ਫਿਲਮੀ ਅਦਾਕਾਰਾ ਤੇ ਮੋਜੂਦਾ ਮੈਂਬਰ ਪਾਰਲੀਮੈਂਟ ਕੰਗਨਾ ਰਣੌਤ ਦਾ ਜਦ ਕੋਈ ਬਿਆਨ ਹੁੰਦਾ ਹੈ ਤਾਂ ਅਕਸਰ ਮੀਡੀਆ ਦੀਆਂ ਸੁਰਖੀਆਂ ‘ਚ ਹੁੰਦਾ ਹੈ। ਜਿਸ ਨੂੰ ਲੈਕੇ ਬਹੁਤ ਵਾਰ ਵਿਵਾਦ ਹੋ ਚੁੱਕਿਆ ਤੇ ਮੋਜੁਦ ਇੱਕ ਵੱਡਾ ਵਿਵਾਦ ਚੱਲ ਰਿਹਾ ਹੈ ਕੰਗਨਾ ਰਣੌਤ ਦੀ ਫਿਲਮ ‘ਐਮਰਜੈਂਸੀ ਨੂੰ ਲੈਕੇ। ਇਸ ਫਿਲਮ ਦੇ ਟਰੇਲਰ ਤੋਂ ਸਾਬਿਤ ਹੁੰਦਾ ਕਿ ਕੰਗਨਾ ਦੀ ਅੰਦਰਲੀ ਨਫ਼ਰਤ ਇੰਦਰਾ ਗਾਂਧੀ ਦੇ ਰੋਲ ਰਾਹੀਂ ਸਾਹਮਣ੍ਹੇ ਕੱਢਣ ਦੀ ਕੋਸ਼ਿਸ਼ ਹੈ ਤੇ ਸਿੱਖਾਂ ਨੂੰ ਟਾਰਗਿਟ ਕਰ ਅਕਸ਼ ਖ਼ਰਾਬ ਕਰਨ ਦੀ ਕੋਝੀ ਚਾਲ ਹੈ।
ਚੱਲੇ ਕਿਸਾਨੀਂ ਅੰਦੋਲਨ ਵੇਲੇ ਜਦ ਕਿਸਾਨ ਦਿੱਲੀ ਦੀਆਂ ਬਰੂਹਾਂ ਤੇ ਬੈਠੇ ਸੀ ਤਦੇ ਕੰਗਨਾ ਨੇ ਬਜ਼ੁਰਗ ਬੀਬੀਆਂ ਬਾਬਤ ਘਟੀਆ ਦਰਜ਼ੇ ਦੀ ਭਾਸ਼ਾ ਵਰਤੀ ਸੀ। ਜਿਸ ਦਾ ਵੱਡੀ ਪੱਧਰ ਤੇ ਵਿਰੋਧ ਹੋਇਆ ਤੇ ਕੰਗਨਾ ਨੂੰ ਪੰਜਾਬੀ ਦੀ ਅਦਾਲਤ ਚ ਪੇਸ਼ ਹੋਂਣ ਲਈ ਸੰਮਨ ਜਾਰੀ ਕਰਵਾਏ ਗਏ।
ਕੰਗਨਾ ਦਾ ਬਹੁਤ ਥਾਂ ਪੰਜਾਬ ਚ ਘੇਰ ਵਿਰੋਧ ਵੀ ਹੋਇਆ ਤੇ ਜਿਥੋ ਕੰਗਨਾ ਨੂੰ ਮੁਆਫ਼ੀ ਮੰਗ ਨਿਕਲਣਾ ਪਿਆ ਪਰ ਫਿਰ ਵੀ ਆਪਣੀਆਂ ਕੋਝੀਆਂ ਹਰਕਤਾਂ ਤੋਂ ਬਾਜ਼ ਨੀਂ ਆਈ ਤੇ ਲਗਾਤਾਰ ਬਿਆਨਬਾਜ਼ੀ ਜਾਰੀ ਰਹੀ। ਸਮੂਹ ਪੰਜਾਬੀ ਭਾਈਚਾਰੇ ਚ ਕੰਗਨਾ ਪ੍ਰਤੀ ਜੋ ਗੁੱਸਾ ਹੈ ਓਹ ਥੱਪੜ ਕਾਂਡ ਦੀ ਗੂੰਜ਼ ਰਾਹੀਂ ਸਾਰਿਆਂ ਨੇ ਦੇਖ਼ ਹੀ ਲਿਆ ਜਦ ਚੰਡੀਗੜ੍ਹ ਏਅਰਪੋਰਟ ਤੇ ਕੰਗਨਾ ਨੂੰ ਇੱਕ ਪੰਜਾਬੀ ਸੀਆਈਐੱਸਐਫ ਜਵਾਨ ਕੁੜੀ ਕੁਲਵਿੰਦਰ ਕੌਰ ਨੇ ਲਫ਼ੇੜਾ ਮਾਰ ਦਿੱਤਾ।
