Press ReleasePunjabTop News

ਜ਼ਿਲ੍ਹਾ ਬਰਨਾਲਾ ਦੇ ਚਾਰ ਖਿਡਾਰੀਆਂ ਨੂੰ ਮੁੱਖ ਮੰਤਰੀ ਵੱਲੋਂ ਕੀਤਾ ਗਿਆ ਸਨਮਾਨਿਤ

ਬਰਨਾਲਾ, 21 ਅਪ੍ਰੈਲਅੱਜ ਸ੍ਰੀ ਭਗਵੰਤ ਮਾਨ ਮੁੱਖ ਮੰਤਰੀ ਪੰਜਾਬ ਅਤੇ ਖੇਡ ਮੰਤਰੀ ਸ੍ਰੀ ਗੁਰਮੀਤ ਸਿੰਘ ਮੀਤ ਹੇਅਰ ਦੀ ਵੱਲੋਂ ਨੈਸ਼ਨਲ ਗੇਮਜ਼ 2022 ਵਿੱਚ ਮੈਡਲ ਜਿੱਤਣ ਵਾਲੇ ਖਿਡਾਰੀ/ ਖਿਡਾਰਨਾਂ ਨੂੰ ਨਗਦ ਰਾਸ਼ੀ ਦੇ ਕੇ ਸਨਮਾਨਿਤ ਕੀਤਾ ਗਿਆ ਜਿਸ ਵਿੱਚ ਜ਼ਿਲ੍ਹਾ ਬਰਨਾਲਾ ਦੇ ਚਾਰ ਖਿਡਾਰੀ ਸ਼ਾਮਲ ਹਨ। ਇਹ ਸਮਾਰੋਹ ਪੰਜਾਬ ਮਿਉਂਸਪਲ ਭਵਨ, ਸੈਕਟਰ 35, ਚੰਡੀਗੜ੍ਹ ਵਿਖੇ ਖੇਡਾਂ ਅਤੇ ਯੁਵਕ ਸੇਵਾਵਾਂ ਵਿਭਾਗ ਪੰਜਾਬ ਦੁਆਰਾ ਕਰਵਾਇਆ ਗਿਆ ।

ਇਸ ਵਿੱਚ ਜ਼ਿਲ੍ਹਾ ਬਰਨਾਲਾ ਦੇ 4 ਖਿਡਾਰੀਆਂ ਨੂੰ ਸਮਨਮਾਨ ਕੀਤਾ ਗਿਆ ਜਿਸ ਵਿੱਚ ਦਮਨੀਤ ਸਿੰਘ ਐਥਲੈਟਿਕਸ ਖਿਡਾਰੀ ਨੂੰ 5 ਲੱਖ ਦੀ ਰਾਸ਼ੀ, ਵਨੀਤਾ ਜੋਸ਼ੀ ਨੈੱਟਬਾਲ ਪਲੇਅਰ, ਚਾਰੂਪ੍ਰੀਤ ਕੌਰ ਨੈੱਟਬਾਲ ਪਲੇਅਰ ਅਤੇ ਜਸਵਿੰਦਰ ਕੌਰ ਨੈੱਟਬਾਲ ਪਲੇਅਰ ਤਿੰਨਾਂ ਖਿਡਾਰਨਾਂ ਨੂੰ 3-3 ਲੱਖ ਰੁਪਏ ਦੀ ਰਾਸ਼ੀ ਨਾਲ ਸਨਮਾਨਿਤ ਕੀਤਾ ਗਿਆ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Leave a Reply

Your email address will not be published. Required fields are marked *

Back to top button