InternationalTop News

ਕੈਨੇਡਾ ‘ਚ ਰਿਪੁਦਮਨ ਮਲਿਕ ਕਤਲਕਾਂਡ ‘ਚ ਦੋ ਮੁਲਜ਼ਮ ਗ੍ਰਿਫ਼ਤਾਰ

ਓਟਾਵਾ : ਕੈਨੇਡਾ ‘ਚ ਸਿੱਖ ਆਗੂ ਰਿਪੁਦਮਨ ਮਲਿਕ ਕਤਲਕਾਂਡ ‘ਚ ਪੁਲਿਸ ਨੇ ਦੋ ਮੁਲਜ਼ਮ ਗ੍ਰਿਫ਼ਤਾਰ ਕੀਤੇ ਹਨ। ਇਸ ਕਤਲ ਕੇਸ ਵਿੱਚ ਪੁਲਿਸ ਨੇ ਦੋ ਗੈਰ ਪੰਜਾਬਿਆਂ ਨੂੰ ਗ੍ਰਿਫ਼ਤਾਰ ਕੀਤਾ ਹੈ। 21 ਸਾਲਾ ਟੈਨਰ ਫੌਕਸ ਅਤੇ 23 ਸਾਲਾ ਜੋਸ ਲੋਪੇਜ਼ ‘ਤੇ ਕਤਲ ਦਾ ਇਲਜ਼ਾਮ ਹੈ। 14 ਜੁਲਾਈ ਨੂੰ ਮਲਿਕ ਦਾ ਕਤਲ ਕੀਤਾ ਗਿਆ ਸੀ। ਉਨ੍ਹਾਂ ਨੂੰ ਗੁਰਦੁਆਰੇ ਦੇ ਬਾਹਰ ਗੋਲੀਆਂ ਮਾਰ ਕੇ ਮੌਤ ਦੇ ਘਾਟ ਉਤਾਰਿਆ ਸੀ। ਫਿਲਹਾਲ ਕੈਨੇਡਾ ਪੁਲਿਸ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੀ ਹੈ ਕਿ, ਫੜੇ ਗਏ ਮੁਲਜ਼ਮਾਂ ਦੇ ਪਿਛੇ ਹੋਰ ਕੋਈ ਹੈ ਜਾਂ ਨਹੀਂ।

ਸਥਾਨਕ ਮੀਡੀਆ ਨੇ ਦੱਸਿਆ ਕਿ ਕੈਨੇਡੀਅਨ ਪੁਲਿਸ ਨੇ 1985 ਦੇ ਏਅਰ ਇੰਡੀਆ ਕਨਿਸ਼ਕ ਅੱਤਵਾਦੀ ਬੰਬ ਧਮਾਕੇ ਦੇ ਦੁਖਦਾਈ ਕੇਸ ਵਿੱਚ ਬਰੀ ਕੀਤੇ ਗਏ 75 ਸਾਲਾ ਸਿੱਖ ਵਿਅਕਤੀ ਰਿਪੁਦਮਨ ਸਿੰਘ ਮਲਿਕ ਦੀ ਹੱਤਿਆ ਦੇ ਦੋਸ਼ ਵਿੱਚ ਦੋ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button