Press ReleasePunjabTop News
ਪੁਲਿਸ ਜਾਂ ਪ੍ਰਸ਼ਾਸ਼ਨ ਵੱਲੋਂ ਨਿੱਜੀ ਜਿੰਦਗੀ ਨਾਲ ਸੰਬੰਧਤ ਦਸਤਾਵੇਜ਼ ਜਾਂ ਹੋਰ ਸੂਚਨਾਂ ਮੰਗਣ ‘ਤੇ ਕੋਈ ਵੀ ਪੰਜਾਬੀ ਜਾਂ ਸਿੱਖ ਨਾ ਦੇਵੇ, ਕਿਉਂਕਿ ਗੈਰ-ਕਾਨੂੰਨੀ ਹੈ : ਸਿਮਰਨਜੀਤ ਸਿੰਘ ਮਾਨ
ਫ਼ਤਹਿਗੜ੍ਹ ਸਾਹਿਬ : “ਪੁਲਿਸ ਜਾਂ ਪ੍ਰਸ਼ਾਸ਼ਨ ਨੂੰ ਕਿਸੇ ਨਾਗਰਿਕ ਦੀ ਨਿੱਜੀ ਜਿੰਦਗੀ ਨਾਲ ਸੰਬੰਧਤ ਕੋਈ ਦਸਤਾਵੇਜ਼ ਜਾਂ ਹੋਰ ਸੂਚਨਾਂ ਮੰਗਣ ਦਾ ਕੋਈ ਅਧਿਕਾਰ ਨਹੀ ਹੈ । ਜੇਕਰ ਅਜਿਹੀ ਸੂਚਨਾਂ ਜਾਂ ਜਾਣਕਾਰੀ ਕਿਸੇ ਕੇਸ ਵਿਚ ਪੁਲਿਸ ਜਾਂ ਸਿਵਲ ਅਧਿਕਾਰੀ ਨੂੰ ਚਾਹੀਦੀ ਹੈ ਤਾਂ ਉਹ ਪਹਿਲੇ ਅਦਾਲਤ ਤੋਂ ਕਾਨੂੰਨੀ ਰੂਪ ਵਿਚ ਲਿਖਤੀ ਹੁਕਮ ਲਿਆਵੇ, ਫਿਰ ਹੀ ਪੰਜਾਬੀ ਜਾਂ ਸਿੱਖ ਸੋਚ ਸਕਦੇ ਹਨ ਕਿ ਉਨ੍ਹਾਂ ਨੇ ਆਪਣੀ ਨਿੱਜੀ ਜਿੰਦਗੀ ਬਾਰੇ ਕੋਈ ਜਾਣਕਾਰੀ ਸਾਂਝੀ ਕਰਨੀ ਹੈ ਜਾਂ ਨਹੀ ਜਾਂ ਇਸ ਵਿਰੁੱਧ ਅਦਾਲਤ ਵਿਚ ਪਹੁੰਚ ਕਰਨੀ ਹੈ ? ਦੂਸਰਾ ਜੋ ਕਿਸੇ ਨਾਗਰਿਕ ਦਾ ਆਧਾਰ ਕਾਰਡ, ਪੈਨ ਕਾਰਡ, ਵੋਟਰ ਕਾਰਡ, ਰਾਸਨ ਕਾਰਡ, ਜਮੀਨੀ ਰਜਿਸਟਰੀਆਂ, ਬੈਂਕ ਦੇ ਖਾਤਾ ਨੰਬਰ, ਮਕਾਨ ਦੇ ਕਾਗਜਾਤ, ਵਹੀਕਲਜ ਜਾਂ ਹਥਿਆਰਾਂ ਦੇ ਦਸਤਾਵੇਜ ਸਭ ਕੁਝ ਪਹਿਲੋ ਹੀ ਸਰਕਾਰੀ ਤੌਰ ਤੇ ਰਜਿਸਟੇਸਨ ਹੁੰਦੀ ਹੈ । ਫਿਰ ਹੀ ਇਹ ਦਸਤਾਵੇਜ ਕਿਸੇ ਨਾਗਰਿਕ ਨੂੰ ਮਿਲਦੇ ਹਨ ।
