Breaking NewsPunjabTop News

ਬਿਕਰਮ ਸਿੰਘ ਮਜੀਠੀਆ ਨੂੰ ਮਿਲ ਰਹੀ ਗੈਂਗਸਟਰਾਂ ਤੋਂ ਧਮਕੀਆਂ, DGP ਨਹੀਂ ਕਰ ਰਹੇ ਕੋਈ ਕਾਰਵਾਈ

ਮੁਹਾਲੀ : ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਸਿੰਘ ਮਜੀਠੀਆ ਵਲੋਂ ਪ੍ਰੈੱਸ ਕਾਨਫ਼ਰੰਸ ਕਰ ਅੱਜ ਵੱਡਾ ਖੁਲ੍ਹਾਸਾ ਕੀਤਾ ਗਿਆ ਕਿ ਉਹਨਾਂ ਨੂੰ ਲਗਾਤਾਰ ਗੈਂਗਸਟਰਾਂ ਤੋਂ ਧਮਕੀਆਂ ਮਿਲ ਰਹੀਆਂ ਹਨ। ਚੰਡੀਗੜ੍ਹ ਵਿਖੇ ਪੇਸ਼ੀ ਭੁਗਤਣ ਆਏ ਮਜੀਠੀਆ ਨੇ ਕਾਨੂੰਨ ਵਿਵਸਥਾ ਬਾਰੇ ਪੁੱਛੇ ਸਵਾਲ ਦੇ ਜਵਾਬ ਵਿਚ ਦੱਸਿਆ ਕਿ 7-8 ਵਾਰੀ ਉਹਨਾਂ ਨੂੰ ਧਮਕੀਆਂ ਵਾਲੇ ਫੋਨ ਆਏ ਹਨ ਜਿਸ ਬਾਰੇ ਉਹ ਸਮੇਂ ਸਮੇਂ ’ਤੇ ਡੀ ਜੀ ਪੀ ਨੂੰ ਸੂਚਿਤ ਕਰਦੇ ਰਹੇ ਹਨ ਤੇ ਉਹਨਾਂ ਵੇਰਵੇ ਵੀ ਪੁਲਿਸ ਨਾਲ ਸਾਂਝੇ ਕੀਤੇ ਹਨ ਪਰ ਅੱਜ ਤੱਕ ਕੋਈ ਕਾਰਵਾਈ ਨਹੀਂ ਹੋਈ।

ਉਨ੍ਹਾਂ ਨੇ ਆਪਣੇ ਉਪਰ ਚੱਲ ਰਹੇ ਡਰੱਗ ਕੇਸ ਨੂੰ ਲੈ ਕੇ ਕਿਹਾ ਕਿ ਇਹ ਸਿਰਫ਼ ਇਕ ਸਿਆਸਤ ਖੇਡੀ ਜਾ ਰਹੀ ਹੈ। ਸੁਪਰੀਮ ਕੋਰਟ ਦੀ ਡੱਬਲ ਬੈਂਚ ਨੇ ਮੈਨੂੰ ਪਹਿਲਾ ਹੀ ਡਰੱਗ ਕੇਸ ਵਿਚ ਬੇਲ ਦੇ ਦਿੱਤੀ ਹੈ ‘ਤੇ 26 ਪੰਨੀਆਂ ਦਾ ਆਡਰ ਦਿੱਤਾ ਹੈ। ਉਨ੍ਹਾਂ ਅੱਗੇ ਕਿਹਾ ਕਿ ਜਿਹੜੀਆਂ ਡਰੱਗ ਕੇਸ ਨੂੰ ਲੈ ਕੇ ਰਿਪੋਰਟਾਂ ਖੁਲ੍ਹੀਆਂ ਨੇ ਉਸ ਵਿਚ ਵੀ ਕੁੱਛ ਨਹੀਂ ਨਿਕਲਿਆਂ। ਉਨ੍ਹਾਂ ਅੱਗੇ ਹੋਰ ਕੀ ਕਿਹਾ ਤੁਸੀ ਵੀ ਸੁਣੋਂ

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Leave a Reply

Your email address will not be published. Required fields are marked *

Back to top button