NationalTop News

IAS ਅਧਿਕਾਰੀ ਪੂਜਾ ਖੇਡਕਰ ਦੀ ਮਾਂ ਨੂੰ ਪੁਲਿਸ ਨੇ ਹੋਟਲ ‘ਚੋਂ ਕੀਤਾ ਗ੍ਰਿਫ਼ਤਾਰ

ਪੁਣੇ: ਟਰੇਨੀ ਆਈਏਐਸ ਅਧਿਕਾਰੀ ਪੂਜਾ ਖੇਡਕਰ ਦੀ ਮਾਂ ਗ੍ਰਿਫ਼ਤਾਰ: ਕਿਸਾਨਾਂ ਨੂੰ ਪਿਸਤੌਲ ਦਿਖਾ ਕੇ ਧਮਕੀਆਂ ਦਿੱਤੀਆਂ, ਮਾਮਲਾ ਦਰਜ ਹੋਣ ਤੋਂ ਬਾਅਦ ਪੂਜਾ ਦੀ ਮਾਂ ਮਨੇਰਮਾ ਹੱਥ ਵਿੱਚ ਪਿਸਤੌਲ ਫੜ ਕੇ ਕਿਸਾਨਾਂ ਨੂੰ ਧਮਕੀਆਂ ਦੇ ਰਹੀ ਸੀ  ਯੂਪੀਐਸਸੀ ਚੋਣ ਨੂੰ ਲੈ ਕੇ ਵਿਵਾਦਾਂ ਵਿੱਚ ਘਿਰੀ ਸਿਖਿਆਰਥੀ ਆਈਏਐਸ ਅਧਿਕਾਰੀ ਪੂਜਾ ਖੇਡਕਰ ਦੀ ਮਾਂ ਮਨੋਰਮਾ ਨੂੰ ਪੁਣੇ ਗ੍ਰਾਮੀਣ ਪੁਲਿਸ ਨੇ ਮਹਾਡ ਦੇ ਇੱਕ ਹੋਟਲ ਤੋਂ ਗ੍ਰਿਫ਼ਤਾਰ ਕੀਤਾ ਹੈ।  ਉਹ ਨਾਮ ਬਦਲ ਕੇ ਹੋਟਲ ਵਿੱਚ ਲੁਕੀ ਹੋਈ ਸੀ। ਉਸ ‘ਤੇ ਕਿਸਾਨਾਂ ਨੂੰ ਧਮਕਾਉਣ ਦਾ ਇਲਜ਼ਾਮ ਹੈ, ਮਨੋਰਮਾ ਖੇਡਕਰ ਦਾ ਇੱਕ ਵੀਡੀਓ ਵਾਇਰਲ ਹੋਇਆ ਸੀ, ਜਿਸ ਵਿੱਚ ਉਹ ਕਿਸਾਨਾਂ ਨੂੰ ਪਿਸਤੌਲ ਨਾਲ ਧਮਕਾਉਂਦੀ ਨਜ਼ਰ ਆ ਰਹੀ ਸੀ।

ਮਜੀਠੀਆ ਨੂੰ ਮੁੜ ਜੇਲ੍ਹ ਭੇਜਣਾ ਚਹੁੰਦੀ ਪੰਜਾਬ ਸਰਕਾਰ, ਜ਼ਮਾਨਤ ਰੱਦ ਕਰਵਾਉਣ ਲਈ ਕੀਤਾ ਹਾਈਕੋਰਟ ਦਾ ਰੁੱਖ

ਇਹ ਘਟਨਾ ਪੁਣੇ ਦੇ ਮੁਲਸ਼ੀ ਤਾਲੁਕਾ ਦੇ ਪਿੰਡ ਧਦਵਾਲੀ ਦੀ ਹੈ, ਜਿੱਥੇ ਪੂਜਾ ਦੇ ਪਿਤਾ ਦਿਲੀਪ ਖੇੜਕਰ ਨੇ ਜ਼ਮੀਨ ਖਰੀਦੀ ਸੀ, ਵੀਡੀਓ ਵਾਇਰਲ ਹੋਣ ਤੋਂ ਬਾਅਦ 13 ਜੁਲਾਈ ਨੂੰ ਪੂਜਾ ਦੀ ਮਾਂ ਮਨੋਰਮਾ ਅਤੇ ਪਿਤਾ ਦਿਲੀਪ ਸਮੇਤ 7 ਲੋਕਾਂ ਖਿਲਾਫ ਪੌਡ ਥਾਣੇ ‘ਚ ਮਾਮਲਾ ਦਰਜ ਕੀਤਾ ਗਿਆ ਸੀ। ਪੁਲਿਸ ਨੇ ਦੱਸਿਆ ਕਿ ਐਫਆਈਆਰ ਵਿੱਚ ਆਰਮਜ਼ ਐਕਟ ਦੇ ਦੋਸ਼ ਵੀ ਸ਼ਾਮਲ ਕੀਤੇ ਗਏ ਹਨ, ਕੇਸ ਦਰਜ ਹੋਣ ਤੋਂ ਬਾਅਦ ਪੂਜਾ ਦੇ ਮਾਤਾ-ਪਿਤਾ ਫਰਾਰ ਹੋ ਗਏ ਸਨ। ਪੁਲਿਸ ਨੇ 15 ਜੁਲਾਈ ਨੂੰ ਦੱਸਿਆ ਸੀ ਕਿ ਦੋਵਾਂ ਨੇ ਆਪਣੇ ਫ਼ੋਨ ਵੀ ਬੰਦ ਕਰ ਦਿੱਤੇ ਸਨ। ਮਨੋਰਮਾ ਦੀ ਕਈ ਜ਼ਿਲ੍ਹਿਆਂ ਵਿੱਚ ਤਲਾਸ਼ੀ ਲਈ ਜਾ ਰਹੀ ਸੀ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button