Breaking NewsD5 specialNewsSportsTop News

ਜਰਮਨ ਓਪਨ ਦੇ ਦੂਜੇ ਦੌਰ ‘ਚ ਪੁੱਜੇ PV Sindhu ਅਤੇ Srikanth

ਨਵੀਂ ਦਿੱਲੀ : ਓਲੰਪਿਕ ‘ਚ ਦੋ ਵਾਰ ਤਮਗ਼ਾ ਜੇਤੂ PV Sindhu ਤੇ ਵਿਸ਼ਵ ਚੈਂਪੀਅਨਸ਼ਿਪ ਦੇ ਚਾਂਦੀ ਦਾ ਤਮਗ਼ਾ ਜੇਤੂ Srikanth ਨੇ ਮੰਗਲਵਾਰ ਨੂੰ ਇੱਥੇ 1,80,000 ਡਾਲਰ ਇਨਾਮੀ ਰਾਸ਼ੀ ਦੇ ਜਰਮਨ ਓਪਨ ਸੁਪਰ 300 ਬੈਡਮਿੰਟਨ ਟੂਰਨਾਮੈਂਟ ਦੇ ਦੂਜੇ ਦੌਰ ‘ਚ ਪ੍ਰਵੇਸ਼ ਕੀਤਾ। ਸਤਵਾਂ ਦਰਜਾ ਪ੍ਰਾਪਤ ਸਿੰਧੂ ਨੇ ਇਕ ਪਾਸੜ ਮੁਕਾਬਲੇ ‘ਚ ਥਾਈਲੈਂਡ ਦੀ ਬੁਸਾਨਨ ਓਂਗਬਾਮਰੂੰਗਫਾਨ ਨੂੰ 21-8, 21-7 ਨਾਲ ਹਰਾਇਆ ਜਦਕਿ 8ਵਾਂ ਦਰਜਾ ਪ੍ਰਾਪਤ ਸ਼੍ਰੀਕਾਂਤ ਨੇ ਫਰਾਂਸ ਦੇ ਵਿਸ਼ਵ ‘ਚ 39ਵੇਂ ਨੰਬਰ ਦੇ ਖਿਡਾਰੀ ਬ੍ਰਾਇਸ ਲੀਵਰਡੇਜ਼ ਨੂੰ 48 ਮਿੰਟ ‘ਚ 21-10, 13-21, 21-7 ਨਾਲ ਹਰਾਇਆ।

Punjab Election Result: EVM ਖੁੱਲ੍ਹਣ ਤੋਂ ਪਹਿਲਾਂ ਹੀ ਬਣੀ ਸਰਕਾਰ! ਵਿਰੋਧੀਆਂ ਨੇ ਲੱਡੂਆਂ ਦੇ ORDER ਕੀਤੇ ਕੈਂਸਲ?

ਸਿੰਧੂ ਦੀ ਇਹ ਥਾਈਲੈਂਡ ਦੀ ਵਿਸ਼ਵ ਦੀ 11ਵੇਂ ਨੰਬਰ ਦੀ ਖਿਡਾਰੀ ਦੇ ਖ਼ਿਲਾਫ਼ 15ਵੀਂ ਜਿੱਤ ਹੈ ਜਦਕਿ ਸ਼੍ਰੀਕਾਂਤ ਨੇ ਲੀਵਰਡੇਜ਼ ਦੇ ਖ਼ਿਲਾਫ਼ ਆਪਣਾ ਰਿਕਾਰਡ 4-0 ਕਰ ਦਿੱਤਾ। ਸਿੰਧੂ ਦਾ ਅਗਲਾ ਮੁਕਾਬਲਾ ਸਪੇਨ ਦੀ ਬ੍ਰੀਟਿਜ਼ ਕੋਰਾਲੇਸ ਜਾਂ ਚੀਨ ਦੀ ਚਯਾਂਗ ਯੀ ਮਾਨ ਨਾਲ ਜਦਕਿ ਸ਼੍ਰੀਕਾਂਤ ਦਾ ਸਾਹਮਣਾ ਚੀਨ ਦੇ ਲੂ ਗੁਆਂਗ ਜੂ ਨਾਲ ਹੋਵੇਗਾ। ਸ਼੍ਰੀਕਾਂਤ ਦਾ ਉਨ੍ਹਾਂ ਦੇ ਖ਼ਿਲਾਫ਼ ਰਿਕਾਰਡ 2-0 ਦਾ ਹੈ। ਸ਼੍ਰੀਕਾਂਤ ਮਹਾਂਮਰੀ ਦਾ ਸ਼ਿਕਾਰ ਹੋਣ ਕਾਰਨ ਜਨਵਰੀ ‘ਚ ਇੰਡੀਆ ਓਪਨ ਸੁਪਰ 500 ਟੂਰਨਾਮੈਂਟ ਨਹੀਂ ਖੇਡ ਸਕੇ ਸਨ। ਸਾਈ ਪ੍ਰਤੀਕ ਤੇ ਐੱਨ. ਸਿੱਕੀਰੈੱਡੀ ਦੀ ਭਾਰਤੀ ਮਿਕਸਡ ਡਬਲਜ਼ ਜੋੜੀ ਨੂੰ ਹਾਲਾਂਕਿ ਥਾਈਲੈਂਡ ਦੇ ਡੋਚਾਪੋਲ ਪੁਵਾਰਾਨੁਕ੍ਰੋਹ ਤੇ ਸਪਿਸਰੀ ਤੇਰਤਨਾਈਚਾਈ ਦੀ ਚੋਟੀ ਦਾ ਦਰਜਾ ਪ੍ਰਾਪਤ ਜੋੜੀ ਤੋਂ ਪਹਿਲੇ ਹੀ ਦੌਰ ‘ਚ 19-21, 8-21 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ।

 

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button