ਜੇਕਰ ਕਿਸੇ ਕੇਸ ਵਿਚ ਪੁਲਿਸ ਜਾਂ ਸਰਕਾਰ ਨੂੰ ਅਜਿਹੀ ਜਾਣਕਾਰੀ ਚਾਹੀਦੀ ਹੈ, ਤਾਂ ਸਰਕਾਰ ਦੇ ਕੰਪਿਊਟਰਾਂ ਵਿਚ ਸਭ ਕੁਝ ਦਰਜ ਹੈ । ਉਹ ਆਪਣੇ ਕੰਪਿਊਟਰ ਤੇ ਵਿਭਾਗਾਂ ਦੇ ਦਸਤਾਵੇਜ ਖੰਗੋਲਣ ਨਾ ਕਿ ਪੰਜਾਬੀਆਂ ਤੇ ਸਿੱਖਾਂ ਦੇ ਘਰਾਂ ਵਿਚ ਜਾ ਕੇ ਜਾਂ ਉਨ੍ਹਾਂ ਨੂੰ ਟੈਲੀਫੋਨ ਕਰਕੇ ਗੈਰ ਕਾਨੂੰਨੀ ਢੰਗ ਨਾਲ ਮਾਨਸਿਕ ਤੌਰ ਤੇ ਪੀੜਾ ਜਾਂ ਜ਼ਲਾਲਤ ਦੇਣ ਤਾਂ ਪੁਲਿਸ ਤੇ ਪ੍ਰਸ਼ਾਸ਼ਨ ਲਈ ਚੰਗਾਂ ਹੋਵੇਗਾ । ਵਰਨਾ ਪੰਜਾਬੀਆਂ ਤੇ ਸਿੱਖਾਂ ਨੂੰ ਪੁਲਿਸ ਜਾਂ ਪ੍ਰਸ਼ਾਸ਼ਨ ਵੱਲੋ ਬਣਾਉਟੀ ਢੰਗ ਨਾਲ ਪੈਦਾ ਕੀਤੀ ਜਾ ਰਹੀ ਦਹਿਸਤ ਜਾਂ ਬਿਨ੍ਹਾਂ ਵਜਹ ਕੀਤੀ ਜਾ ਰਹੀ ਜ਼ਲਾਲਤ ਵਿਰੁੱਧ ਲਾਮਬੰਦ ਹੋ ਕੇ ਸੜਕਾਂ ਤੇ ਉਤਰਣ ਲਈ ਮਜਬੂਰ ਹੋਣਾ ਪਵੇਗਾ । ਸਾਨੂੰ ਵੀ ਬਤੌਰ ਪੰਜਾਬੀਆਂ ਤੇ ਸਿੱਖ ਕੌਮ ਦੀ ਨੁਮਾਇੰਦਗੀ ਕਰਦੇ ਹੋਏ ਅਜਿਹੀ ਕਾਲ ਦੇਣ ਲਈ ਮਜਬੂਰ ਹੋਣਾ ਪਵੇਗਾ ਜਿਸ ਨਾਲ ਕਦਾਚਿੱਤ ਹੁਕਮਰਾਨਾਂ ਤੇ ਸਰਕਾਰਾਂ ਲਈ ਸਹੀ ਸਾਬਤ ਨਹੀ ਹੋ ਸਕੇਗਾ ।”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਐਮ.ਪੀ ਅਤੇ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਵੱਡੀ ਗਿਣਤੀ ਵਿਚ ਸੰਗਰੂਰ, ਅੰਮ੍ਰਿਤਸਰ, ਕਪੂਰਥਲਾ, ਗੁਰਦਾਸਪੁਰ, ਬਰਨਾਲਾ, ਪਟਿਆਲਾ, ਜਗਰਾਓ, ਮੋਗਾ ਆਦਿ ਜਿ਼ਲ੍ਹਿਆਂ ਤੋਂ ਅਹੁਦੇਦਾਰਾਂ, ਵਰਕਰਾਂ ਅਤੇ ਆਮ ਸਿੱਖਾਂ ਵੱਲੋਂ ਬੀਤੇ ਕੁਝ ਦਿਨਾਂ ਤੋਂ ਘਰਾਂ ਵਿਚ ਜਾ ਕੇ ਜਾਂ ਟੈਲੀਫੋਨ ਕਰਕੇ ਨਿੱਜੀ ਜਿੰਦਗੀ ਨਾਲ ਸੰਬੰਧਤ ਜਾਣਕਾਰੀ ਮੰਗਣ ਦੇ ਗੈਰ ਕਾਨੂੰਨੀ ਅਤੇ ਗੈਰ ਸਮਾਜਿਕ ਹੋ ਰਹੇ ਦਹਿਸਤ ਪੈਦਾ ਕਰਨ ਵਾਲੇ, ਪੰਜਾਬੀਆਂ ਅਤੇ ਸਿੱਖਾਂ ਨੂੰ ਜ਼ਲੀਲ ਕਰਨ ਵਾਲੇ ਅਮਲਾਂ ਪੁਰਜੋਰ ਸ਼ਬਦਾਂ ਵਿਚ ਨਿਖੇਧੀ ਕਰਦੇ ਹੋਏ ਅਤੇ ਪੰਜਾਬ ਦੀ ਭਗਵੰਤ ਸਿੰਘ ਮਾਨ ਸਰਕਾਰ ਜੋ ਅਮਲੀ ਰੂਪ ਵਿਚ ਇੰਡੀਆ ਦੀ ਮੋਦੀ ਜਾਬਰ ਹਕੂਮਤ ਦੀ ਗੁਲਾਮ ਬਣਕੇ ਅਜਿਹੀਆ ਕਾਰਵਾਈਆ ਕਰ ਰਹੀ ਹੈ ਉਸਨੂੰ ਇਸਦੇ ਨਿਕਲਣ ਵਾਲੇ ਨਤੀਜਿਆ ਤੋਂ ਖਬਰਦਾਰ ਕਰਦੇ ਹੋਏ ਅਤੇ ਇਹ ਜ਼ਲਾਲਤ ਵਾਲਾ ਸਿਲਸਿਲਾ ਤੁਰੰਤ ਬੰਦ ਕਰਨ ਦੀ ਗੱਲ ਕਰਦੇ ਹੋਏ ਪ੍ਰਗਟ ਕੀਤੇ ।
ਉਨ੍ਹਾਂ ਕਿਹਾ ਜੇਕਰ ਅੱਜ ਇੰਡੀਆਂ ਸੰਪੂਰਨ ਪ੍ਰਭੂਸਤਾ ਵਾਲਾ ਸਟੇਟ ਹੈ, ਤਾਂ ਇਹ ਸਿੱਖਾਂ ਵੱਲੋਂ ਇਸਦੀ ਆਜਾਦੀ ਦੀ ਲੜਾਈ ਵਿਚ ਅਤੇ ਮੁਲਕ ਦੀਆਂ ਸਰਹੱਦਾਂ ਉਤੇ 90% ਕੁਰਬਾਨੀਆਂ ਅਤੇ ਸ਼ਹਾਦਤਾਂ ਦੇਣ ਦੀ ਬਦੌਲਤ ਹੈ । ਜੇਕਰ ਨਿਰਪੱਖਤਾ ਅਤੇ ਇਮਾਨਦਾਰੀ ਨਾਲ ਇਸ ਮੁਲਕ ਦੀ ਹਰ ਖੇਤਰ ਵਿਚ ਬਣਤਰ ਅਤੇ ਤਰੱਕੀ ਦੇ ਸਹੀ ਵੇਰਵੇ ਇਕੱਤਰ ਕੀਤੇ ਜਾਣ ਤਾਂ ਸਭ ਪੱਖਾਂ ਤੋਂ ਹਰ ਖੇਤਰ ਵਿਚ ਸਿੱਖ ਕੌਮ ਮੋਹਰੀ ਹੀ ਆਵੇਗੀ । ਜਿਸਨੇ ਆਪਣੀ ਧਰਮੀ ਸਰਬੱਤ ਦੇ ਭਲੇ ਵਾਲੀ ਮਨੁੱਖਤਾ ਪੱਖੀ ਸੋਚ ਉਤੇ ਪਹਿਰਾ ਦਿੰਦੇ ਹੋਏ ਕੇਵਲ ਸਿੱਖ ਕੌਮ ਲਈ ਹੀ ਉਦਮ ਨਹੀ ਕੀਤੇ ਬਲਕਿ ਸਮੁੱਚੀ ਮਨੁੱਖਤਾ ਲਈ ਸਰਗਰਮ ਰਹੀ ਹੈ ਅਤੇ ਸਰਗਰਮ ਹੈ ।
