IndiaTop News

ਨੇਪਾਲ ‘ਚ ਲਾਪਤਾ ਐਵਰੈਸਟ ਜੇਤੂ ਬਲਜੀਤ ਕੌਰ ਨੂੰ ਕੀਤਾ ਗਿਆ ਏਅਰਲਿਫਟ, ਕਾਠਮੰਡੂ ‘ਚਚੱਲ ਰਿਹਾ ਹੈ ਇਲਾਜ

ਹਿਮਾਚਲ ਪ੍ਰਦੇਸ਼ ਦੇ ਸੋਲਨ ਦੀ ਐਵਰੈਸਟ ਜੇਤੂ ਪਰਬਤਾਰੋਹੀ ਬਲਜੀਤ ਕੌਰ ਦੇ ਨਾਲ ਨੇਪਾਲ ਦੀ ਅੰਨਪੂਰਨਾ ਚੋਟੀ ਤੋਂ ਉਤਰਦੇ ਸਮੇਂ ਹਾਦਸਾ ਵਾਪਰ ਗਿਆ। ਇਸ ਤੋਂ ਬਾਅਦ ਉਹ ਲਾਪਤਾ ਹੋ ਗਈ। ਬਚਾਅ ਟੀਮ ਨੇ ਉਸ ਨੂੰ ਜ਼ਿੰਦਾ ਪਾਇਆ ਅਤੇ ਏਅਰਲਿਫਟ ਕਰ ਦਿੱਤਾ ਗਿਆ। ਬਲਜੀਤ ਦਾ ਕਾਠਮੰਡੂ ਦੇ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਹੈ। ਬਲਜੀਤ ਕੌਰ ਦੀ ਮੁਹਿੰਮ ਟੀਮ ਵੱਲੋਂ ਜਾਣਕਾਰੀ ਦਿੰਦਿਆਂ ਦੱਸਿਆ ਗਿਆ ਹੈ ਕਿ ਉਸ ਨੂੰ ਸਫਲਤਾਪੂਰਵਕ ਬਚਾ ਲਿਆ ਗਿਆ ਹੈ।ਜਾਣਕਾਰੀ ਅਨੁਸਾਰ 28 ਸਾਲਾ ਬਲਜੀਤ ਕੌਰ 2 ਸ਼ੇਰਪਾਆਂ ਨਾਲ ਸੋਮਵਾਰ ਸ਼ਾਮ 5.15 ਵਜੇ ਬਿਨਾਂ ਆਰਟੀਫੀਸ਼ੀਅਲ ਆਕਸੀਜਨ ਦੇ 8091 ਮੀਟਰ ਉੱਚੀ ਮਾਊਂਟ ਅੰਨਪੂਰਨਾ ਚੋਟੀ ‘ਤੇ ਪਹੁੰਚੀ।

ਵਾਪਸ ਜਾਂਦੇ ਸਮੇਂ, ਉਹ 7,375 ਮੀਟਰ (24,193 ਫੁੱਟ) ਦੀ ਉਚਾਈ ‘ਤੇ ਮਾਊਂਟ ਅੰਨਪੂਰਨਾ ਕੈਂਪ 4 ਦੇ ਨੇੜੇ ਰੇਡੀਓ ਸੰਪਰਕ ਟੁੱਟ ਗਿਆ ਅਤੇ ਲਾਪਤਾ ਹੋ ਗਈ। ਇੱਕ ਖੋਜ ਮੁਹਿੰਮ ਚਲਾਈ ਗਈ ਅਤੇ ਮੰਗਲਵਾਰ ਦੁਪਹਿਰ ਨੂੰ ਇੱਕ ਬਚਾਅ ਦਲ ਨੇ ਉਸ ਨੂੰ ਬੇਸ ਕੈਂਪ ਤੱਕ ਹਵਾਈ-ਲਿਫਟ ਕੀਤਾ।  ਬਲਜੀਤ ਨੇ ਪਿਛਲੇ ਸਾਲ 28 ਅਪ੍ਰੈਲ ਨੂੰ ਵੀ ਬਿਨਾਂ ਆਕਸੀਜਨ ਦੇ ਇਸ ਚੋਟੀ ‘ਤੇ ਸਫਲਤਾਪੂਰਵਕ ਚੜ੍ਹਾਈ ਕੀਤੀ ਸੀ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Leave a Reply

Your email address will not be published. Required fields are marked *

Back to top button