ਅੰਮ੍ਰਿਤਪਾਲ ਸਿੰਘ ਦਾ ਇਕ ਹੋਰ ਸਾਥੀ ਗ੍ਰਿਫ਼ਤਾਰ,ਸੋਸ਼ਲ ਮੀਡੀਆ ‘ਤੇ ਸੀ ਸਰਗਰਮ
Another associate of Amritpal Singh arrested, was active on social media

ਚੰਡੀਗੜ੍ਹ : ਵਾਰਿਸ ਪੰਜਾਬ ਦੇ ਜਥੇਬੰਦੀ ਦੇ ਮੁਖੀ ਅੰਮ੍ਰਿਤਪਾਲ ਸਿੰਘ ਦੇ ਸਾਥੀ ਤੇਜਿੰਦਰ ਸਿੰਘ ਉਰਫ ਗੋਰਖਾ ਬਾਬਾ ਨੂੰ ਖੰਨਾ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਹੈ। ਗੋਰਖਾ ਬਾਬਾ ਖੰਨਾ ਦੇ ਥਾਣਾ ਮਲੌਦ ਦੇ ਪਿੰਡ ਮਾਂਗੇਵਾਲ ਦਾ ਰਹਿਣ ਵਾਲਾ ਹੈ। ਉਹ ਅਕਸਰ ਅੰਮ੍ਰਿਤਪਾਲ ਦੇ ਨਾਲ ਹੀ ਰਹਿੰਦਾ ਸੀ ਅਤੇ ਅਜਨਾਲਾ ਕਾਂਡ ਵਿਚ ਵੀ ਨਾਮਜ਼ਦ ਦੱਸਿਆ ਗਿਆ ਹੈ। ਗੋਰਖਾ ਬਾਬਾ ਅੰਮ੍ਰਿਤਪਾਲ ਦਾ ਗਨਮੈਨ ਬਣਕੇ ਰਹਿੰਦਾ ਸੀ।
Amritpal ਦੀ ਘਰਵਾਲੀ ਨਾਲ ਜੁੜੀ ਵੱਡੀ ਖ਼ਬਰ! ਲੱਗੇ ਵੱਡੇ ਇਲਜ਼ਾਮ! ਵੇਖੋ! ਕਿਸਦੇ ਨਾਲ ਸਬੰਧ? | D5 Channel Punjabi
ਪੁਲਿਸ ਦਾ ਕਹਿਣਾ ਹੈ ਕਿ ਤੇਜਿੰਦਰ ਸੋਸ਼ਲ ਮੀਡੀਆ ਉਪਰ ਵੀ ਸਰਗਰਮ ਸੀ। ਉਸਦੀਆਂ ਹਥਿਆਰਾਂ ਨਾਲ ਤਸਵੀਰਾਂ ਵੀ ਸੋਸ਼ਲ ਮੀਡੀਆ ਉਪਰ ਸਾਮਣੇ ਆਈਆਂ। ਜਿਸਤੋਂ ਬਾਅਦ ਮਲੌਦ ਥਾਣਾ ਵਿਖੇ ਤੇਜਿੰਦਰ ਦੇ ਖਿਲਾਫ ਅਲੱਗ ਤੋਂ ਮੁਕੱਦਮਾ ਦਰਜ ਕੀਤਾ ਗਿਆ। ਉਸਦੇ ਖਿਲਾਫ 107/151 ਅਧੀਨ ਵੀ ਕਾਰਵਾਈ ਕੀਤੀ ਗਈ ਹੈ। ਤੇਜਿੰਦਰ ਦਾ ਸਾਥ ਦੇਣ ਵਾਲੇ ਦੋ ਹੋਰ ਵਿਅਕਤੀ ਵੀ ਹਿਰਾਸਤ ਚ ਲਏ ਗਏ ਹਨ। ਓਹਨਾਂ ਕੋਲੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਦੱਸਿਆ ਗਿਆ ਹੈ ਕਿ ਤੇਜਿੰਦਰ ਸਿੰਘ ਦੇ ਖਿਲਾਫ ਪਹਿਲਾਂ ਵੀ ਇੱਕ ਲੜਾਈ ਝਗੜੇ ਅਤੇ ਇੱਕ ਸ਼ਰਾਬ ਤਸਕਰੀ ਦਾ ਮੁਕੱਦਮਾ ਦਰਜ ਹੈ ਜਿਸ ਚ ਤੇਜਿੰਦਰ ਸਜ਼ਾ ਵੀ ਭੁਗਤ ਚੁੱਕਾ ਹੈ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.