ਚੰਡੀਗੜ੍ਹ : ਭਗਵੰਤ ਮਾਨ ਸਰਕਾਰ ਵੱਲੋਂ ਚਲਾਏ ਜਾ ਰਹੇ ‘ਆਪ੍ਰੇਸ਼ਨ ਅੰਮ੍ਰਿਤਪਾਲ’ ਦਾ ਅਸਰ ਹੁਣ CM ਭਗਵੰਤ ਮਾਨ ਦੇ ਪਰਿਵਾਰ ‘ਤੇ ਪੈਂਦਾ ਦਿਖਾਈ ਦੇ ਰਿਹਾ ਹੈ। ਮੁੱਖ ਮੰਤਰੀ ਭਗਵੰਤ ਮਾਨ ਦੀ ਅਮਰੀਕਾ ਰਹਿੰਦੀ ਧੀ ਸੀਰਤ ਕੌਰ ਮਾਨ ਨੂੰ ਖਾਲਿਸਤਾਨੀ ਅਨਸਰਾਂ ਵੱਲੋਂ ਫ਼ੋਨ ‘ਤੇ ਧਮਕੀਆਂ ਦੇਣ ਦੀ ਗੱਲ ਸਾਹਮਣੇ ਆਈ ਹੈ। ਇਸ ਗੱਲ ਦਾ ਪ੍ਰਗਟਾਵਾ ਐਡਵੋਕੇਟ ਹਰਮੀਤ ਕੌਰ ਬਰਾੜ ਨੇ ਇਕ ਨਿਜੀ ਨਿਊਜ਼ ਪੇਪਰ ਨਾਲ ਗੱਲਬਾਤ ਦੌਰਾਨ ਕੀਤਾ ਹੈ।
ਯੂਨੀਵਰਸਿਟੀ ਦੇ ਘਾਟੇ ਦਾ ਖੁਲ੍ਹਿਆ ਰਾਜ਼, ਹੁਣ ਪੂਰੇ ਪੰਜਾਬ ’ਚ ਲੱਗੂ ਮੋਰਚਾ ‘ਵਾਅਦੇ ਤੋਂ ਮੁੱਕਰੀ ਸਰਕਾਰ’ |
ਭਗਵੰਤ ਮਾਨ ਦੀ ਪਹਿਲੀ ਤਲਾਕਸ਼ੁਦਾ ਪਤਨੀ ਇੰਦਰਪ੍ਰੀਤ ਕੌਰ ਗਰੇਵਾਲ ਆਪਣੀ ਧੀ ਸੀਰਤ ਕੌਰ ਮਾਨ ਤੇ ਪੁੱਤਰ ਦਿਲਸ਼ਾਨ ਨਾਲ ਕਈ ਸਾਲਾਂ ਤੋਂ ਅਮਰੀਕਾ ਵਿਚ ਰਹਿ ਰਹੀ ਹੈ। ਐਡਵੋਕੇਟ ਬਰਾੜ ਨੇ ਦੱਸਿਆ ਕਿ ਉਹਨਾਂ ਦੀ ਇੰਦਰਪ੍ਰੀਤ ਕੌਰ ਗਰੇਵਾਲ ਨਾਲ ਫੋਨ ’ਤੇ ਗੱਲਬਾਤ ਹੋਈ ਹੈ, ਜਿਹਨਾਂ ਦੱਸਿਆ ਕਿ ਖਾਲਿਸਤਾਨੀ ਅਨਸਰਾਂ ਨੇ ਸੀਰਤ ਕੌਰ ਮਾਨ ਨੂੰ ਧਮਕੀਆਂ ਦਿੱਤੀਆਂ ਤੇ ਗੰਦੀਆਂ ਗਾਲ੍ਹਾਂ ਕੱਢੀਆਂ ਹਨ।
ਰਿਹਾਅ ਹੋਣਗੇ ਨਵਜੋਤ ਸਿੱਧੂ! ਸਮਰਥਕਾਂ ਲਈ ਖੁਸ਼ਖ਼ਬਰੀ! ਹੁਣੇ-ਹੁਣੇ ਹੋਈ ਸੂਚੀ ਜਾਰੀ! D5 Channel Punjabi
ਅਮਰੀਕਾ ਵਿਚ ਇਕ ਗੁਰਦੁਆਰਾ ਸਾਹਿਬ ਵਿਚ ਮਤਾ ਪਾਸ ਕਰ ਕੇ ਖਾਲਿਸਤਾਨੀ ਅਨਸਰਾਂ ਨੂੰ ਕਿਹਾ ਗਿਆ ਹੈ ਕਿ ਪੰਜਾਬ ਵਿਚ ਵਾਪਰੇ ਘਟਨਾਕ੍ਰਮ ਲਈ ਅਮਰੀਕਾ ਰਹਿੰਦੀ ਭਗਵੰਤ ਮਾਨ ਦੀ ਪਤਨੀ ਤੇ ਬੱਚਿਆਂ ਦੇ ਘਰ ਦਾ ਘਿਰਾਓ ਕੀਤਾ ਜਾਵੇ। ਬਰਾੜ ਨੇ ਇਸ ਘਟਨਾ ਦੀ ਨਿਖੇਧੀ ਕਰਦਿਆਂ ਸਵਾਲ ਕੀਤਾ ਹੈ ਕਿ ਬੱਚਿਆਂ ਨੂੰ ਮੰਦਾ ਬੋਲਣ ਨਾਲ ਖਾਲਿਸਤਾਨ ਮਿਲ ਜਾਵੇਗਾ ? ਉਹਨਾਂ ਕਿਹਾਕਿ ਬੱਚਿਆਂ ਦਾ ਕੀ ਕਸੂਰ ਹੈ ? ਅਜਿਹਾ ਵਰਤਾਓ ਬਹੁਤ ਹੀ ਨਿੰਦਣਯੋਗ ਹੈ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.