ਹਸਪਤਾਲ ’ਚ ਚੱਲਦਾ ਸੀ ਆਹ ਰੈਕੇਟ,ਬੰਦ ਕਮਰੇ ’ਤੇ ਪੁਲਿਸ ਦੀ ਕਾਰਵਾਈ | Mohali kidney Racket | D5 Channel Punjabi
ਜੇਕਰ ਹੁਕਮਰਾਨਾਂ ਨੇ ਆਪਣੇ ਸਿਆਸੀ ਸਵਾਰਥਾਂ ਦੀ ਪੂਰਤੀ ਅਤੇ ਚੋਣਾਂ ਜਿੱਤਣ ਦੇ ਮੰਦਭਾਵਨਾ ਭਰੇ ਮਕਸਦ ਅਧੀਨ ਪੰਜਾਬੀਆਂ ਤੇ ਸਿੱਖਾਂ ਨਾਲ ਵਿਧਾਨਿਕ ਤੇ ਕਾਨੂੰਨੀ ਤੌਰ ਤੇ ਦੋਹਰੇ ਮਾਪਦੰਡ ਅਪਣਾਉਣੇ ਫੌਰੀ ਬੰਦ ਨਾ ਕੀਤੇ ਅਤੇ ਸਾਨੂੰ ਪੈਰ ਪੈਰ ਤੇ ਜ਼ਲੀਲ ਕਰਨ ਤੋ ਤੋਬਾ ਨਾ ਕੀਤੀ, ਪੰਜਾਬੀਆਂ ਤੇ ਸਿੱਖਾਂ ਵਿਰੁੱਧ ਦਿੱਲੀ ਵਿਚ ਬੈਠਕੇ ਆਈ.ਬੀ, ਰਾਅ, ਐਨ.ਆਈ.ਏ ਆਦਿ ਖੂਫੀਆ ਏਜੰਸੀਆ ਰਾਹੀ ਮਨੁੱਖਤਾ ਦਾ ਖੂਨ ਵਹਾਉਣ ਵਾਲੀਆ ਸਾਜਿਸਾਂ ਉਤੇ ਅਮਲ ਕਰਨਾ ਬੰਦ ਨਾ ਕੀਤਾ ਤਾਂ ਦੁਨੀਆ ਦੀ ਕੋਈ ਵੀ ਤਾਕਤ ਸਾਨੂੰ ਆਪਣਾ ਆਜਾਦ ਬਾਦਸਾਹੀ ਸਿੱਖ ਰਾਜ ਖ਼ਾਲਿਸਤਾਨ ਦਾ ਸਟੇਟ ਕਾਇਮ ਕਰਨ ਤੋ ਤਾਂ ਰੋਕ ਹੀ ਨਹੀ ਸਕਣਗੇ, ਬਲਕਿ ਇੰਡੀਆ ਦੇ ਦੁਖਾਂਤ ਭਰੇ ਅਮਲਾਂ ਨਾਲ ਕਈ ਟੋਟੇ ਹੋਣ ਲਈ ਇਹ ਸਾਜਸੀ ਅਤੇ ਮਨੁੱਖਤਾ ਵਿਰੋਧੀ ਹੁਕਮਰਾਨ ਜਿੰਮੇਵਾਰ ਹੋਣਗੇ । ਇਸ ਲਈ ਸਾਡੀ ਇਨ੍ਹਾਂ ਨੂੰ ਨੇਕ ਰਾਏ ਹੈ ਕਿ ਪੰਜਾਬ ਵਿਚ ਅਤੇ ਸਿੱਖ ਕੌਮ ਵਿਚ ਆਪਣੀਆ ਏਜੰਸੀਆ ਤੇ ਸਾਜਿਸਾਂ ਰਾਹੀ ਘੁਸਪੈਠ ਕਰਕੇ ਮਨੁੱਖਤਾ ਦਾ ਲਹੂ ਲੁਹਾਣ ਕਰਨ ਵਾਲੇ ਪ੍ਰਯੋਗ ਨਾ ਕੀਤੇ ਜਾਣ ਅਤੇ ਪੰਜਾਬ ਨੂੰ ਪ੍ਰਯੋਗਸਾਲਾਂ ਬਣਾਉਣਾ ਤੁਰੰਤ ਬੰਦ ਕੀਤਾ ਜਾਵੇ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.