ਕੰਗਨਾ ਦੇ ਅੰਦਰ ਜੋ ਪੰਜਾਬੀਆਂ ਪ੍ਰਤੀ ਨਫ਼ਰਤ ਹੈ ਉਸ ਨੂੰ ਫਿਲਮ ਐਮਰਜੰਸੀ ਰਾਹੀਂ ਅਧਾਰ ਬਣਾ ਸਿੱਖਾਂ ਦੀ ਕਿਰਦਾਰਕੁਸ਼ੀ ਕਰਨ ਦਾ ਯਤਨ ਕੀਤਾ ਗਿਆ ਹੈ। ਸ਼੍ਰੋਮਣੀ ਕਮੇਟੀ ਤੋਂ ਲੈ ਵੱਖ ਵੱਖ ਸਿੱਖ ਜਥੇਬੰਦੀਆਂ ਨੇ ਇਸ ਰਲੀਜ ਹੋਂਣ ਜਾ ਰਹੀ ਫਿਲਮ ‘ਐਮਰਜੈਂਸੀ ਨੂੰ ਰੁਕਵਾਉਂਣ ਲਈ ਅਦਾਲਤ ਦਾ ਬੂਹਾ ਖੜਕਾਇਆ ਹੈ ਤੇ ਸਿਨੇਮਾਂ ਮਾਲਕਾਂ ਤੇ ਸਰਕਾਰ ਨੂੰ ਵੀ ਚੇਤਾਵਨੀ ਦਿੱਤੀ ਗਈ ਕਿ ਫਿਲਮ ਨਹੀਂ ਚੱਲਣ ਦੇਵਾਂਗੇ ਤੇ ਜੇਕਰ ਕੋਈ ਨੁਕਸਾਨ ਹੁੰਦਾ ਸਰਕਾਰ ਦੀ ਜਿੰਮੇਵਾਰੀ ਹੋਵੇਗੀ। ਕੰਗਨਾ ਖਿਲਾਫ਼ ਸੜਕਾਂ ਤੇ ਵਿਰੋਧ ਪ੍ਰਦਰਸ਼ਨ ਹੋ ਰਿਹਾ ਤੇ ਆਉਂਣ ਵਾਲੇ ਟਾਇਮ ਚ ਫਿਲਮ ਨੂੰ ਲੈ ਟਕਰਾਅ ਦੀ ਸਥਿਤੀ ਬਣ ਸਕਦੀ ਹੈ।
ਇਸ ਦਰਮਿਆਨ ਹੀ ਕੰਗਨਾ ਨੇ ਮੁੜ ਕਿਸਾਨਾ ਨੂੰ ਬਲਾਤਕਾਰੀ ਕਾਤਲ ਗਰਦਾਨਿਆ ਹੈ ਤੇ ਜਿਸ ਨੂੰ ਲੈ ਵਿਰੋਧੀ ਪਾਰਟੀਆਂ ਨੇ ਭਾਜਪਾ ਨੂੰ ਘੇਰਿਆ ਹੈ ਤੇ ਭਾਜਪਾ ਦੁਆਰਾ ਵੀ ਇਸ ਨੂੰ ਕੰਗਨਾ ਦਾ ਨਿੱਜੀ ਬਿਆਨ ਆਖ਼ ਆਪਣਾ ਬਚਾਅ ਕਰਦੇ ਹੋਏ ਕੰਗਨਾ ਨੂੰ ਅਜਿਹੇ ਬਿਆਨਾ ਤੋਂ ਵਰਜਿਆ ਹੈੇ
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.