਾਮਦ

ਕੰਨੂਰ : ਭਾਰਤੀ ਹਵਾਈ ਫ਼ੌਜ ਦਾ ਇਕ ਹੈਲੀਕਾਪਟਰ ਬੁੱਧਵਾਰ ਨੂੰ ਤਾਮਿਲਨਾਡੂ ਦੇ ਕੰਨੂਰ ਨੇੜੇ ਹਾਦਸੇ ਦਾ ਸ਼ਿਕਾਰ ਹੋ ਗਿਆ। ਹੈਲੀਕਾਪਟਰ ਐੱਮ.ਆਈ-17ਵੀ5 ’ਚ ਚੀਫ਼ ਆਫ਼ ਡਿਫ਼ੈਸ ਸਟਾਫ਼ (ਸੀ. ਡੀ. ਐੱਸ.) ਬਿਪਿਨ ਰਾਵਤ, ਉਨ੍ਹਾਂ ਦੀ ਪਤਨੀ ਸਮੇਤ 14 ਲੋਕ ਸਵਾਰ ਸਨ। 11 ਲਾਸ਼ਾਂ ਬਰਾਮਦ ਕੀਤੀਆਂ ਗਈਆਂ ਹਨ। ਇਹ ਸਾਰੀਆਂ ਲਾਸ਼ਾਂ ਇਸ ਸਮੇਂ ਮਿਲਟਰੀ ਹਸਪਤਾਲ ਵੇਲਿੰਗਟਨ ’ਚ ਹਨ।

CM ਚੰਨੀ ਤੇ ਸੁਖਬੀਰ ਦੀ ਗੁਪਤ ਮੀਟਿੰਗ, ਵੱਡੇ ਖੁਲਾਸੇ D5 Channel Punjabi

ਸੂਤਰਾਂ ਮੁਤਾਬਕ ਜੋ ਲਾਸ਼ਾਂ ਮਿਲੀਆਂ ਹਨ, ਉਹ 80 ਫ਼ੀਸਦੀ ਤੱਕ ਝੁਲਸੀਆਂ ਹੋਈਆਂ ਹਨ। ਅਜਿਹੇ ਵਿਚ ਉਨ੍ਹਾਂ ਦੀ ਪਹਿਚਾਣ ਨਹੀਂ ਹੋ ਸਕੀ ਹੈ। ਹਾਦਸੇ ਤੋਂ ਤੁਰੰਤ ਬਾਅਦ ਹੈਲੀਕਾਪਟਰ ਅੱਗ ਦੀਆਂ ਲਪਟਾਂ ਨਾਲ ਘਿਰ ਗਿਆ। ਤਸਵੀਰਾਂ ਨੂੰ ਵੇਖ ਕੇ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਹਾਦਸਾ ਕਿੰਨਾ ਭਿਆਨਕ ਹੋਵੇਗਾ। ਫ਼ੌਜ ਦਾ ਹੈਲੀਕਾਪਟਰ ਜਿਸ ਥਾਂ ’ਤੇ ਹਾਦਸੇ ਦਾ ਸ਼ਿਕਾਰ ਹੋਇਆ ਹੈ, ਉਹ ਕਾਫੀ ਜੰਗਲ ਵਾਲਾ ਹੈ। ਉੱਥੇ ਹੀ ਜਿਨ੍ਹਾਂ ਲੋਕਾਂ ਨੂੰ ਬਚਾਇਆ ਗਿਆ ਹੈ, ਉਨ੍ਹਾਂ ਨੂੰ ਨੇੜੇ ਦੇ ਹਸਪਤਾਲ ’ਚ ਦਾਖ਼ਲ ਕਰਵਾਇਆ ਗਿਆ ਹੈ।

ਲਓ ਮੁੱਕਰੀ ਮੋਦੀ ਸਰਕਾਰ ? ਜਥੇਬੰਦੀਆਂ ਦਾ ਅੰਦੋਲਨ ਬਾਰੇ ਵੱਡਾ ਫੈਸਲਾ !ਕਿਸਾਨਾਂ ਦੀ ਬਣੂ ਸਰਕਾਰ?D5 Channel Punjabi

ਦੱਸ ਦੇਈਏ ਕਿ ਸੀ. ਡੀ. ਐੱਸ. ਬਿਪਿਨ ਰਾਵਤ ਆਪਣੀ ਪਤਨੀ ਨਾਲ ਵੇਲਿੰਗਟਨ ’ਚ ਇਕ ਪ੍ਰੋਗਰਾਮ ’ਚ ਸ਼ਾਮਲ ਹੋਣ ਗਏ ਸਨ। ਵੇਲਿੰਗਟਨ ਵਿਚ ਡਿਫੈਂਸ ਸਟਾਫ਼ ਦਾ ਕਾਲਜ ਹੈ, ਜਿੱਥੇ ਰਾਵਤ ਦਾ ਲੈਕਚਰ ਸੀ। ਇੱਥੋਂ ਉਨ੍ਹਾਂ ਨੂੰ ਦਿੱਲੀ ਲਈ ਰਵਾਨਾ ਹੋਣਾ ਸੀ। ਹਾਦਸੇ ਦੀਆਂ ਜੋ ਤਸਵੀਰਾਂ ਸਾਹਮਣੇ ਆਈਆਂ ਹਨ, ਉਸ ’ਚ ਹੈਲੀਕਾਪਟਰ ਪੂਰੀ ਤਰ੍ਹਾਂ ਨੁਕਸਾਨਿਆ ਨਜ਼ਰ ਆ ਰਿਹਾ ਹੈ ਅਤੇ ਉਸ ’ਚ ਅੱਗ ਲੱਗ ਗਈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button