PunjabTop News

ਵੀਡੀਓ ਤੋਂ ਬਆਦ ਦੂਸਰੇ ਦਿਨ ਅੰਮ੍ਰਿਤਪਾਲ ਸਿੰਘ ਨੇ ਜਾਰੀ ਕੀਤਾ ਆਡੀਓ ਸੁਨੇਹਾ

ਬੀਤੇ ਦਿਨ ਅੰਮ੍ਰਿਤਪਾਲ ਦੀ ਇੱਕ ਵੀਡੀਓ ਸਾਹਮਣੇ ਆਈ ਜਿਸ ’ਚ ਉਨ੍ਹਾਂ ਨੇ ਦੱਸਿਆ ਕਿ ਉਹ ਠੀਕ ਹਨ। ਹੁਣ ਅੰਮ੍ਰਿਤਪਾਲ ਸਿੰਘ ਸਬੰਧੀ ਇੱਕ ਆਡੀਓ ਸਾਹਮਣੇ ਆਈ ਹੈ ਜੋ ਕਿ ਸੋਸ਼ਲ ਮੀਡੀਆ ’ਤੇ ਕਾਫੀ ਵਾਇਰਲ ਹੋ ਰਹੀ ਹੈ। ਆਡੀਓ ਦੀ ਤਾਂ ਉਸ ’ਚ ਕਹਿੰਦੇ ਹੋਏ ਸੁਣਿਆ ਜਾ ਸਕਦਾ ਹੈ ਕਿ Video ਨੂੰ ਪੁਲਿਸ ਵੱਲੋਂ ਬਣਵਾਇਆ ਗਿਆ ਹੈ ਪਰ ਅਜਿਹਾ ਕੁਝ ਨਹੀਂ ਹੈ। ਉਹ ਪਹਿਲਾਂ ਵੀ ਵੀਡੀਓ ਬਣਾਉਂਦੇ ਰਹੇ ਹਨ ਪਰ ਉਨ੍ਹਾਂ ਨੂੰ ਕੈਮਰੇ ਸਾਹਮਣੇ ਦੇਖਣ ਦੀ ਆਦਤ ਨਹੀਂ ਹੈ। ਨਾਲ ਹੀ ਸਿਹਤ ਠੀਕ ਨਾ ਹੋਣ ਦੀ ਵੀ ਗੱਲ ਆਖੀ ਗਈ। ਉਨ੍ਹਾਂ ਕਿਹਾ ਕਿ ਉਹ ਬਿਲਕੁੱਲ ਠੀਕ ਹਨ।ਉਨ੍ਹਾਂ ਨੇ ਇਸ ਤਰ੍ਹਾਂ ਦੀ ਕੋਈ ਸ਼ਰਤਾਂ ਨਹੀਂ ਰੱਖੀਆਂ ਹਨ ਕਿ ਉਨ੍ਹਾਂ ਨੂੰ ਕੁੱਟਿਓ ਨਾ ਜਾਂ ਫਿਰ ਫੜ੍ਹਿਓ ਨਾ। ਉਨ੍ਹਾਂ ਵੱਲੋਂ ਅਜਿਹੀ ਕੋਈ ਗੱਲ ਨਹੀਂ ਕੀਤੀ ਗਈ ਹੈ। ਹੁਣ ਤੱਕ ਗ੍ਰਿਫਤਾਰੀ ਨੂੰ ਲੈ ਕੇ ਕੋਈ ਗੱਲ ਨਹੀਂ ਹੋਈ ਹੈ। ਨਾ ਹੀ ਇਸ ਸਬੰਧੀ ਕੋਈ ਸ਼ਰਤ ਰੱਖੀ ਹੈ। ਉਨ੍ਹਾਂ ਨੇ ਕਿਸੇ ਵੀ ਤਰ੍ਹਾਂ ਦੀ ਕੋਈ ਮੰਗ ਸਰਕਾਰ ਅੱਗੇ ਨਹੀਂ ਰੱਖੀ ਹੈ। ਨਾਲ ਹੀ ਕਿਹਾ ਕਿ ਸਰਬੱਤ ਖਾਲਸਾ ਸੱਦ ਕੇ ਜਥੇਦਾਰ ਹੋਣ ਦਾ ਸਬੂਤ ਦਿਓ। ਜੇਕਰ ਸਿਆਸਤ ਹੀ ਕਰਨੀ ਹੈ ਤਾਂ ਫਿਰ ਜਥੇਦਾਰ ਬਣ ਕੇ ਕੀ ਕਰਨਾ ਹੈ। ਆਡੀਓ ਚ ਸਾਰੀਆਂ ਧਿਰਾਂ ਨੂੰ ਇੱਕਜੁੱਟ ਹੋਣ ਦੀ ਗੱਲ ਆਖੀ ਗਈ ਹੈ। ਨਾਲ ਹੀ ਕਿਹਾ ਗਿਆ ਕਿ ਆਪਣੇ ਹੋਂਦ ਦੀ ਸਬੂਤ ਦੇਣ ਦੀ ਲੋੜ ਹੈ।ਆਡੀਓ ਚ ਅੱਗੇ ਕਿਹਾ ਗਿਆ ਕਿ ਅੱਜ ਜੁਲਮ ਸਰਕਾਰ ਕਰ ਰਹੀ ਹੈ। ਕੱਲ੍ਹ ਕਿਸੇ ਹੋਰ ਦੀ ਵੀ ਵਾਰੀ ਆ ਸਕਦੀ ਹੈ ਪਰ ਉਹ ਘਬਰਾਉਂਦੇ ਨਹੀਂ ਹਨ। ਨਾ ਹੀ ਉਹ ਜੇਲ੍ਹ ਜਾਣ ਤੋਂ ਘਬਰਾ ਰਹੇ ਹਨ ਨਾ ਹੀ ਪੁਲਿਸ ਕਸਟਡੀ ਦੌਰਾਨ ਪੁਲਿਸ ਦੇ ਜੁਲਮ ਤੋਂ ਘਬਰਾਉਂਦਾ ਹਾਂ। ਪੁਲਿਸ ਨੇ ਜੋ ਕਰਨਾ ਹੈ ਕਰ ਲਵੇ। ਆਖਿਰ ਚ ਉਨ੍ਹਾਂ ਨੇ ਆਪਣੇ ਇਸ ਮੈਸੇਜ ਨੂੰ ਸੰਗਤ ਤੱਕ ਪਹੁੰਚਾਉਣ ਦੀ ਅਪੀਲ ਕੀਤੀ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Leave a Reply

Your email address will not be published. Required fields are marked *

Back to top button