Breaking NewsD5 specialNewsPunjabTop News

ਝੋਨੇ ਦੀ ਖ਼ਰੀਦ ਸਬੰਧੀ ਆੜ੍ਹਤੀ ਐਸੋਸੀਏਸ਼ਨ ਵੱਲੋਂ ਫੂਡ ਡਾਇਰੈਕਟਰ ਸ੍ਰੀ ਘਣਸ਼ਾਮ ਥੋਰੀ ਨਾਲ ਵਿਚਾਰ ਵਟਾਂਦਰਾ

ਚੰਡੀਗੜ੍ਹ : ਆੜ੍ਹਤੀ ਐਸੋਸੀਏਸ਼ਨ ਪੰਜਾਬ ਦਾ ਇਕ ਵਫਦ ਸੂਬਾ ਪ੍ਰਧਾਨ ਰਵਿੰਦਰ ਸਿੰਘ ਚੀਮਾ ਦੀ ਪ੍ਰਧਾਨਗੀ ਹੇਠ ਡਾਇਰੈਕਟਰ ਫੂਡ ਸ੍ਰੀ ਘਣਸ਼ਾਮ ਥੋਰੀ ਜੀ ਨੂੰ ਅਨਾਜ ਭਵਨ ਵਿਖੇ ਮਿਲਿਆ ਅਤੇ ਆਉਂਦੇ ਝੋਨੇ ਦੀ ਖ਼ਰੀਦ ਸਬੰਧੀ ਉਨ੍ਹਾਂ ਨਾਲ ਮੁਸ਼ਕਿਲਾਂ ਦਾ ਹੱਲ ਕਰਨ ਲਈ ਵਿਚਾਰ ਕੀਤਾ ਗਿਆ। ਆੜ੍ਹਤੀਆਂ ਐਸੋਸੀਏਸ਼ਨ ਪੰਜਾਬ ਵੱਲੋਂ ਮੰਗ ਕੀਤੀ ਗਈ ਕਿ ਕਿ ਭਾਰਤੀ ਖੁਰਾਕ ਨਿਗਮ ਵੱਲ ਆੜ੍ਹਤੀਆਂ ਦਾ ਈਪੀਐਫ ਬਦਲੇ ਲੱਖਾਂ ਰੁਪਿਆ ਰੁਕਿਆ ਪਿਆ ਹੈ।

ਮਾਨ ਸਰਕਾਰ ਦਾ ਵੱਡਾ ਐਕਸ਼ਨ! ਜੇਲ੍ਹ ’ਚ ਬੈਠੇ ਡਰੇ ਗੈਂਗਸਟਰ! ਹੁਣ ਫਸੇ ਵੱਡੇ ਮੱਗਰਮੱਛ !

ਜਿਸ ਲਈ ਵਾਰ ਵਾਰ ਵਿਸ਼ਵਾਸ ਦਿਵਾਉਣ ਦੇ ਬਾਵਜੂਦ ਵੀ ਇਹ ਅਦਾਇਗੀ ਜਾਰੀ ਨਹੀਂ ਹੋਈ। ਇਸ ਤੋਂ ਇਲਾਵਾ ਕੇਂਦਰ ਸਰਕਾਰ ਵੱਲੋਂ ਪੰਜਾਬ ਖੇਤੀਬਾਡ਼ੀ ਨਿਯਮਾਂ ਤੋਂ ਬਾਹਰ ਜਾ ਕੇ ਪਿਛਲੇ ਚਾਰ ਸੀਜ਼ਨਾਂ ਤੋਂ ਆੜ੍ਹਤੀਆਂ ਦੀ ਆੜ੍ਹਤ ਪੂਰੀ ਨਹੀ ਦਿੱਤੀ ਜਾ ਰਹੀ। ਜਿਸ ਸਬੰਧੀ ਕੇਂਦਰ ਸਰਕਾਰ ਕੋਲ ਪੱਖ ਰੱਖਣ ਲਈ ਕਿਹਾ ਗਿਆ । ਪੰਜਾਬ ਵਿਚ ਝੋਨੇ ਦੀ ਭਰਪੂਰ ਫਸਲ ਹੋਣ ਨੂੰ ਮੁੱਖ ਰੱਖਦੇ ਹੋਏ ਪਿਛਲੇ ਸਮੇਂ ਵਿੱਚ ਜੋ ਖ਼ਰੀਦ ਨੀਤੀ ਵਿੱਚ ਤਰੁਟੀਆਂ ਹੋਣ ਕਾਰਨ ਆੜ੍ਹਤੀਆਂ ਅਤੇ ਕਿਸਾਨਾਂ ਨੂੰ ਮੁਸ਼ਕਲਾਂ ਆਉਂਦੀਆਂ ਰਹੀਆਂ ਹਨ।

Police ਨੇ ਅੱਗੇ-ਅੱਗੇ ਭਜਾਏ ਲੀਡਰ! ਭਖ ਗਿਆ ਮਾਹੌਲ, ਦੇਖੋ ਸਿੱਧੀਆਂ ਤਸਵੀਰਾਂ | D5 Channel Punjabi

ਉਨ੍ਹਾਂ ਦਾ ਅਗਾਊਂ ਹੱਲ ਕਰਨ ਲਈ ਨਵੀਂ ਖ਼ਰੀਦ ਨੀਤੀ ਵਿਚ ਕੁਝ ਤਬਦੀਲੀਆਂ ਕਰਨ ਦੀ ਮੰਗ ਕਿਤੀ। ਜਿਸ ਦੀ ਵਿਸਥਾਰ ਨਾਲ ਜਾਣਕਾਰੀ ਵੀ ਦਿੱਤੀ ਗਈ। ਡਾਇਰੈਕਟਰ ਫੂਡ ਸ਼੍ਰੀ ਥੋਰੀ ਨੇ ਆੜ੍ਹਤੀ ਐਸੋਸੀਏਸ਼ਨ ਨੂੰ ਵਿਸ਼ਵਾਸ ਦਿਵਾਇਆ ਕਿ ਜਲਦੀ ਹੀ ਇਸ ਸੰਬੰਧ ਵਿਚ ਅਧਿਕਾਰੀਆਂ ਨਾਲ ਇਕ ਮੀਟਿੰਗ ਨਿਸ਼ਚਿਤ ਕਰ ਕੇ ਇਨ੍ਹਾਂ ਮਸਲਿਆਂ ਦਾ ਹੱਲ ਕੀਤਾ ਜਾਵੇਗਾ। ਇਸ ਮੌਕੇ ਪ੍ਰਧਾਨ ਰਵਿੰਦਰ ਸਿੰਘ ਚੀਮਾ, ਜਨਰਲ ਸਕੱਤਰ ਜਸਵਿੰਦਰ ਸਿੰਘ ਰਾਣਾ, ਅਤੇ ਸਕੱਤਰ ਪੁਨੀਤ ਕੁਮਾਰ ਜੈਨ ਵੱਲੋਂ ਉਨ੍ਹਾਂ ਨੂੰ ਇਹ ਅਹੁਦਾ ਸੰਭਾਲਣ ਤੇ ਵਧਾਈ ਦਿਤੀ ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button