NationalTop News

ਮਨੁੱਖੀ ਤਸਕਰੀ ਦੇ ਸ਼ੱਕ ਚ ਫਰਾਂਸ ਰੋਕਿਆ ਗਿਆ ਜਹਾਜ਼ ਪਹੁੰਚਿਆ ਮੁੰਬਈ

ਜਹਾਜ਼ ਨੂੰ ਮਨੁੱਖੀ ਤਸਕਰੀ ਦੇ ਸ਼ੱਕ ‘ਚ ਫਰਾਂਸ ‘ਚ 4 ਦਿਨਾਂ ਲਈ ਰੋਕ ਕੇ ਮੰਗਲਵਾਰ ਸਵੇਰੇ ਮੁੰਬਈ ਲਿਆਂਦਾ ਗਿਆ। ਇਸ ਨੇ 25 ਦਸੰਬਰ ਦੀ ਸ਼ਾਮ ਨੂੰ ਪੈਰਿਸ ਦੇ ਵੈਟਰੀ ਹਵਾਈ ਅੱਡੇ ਤੋਂ ਉਡਾਣ ਭਰੀ ਸੀ। ਇਹ ਮੰਗਲਵਾਰ ਤੜਕੇ 4 ਵਜੇ ਮੁੰਬਈ ਹਵਾਈ ਅੱਡੇ ‘ਤੇ ਉਤਰਿਆ।ਨਿਊਜ਼ ਏਜੰਸੀ ਪੀਟੀਆਈ ਨੇ ਸਵੇਰੇ 4:30 ਵਜੇ ਦੱਸਿਆ ਕਿ ਇਸ ਫਲਾਈਟ ਤੋਂ 276 ਲੋਕ ਵਾਪਸ ਆਏ ਹਨ। ਹਵਾਈ ਅੱਡੇ ‘ਤੇ ਪਹੁੰਚਦੇ ਹੀ ਸੀਆਈਐਸਐਫ ਨੇ ਉਨ੍ਹਾਂ ਤੋਂ ਪੁੱਛਗਿੱਛ ਕੀਤੀ। ਇਸ ਦੇ ਨਾਲ ਹੀ ਕਈ ਲੋਕ ਮੀਡੀਆ ਦੇ ਸਵਾਲਾਂ ਦਾ ਜਵਾਬ ਦੇਣ ਤੋਂ ਬਚਣ ਲਈ ਭੱਜਦੇ ਵੀ ਨਜ਼ਰ ਆਏ। ਮੀਡੀਆ ਰਿਪੋਰਟਾਂ ਮੁਤਾਬਕ ਇਨ੍ਹਾਂ ‘ਚੋਂ ਜ਼ਿਆਦਾਤਰ ਲੋਕ ਪੰਜਾਬ, ਗੁਜਰਾਤ ਅਤੇ ਦੱਖਣੀ ਭਾਰਤ ਦੇ ਹਨ।ਇਸ ਤੋਂ ਪਹਿਲਾਂ ਜਾਣਕਾਰੀ ਦਿੱਤੀ ਗਈ ਸੀ ਕਿ ਇਹ ਫਲਾਈਟ ਸੋਮਵਾਰ ਨੂੰ ਦੁਪਹਿਰ 2:20 ‘ਤੇ ਭਾਰਤ ਪਹੁੰਚੇਗੀ। ਰਿਪੋਰਟ ਮੁਤਾਬਕ ਕੁਝ ਲੋਕ ਦੇਸ਼ ਪਰਤਣਾ ਨਹੀਂ ਚਾਹੁੰਦੇ ਸਨ। ਇਸ ਕਾਰਨ ਫਲਾਈਟ ਨੂੰ ਉਡਾਣ ਭਰਨ ‘ਚ ਦੇਰੀ ਹੋਈ। ਇਨ੍ਹਾਂ ਲੋਕਾਂ ਨੇ ਫਰਾਂਸ ‘ਚ ਹੀ ਸ਼ਰਣ ਦੀ ਮੰਗ ਕੀਤੀ ਸੀ।ਦਰਅਸਲ 22 ਦਸੰਬਰ ਨੂੰ ਦੁਬਈ ਤੋਂ ਨਿਕਾਰਾਗੁਆ ਜਾ ਰਿਹਾ ਭਾਰਤੀ ਨਾਗਰਿਕਾਂ ਨੂੰ ਲੈ ਕੇ ਜਹਾਜ਼ ਈਂਧਨ ਭਰਨ ਲਈ ਵਤਰੀ ਹਵਾਈ ਅੱਡੇ ‘ਤੇ ਉਤਰਿਆ ਸੀ। ਇਸ ਦੌਰਾਨ ਫਰਾਂਸ ਦੇ ਅਧਿਕਾਰੀਆਂ ਨੂੰ ਸੂਚਨਾ ਮਿਲੀ ਕਿ ਮਨੁੱਖੀ ਤਸਕਰੀ ਦੇ ਸ਼ਿਕਾਰ ਲੋਕਾਂ ਨੂੰ ਲਿਜਾਇਆ ਜਾ ਰਿਹਾ ਹੈ, ਜਿਸ ਤੋਂ ਬਾਅਦ ਫਲਾਈਟ ਨੂੰ ਉਡਾਣ ਭਰਨ ਤੋਂ ਰੋਕ ਦਿੱਤਾ ਗਿਆ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button