IndiaTop News

ਕੇਰਲ ਦੇ ਕੋਝੀਕੋਡ ‘ਚ ਅਣਪਛਾਤੇ ਵਿਅਕਤੀ ਨੇ ਯਾਤਰੀਆਂ ‘ਤੇ ਪੈਟਰੋਲ ਛਿੜਕ ਲਗਾਈ ਅੱਗ, 3 ਦੀ ਮੌਤ

ਕੇਰਲ ਦੇ ਕੋਝੀਕੋਡ ਜ਼ਿਲੇ ‘ਚ ਐਤਵਾਰ ਰਾਤ ਨੂੰ ਇਕ ਹੈਰਾਨੀਜਨਕ ਮਾਮਲਾ ਸਾਹਮਣੇ ਆਇਆ ਹੈ। ਕੋਝੀਕੋਡ ਜ਼ਿਲ੍ਹੇ ਦੇ ਇਲਾਥੁਰ ਨੇੜੇ ਇੱਕ ਅਣਪਛਾਤੇ ਵਿਅਕਤੀ ਵੱਲੋਂ ਇੱਕ ਯਾਤਰੀ ਨੂੰ ਪੈਟਰੋਲ ਪਾ ਕੇ ਰੇਲ ਗੱਡੀ ਨੂੰ ਅੱਗ ਲਾਉਣ ਤੋਂ ਬਾਅਦ ਔਰਤਾਂ ਸਮੇਤ ਅੱਠ ਲੋਕਾਂ ਨੂੰ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ। ਜਿਸ ਦਾ ਇਲਾਜ ਚੱਲ ਰਿਹਾ ਹੈ। ਇਹ ਘਟਨਾ ਅਲਾਪੁਝਾ-ਕੰਨੂਰ ਐਕਸਪ੍ਰੈਸ ਦੇ ਡੀ 1 ਡੱਬੇ ਵਿੱਚ ਰਾਤ ਕਰੀਬ 10 ਵਜੇ ਵਾਪਰੀ। ਅੱਗ ਲੱਗਣ ਕਾਰਨ ਤਿੰਨ ਲੋਕਾਂ ਦੀ ਮੌਤ ਹੋ ਗਈ ਹੈ। ਫੋਰੈਂਸਿਕ ਮਾਹਿਰ ਮੌਕੇ ‘ਤੇ ਪਹੁੰਚੇ ਜਿੱਥੇ ਰੇਲਵੇ ਟ੍ਰੈਕ ਨੇੜੇ ਇਕ ਬੱਚੇ ਸਮੇਤ ਤਿੰਨ ਲੋਕਾਂ ਦੀਆਂ ਲਾਸ਼ਾਂ ਮਿਲੀਆਂ। ਲਾਸ਼ਾਂ ਦੀ ਪਛਾਣ ਰਹਿਮਤ, ਉਸ ਦੀ ਭੈਣ ਦੀ ਦੋ ਸਾਲਾ ਧੀ ਅਤੇ ਨੌਫਲ ਦੋਵੇਂ ਵਾਸੀ ਮੱਤਨੂਰ ਵਜੋਂ ਹੋਈ ਹੈ।ਡੀ 1 ਡੱਬੇ ਵਿੱਚ ਕੋਚ ਲਤੀਸ਼ ਅਨੁਸਾਰ ਲਾਲ ਕਮੀਜ਼ ਪਹਿਨੇ ਵਿਅਕਤੀ ਨੇ ਪਹਿਲਾਂ ਪੈਟਰੋਲ ਛਿੜਕ ਅੱਗ ਲਾਈ। ਜਿਸ ‘ਚ ਘੱਟੋ-ਘੱਟ 8 ਲੋਕ ਜ਼ਖਮੀ ਹੋ ਗਏ। ਜ਼ਖ਼ਮੀਆਂ ਵਿੱਚੋਂ ਕੁਝ ਦੀ ਪਛਾਣ ਪ੍ਰਕਾਸ਼ ਰੂਬੀ ਅਤੇ ਜਯੋਤਿੰਦਰਨਾਥ ਵਜੋਂ ਹੋਈ ਹੈ। ਇਹ ਸਾਰੇ ਸਰਕਾਰੀ ਇੰਜੀਨੀਅਰਿੰਗ ਕਾਲਜ ਕੰਨੂਰ ਦੇ ਸਾਬਕਾ ਵਿਦਿਆਰਥੀ ਹਨ। ਬਾਕੀ ਜ਼ਖਮੀਆਂ ਦੇ ਨਾਂ ਫਿਲਹਾਲ ਪਤਾ ਨਹੀਂ ਲੱਗ ਸਕੇ ਹਨ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button