PunjabTop News

ਆਤਮਾ ਦੀ ਸ਼ਾਂਤੀ ਲਈ ਪ੍ਰਾਥਨਾ ਕਰਨਾ ਗੁਨਾਹ ਨਹੀਂ, ਚਾਹੇ ਉਹ ਅੱਤਵਾਦੀ ਹੋਵੇ, ਵਿਦਿਆਰਥੀ ਤੇ ਦਰਜ ਮਾਮਲੇ ਨੂੰ ਰੱਦ ਕਰਦਿਆਂ ਹਾਈਕੋਰਟ ਨੇ ਕੀਤੀ ਟਿੱਪਣੀ

ਜੰਮੂ-ਕਸ਼ਮੀਰ ਦਾ ਰਹਿਣ ਵਾਲਾ ਤਹਿਸੀਨ ਗੁਲ ਕਸੌਲੀ ਸਥਿਤ ਚਿਤਕਾਰਾ ਯੂਨੀਵਰਸਿਟੀ ‘ਚ ਪੜ੍ਹਦਾ ਸੀ। ਮੁੱਠਭੇੜ ‘ਚ ਅੱਤਵਾਦੀ ਦੀ ਮੌਤ ਤੋਂ ਬਾਅਦ ਪਟੀਸ਼ਨਕਰਤਾ ਨੇ ਫੇਸਬੁੱਕ ‘ਤੇ ਲਿਖਿਆ ਸੀ ਕਿ ਅੱਲ੍ਹਾ ਤੁਹਾਡੀ ਸ਼ਹਾਦਤ ਨੂੰ ਸਵੀਕਾਰ ਕਰੇ। ਯੂਨੀਵਰਸਿਟੀ ਦੇ ਇੱਕ ਸਾਬਕਾ ਅਧਿਕਾਰੀ ਨੇ ਇਸ ਸਬੰਧੀ ਪੁਲਿਸ ਨੂੰ ਸ਼ਿਕਾਇਤ ਕੀਤੀ ਸੀ।

ਕਿਸੇ ਦੀ ਆਤਮਾ ਲਈ ਅਰਦਾਸ ਕਰਨਾ ਕੋਈ ਗੁਨਾਹ ਨਹੀਂ, ਭਾਵੇਂ ਅਰਦਾਸ ਕਿਸੇ ਅੱਤਵਾਦੀ ਦੀ ਆਤਮਾ ਦੀ ਸ਼ਾਂਤੀ ਲਈ ਹੋਵੇ। ਹਾਈਕੋਰਟ ਨੇ ਮੁਕਾਬਲੇ ਤੋਂ ਬਾਅਦ ਅੱਤਵਾਦੀ ਦੀ ਆਤਮਾ ਲਈ ਫੇਸਬੁੱਕ ‘ਤੇ ਪ੍ਰਾਰਥਨਾ ਕਰਨ ਲਈ ਵਿਦਿਆਰਥੀ ਦੇ ਖਿਲਾਫ ਦਰਜ ਐੱਫਆਈਆਰ ਨੂੰ ਰੱਦ ਕਰਦੇ ਹੋਏ ਇਹ ਟਿੱਪਣੀ ਕੀਤੀ ਹੈ।

ਪਟੀਸ਼ਨ ਦਾਇਰ ਕਰਦੇ ਹੋਏ ਜੰਮੂ-ਕਸ਼ਮੀਰ ਨਿਵਾਸੀ ਤਹਿਸੀਨ ਗੁਲ ਨੇ ਵਕੀਲ ਮੁਹੰਮਦ ਅਰਸ਼ਦ ਰਾਹੀਂ ਹਾਈ ਕੋਰਟ ਨੂੰ ਦੱਸਿਆ ਕਿ ਉਹ ਚਿਤਕਾਰਾ ਯੂਨੀਵਰਸਿਟੀ, ਕਸੌਲੀ ਵਿੱਚ ਪੜ੍ਹਦਾ ਸੀ। ਅੱਤਵਾਦੀ ਦੱਸਿਆ ਗਿਆ ਇਕ ਵਿਅਕਤੀ ਮੁਕਾਬਲੇ ‘ਚ ਮਾਰਿਆ ਗਿਆ ਸੀ। ਪਟੀਸ਼ਨਕਰਤਾ ਨੇ ਫੇਸਬੁੱਕ ‘ਤੇ ਲਿਖਿਆ ਸੀ ਕਿ ਅੱਲ੍ਹਾ ਤੁਹਾਡੀ ਸ਼ਹਾਦਤ ਨੂੰ ਸਵੀਕਾਰ ਕਰੇ। ਇਸ ਕਾਰਨ ਯੂਨੀਵਰਸਿਟੀ ਦੇ ਇੱਕ ਸਾਬਕਾ ਅਧਿਕਾਰੀ ਨੇ ਉਸ ਖ਼ਿਲਾਫ਼ ਪੁਲਿਸ ਨੂੰ ਸ਼ਿਕਾਇਤ ਦਿੱਤੀ ਸੀ ਅਤੇ ਕਸੌਲੀ ਪੁਲੀਸ ਨੇ 2019 ਵਿੱਚ ਐਫਆਈਆਰ ਦਰਜ ਕੀਤੀ ਸੀ।

ਸਾਰੀਆਂ ਧਿਰਾਂ ਨੂੰ ਸੁਣਨ ਤੋਂ ਬਾਅਦ ਹਾਈਕੋਰਟ ਨੇ ਆਪਣਾ ਫੈਸਲਾ ਸੁਣਾਉਂਦੇ ਹੋਏ ਕਿਹਾ ਕਿ ਪਟੀਸ਼ਨਕਰਤਾ ਨੇ ਸਿਰਫ ਫੇਸਬੁੱਕ ‘ਤੇ ਪੋਸਟ ਕਰਕੇ ਅੱਤਵਾਦੀ ਦੀ ਆਤਮਾ ਦੀ ਸ਼ਾਂਤੀ ਲਈ ਪ੍ਰਾਰਥਨਾ ਕੀਤੀ ਸੀ, ਅਜਿਹਾ ਕਰਨਾ ਕੋਈ ਅਪਰਾਧ ਨਹੀਂ ਹੈ। ਇਸ ਤੋਂ ਇਲਾਵਾ ਪਟੀਸ਼ਨਰ ਨੇ ਅਜਿਹਾ ਕੁਝ ਨਹੀਂ ਲਿਖਿਆ ਜਿਸ ਨੂੰ ਅੱਤਵਾਦ ਦੀ ਵਡਿਆਈ ਕਿਹਾ ਜਾ ਸਕੇ। ਇਸ ਤੋਂ ਇਲਾਵਾ ਪਟੀਸ਼ਨਰ ਨੇ ਅਜਿਹਾ ਕੁਝ ਨਹੀਂ ਲਿਖਿਆ ਜਿਸ ਨਾਲ ਅਮਨ ਤੇ ਕਾਨੂੰਨ ਦੀ ਵਿਵਸਥਾ ਪ੍ਰਭਾਵਿਤ ਹੋਵੇ। ਅਜਿਹੇ ‘ਚ ਹਾਈਕੋਰਟ ਨੇ ਇਸ ਮਾਮਲੇ ‘ਚ ਦਰਜ FIR ਅਤੇ ਇਸ ਨਾਲ ਜੁੜੀਆਂ ਸਾਰੀਆਂ ਕਾਰਵਾਈਆਂ ਨੂੰ ਰੱਦ ਕਰਨ ਦੇ ਹੁਕਮ ਦਿੱਤੇ ਹਨ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button