NIA ਨੇ ਬਦਨਾਮ ਬਦਮਾਸ਼ ਵਿਕਰਮ ਬਰਾੜ ਨੂੰ ਕੀਤਾ ਗ੍ਰਿਫ਼ਤਾਰ
ਸਲਮਾਨ ਖਾਨ ਨੂੰ ਧਮਕੀ ਦੇਣ ਵਾਲੇ ਬਦਮਾਸ਼ ਵਿਕਰਮ ਬਰਾੜ ਨੂੰ NIA ਨੇ ਬੁੱਧਵਾਰ ਨੂੰ UAE ਤੋਂ ਗ੍ਰਿਫਤਾਰ ਕਰ ਲਿਆ ਹੈ। ਬਰਾੜ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਵਿੱਚ ਵੀ ਸ਼ਾਮਲ ਸੀ ਅਤੇ ਉਦੋਂ ਤੋਂ ਫਰਾਰ ਸੀ।
ਬਰਾੜ ਬਦਮਾਸ਼ ਰਾਜਸਥਾਨ ਦੇ ਹਨੂੰਮਾਨਗੜ੍ਹ ਜ਼ਿਲ੍ਹੇ ਦੇ ਪੀਲੀਬੰਗਾ ਕਸਬੇ ਨੇੜੇ ਡਿੰਗਾ ਪਿੰਡ ਦਾ ਰਹਿਣ ਵਾਲਾ ਹੈ। ਉਹ ਕਤਲ ਅਤੇ ਫਿਰੌਤੀ ਸਮੇਤ 11 ਮਾਮਲਿਆਂ ਵਿੱਚ ਲੋੜੀਂਦਾ ਹੈ। ਐਨਆਈਏ ਮੁਤਾਬਕ ਸਿੱਧੂ ਮੂਸੇਵਾਲਾ ਦੇ ਕਤਲ ਵਿੱਚ ਵਿਕਰਮ ਬਰਾੜ ਦੀ ਸਰਗਰਮ ਭੂਮਿਕਾ ਸੀ। ਲਾਰੈਂਸ ਬਿਸ਼ਨੋਈ ਨੇ ਹਵਾਲਾ ਰਾਹੀਂ ਬਰਾੜ ਨੂੰ ਕਈ ਵਾਰ ਪੈਸੇ ਵੀ ਭੇਜੇ ਸਨ।
ਸਲਮਾਨ ਨੂੰ ਧਮਕੀਆਂ ਦੇਣ ਦੇ ਮਾਮਲੇ ਵਿੱਚ ਲਾਰੇਂਸ ਦੇ ਖਾਸਮਖਾਸ ਬਦਨਾਮ ਵਿਕਰਮ ਬਰਾੜ ਦਾ ਨਾਂ ਵੀ ਸਾਹਮਣੇ ਆਇਆ ਸੀ। ਦੱਸਿਆ ਜਾ ਰਿਹਾ ਸੀ ਕਿ ਵਿਕਰਮ ਬਰਾੜ ਦੁਬਈ ‘ਚ ਬੈਠ ਕੇ ਲਾਰੈਂਸ ਦਾ ਗੈਂਗ ਚਲਾ ਰਿਹਾ ਸੀ। ਹੁਣ ਉਸ ਨੂੰ ਗ੍ਰਿਫ਼ਤਾਰ ਕਰਕੇ ਭਾਰਤ ਲਿਆਂਦਾ ਜਾ ਰਿਹਾ ਹੈ। NIA ਨੇ ਬਰਾੜ ਦੇ ਖਿਲਾਫ UAPA ਤਹਿਤ ਅੱਤਵਾਦੀ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਹੈ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.