ਲੁੱਟਮਾਰ ਦੀ ਘਟਨਾ ਕਾਲਾ ਸੰਘਿਆਂ ਦੀ ਹੈ ਜਿੱਥੇ ਬੀਤੀ ਦੇਰ ਰਾਤ ਲੁਟੇਰਿਆਂ ਵੱਲੋਂ ਇਕ ਕਰਿਆਨਾ ਦੁਕਾਨਦਾਰ ਰਾਜੂ ਸਪਰਾ ਦੀ ਦੁਕਾਨ ‘ਚ ਵੜ ਕੇ ਗੋਲ਼ੀਆਂ ਚਲਾ ਕੇ ਦੁਕਾਨਦਾਰ ਨੂੰ ਗੰਭੀਰ ਰੂਪ ‘ਚ ਜ਼ਖਮੀ ਕਰ ਦਿੱਤਾ। ਜਾਣਕਾਰੀ ਅਨੁਸਾਰ ਕਰਿਆਨਾ ਦੁਕਾਨ ਦੇ ਮਾਲਕ ਰਾਜੂ ਸਪਰਾ ਉੱਪਰ ਲੁੱਟ ਖੋਹ ਦੀ ਨੀਅਤ ਨਾਲ ਦੋ ਲੁਟੇਰਿਆਂ ਵੱਲੋਂ ਦੇਰ ਰਾਤ ਕਰੀਬ 11 ਵਜੇ ਦੁਕਾਨ ‘ਚ ਵੜ੍ਹ ਕੇ ਜਾਨਲੇਵਾ ਹਮਲਾ ਕੀਤਾ ਗਿਆ ਤੇ ਦੁਕਾਨਦਾਰ ਦੀ ਲੱਤ ‘ਚ ਗੋਲ਼ੀ ਮਾਰੀ ਗਈ ਜਿਸ ਨਾਲ਼ ਉਹ ਗੰਭੀਰ ਜ਼ਖ਼ਮੀ ਹੋ ਗਿਆ। ਲੁਟੇਰਿਆਂ ਨਾਲ ਗੁਥਮ-ਗੁਥਾ ਹੁੰਦਿਆਂ ਵੇਖ ਨੇੜਿਓਂ ਲੰਘ ਰਹੇ ਨਿਹੰਗ ਸਿੰਘ ਜਥੇਦਾਰ ਹਰੀ ਸਿੰਘ ਕਲਿਆਣਪੁਰ ਵਾਲਿਆਂ ਵੱਲੋਂ ਉਕਤ ਮੁਲਜ਼ਮ ਨੌਜਵਾਨਾਂ ਨੂੰ ਕਾਬੂ ਕਰਨ ਦਾ ਯਤਨ ਕੀਤਾ ਤਾਂ ਲੁਟੇਰਿਆਂ ਨੇ ਉਸ ਉੱਪਰ ਵੀ ਹਮਲਾ ਕਰ ਦਿੱਤਾ।
ਪਾਕਿਸਤਾਨੀ ਹਵਾਈ ਖੇਤਰ ਵਿੱਚ 46 ਮਿੰਟ ਤੱਕ ਰਿਹਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਜਹਾਜ਼
ਇਕ ਲੁਟੇਰੇ ਨੂੰ ਤਾਂ ਦੁਕਾਨਦਾਰ ਤੇ ਨਿਹੰਗ ਸਿੰਘਾਂ ਨੇ ਮੋਟਰਸਾਈਕਲ ਸਮੇਤ ਕਾਬੂ ਕਰ ਲਿਆ ਪਰ ਦੂਜਾ ਫ਼ਰਾਰ ਹੋ ਗਿਆ। ਫ਼ਰਾਰ ਹੋਣ ਮੌਕੇ ਉਸ ਲੁਟੇਰੇ ਨੇ ਨਿਹੰਗ ‘ਤੇ ਵੀ ਗੋਲ਼ੀ ਚਲਾਈ ਪਰ ਬਚਾਅ ਹੋ ਗਿਆ। ਇਸ ਘਟਨਾ ਦੇ ਵਿੱਚ ਕੁਲ ਤਿੰਨ ਫਾਇਰ ਹੋਣ ਦੀ ਗੱਲ ਸਾਹਮਣੇ ਆ ਰਹੀ ਹੈ। ਕਾਬੂ ਕੀਤੇ ਲੁਟੇਰੇ ਤੋਂ ਜਦੋਂ ਇਕੱਤਰ ਲੋਕਾਂ ਨੇ ਸਖ਼ਤੀ ਨਾਲ ਪੁੱਛਗਿੱਛ ਕੀਤੀ ਤਾਂ ਉਸ ਨੇ ਆਪਣਾ ਨਾਂ ਦਲਜੀਤ ਉਰਫ਼ ਪੰਮਾ ਪੁੱਤਰ ਰਣਜੀਤ ਸਿੰਘ ਵਾਸੀ ਪਿੰਡ ਔਜਲਾ ਦੱਸਿਆ ਤੇ ਫ਼ਰਾਰ ਹੋਏ ਸਾਥੀ ਲੁਟੇਰੇ ਰਾਜੂ ਵਾਸੀ ਅਹਿਮਦਪੁਰ ਜ਼ਿਲ੍ਹਾ ਕਪੂਰਥਲਾ ਨੇੜੇ ਪਿੰਡ ਭੇਟਾਂ ਦਾ ਦੱਸਿਆ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.