ਧਮਕੀ ਭਰੀ ਮੇਲ ਮਿਲਣ ਮਗਰੋਂ ਸਲਮਾਨ ਖਾਨ ਦੀ ਸੁਰੱਖਿਆ ਹੋਰ ਵਧਾਈ
ਮੁੰਬਈ : ਸਲਮਾਨ ਖਾਨ ਨੂੰ ਧਮਕੀ ਭਰੀ ਈ ਮੇਲ ਮਿਲਣ ਮਗਰੋਂ ਮੁੰਬਈ ਪੁਲਿਸ ਨੇ ਉਸਦੀ ਸੁਰੱਖਿਆ ਵਿਚ ਹੋਰ ਵਾਧਾ ਕਰ ਦਿੱਤਾ ਹੈ। ਬਾਂਦਰਾ ਪੁਲਿਸ ਨੇ ਧਾਰਾ 506 (2), 120 (ਬੀ) ਅਤੇ 34 ਆਈ ਪੀ ਸੀ ਤਹਿਤ ਕੇਸ ਵੀ ਦਰਜ ਕੀਤਾ ਗਿਆ ਹੈ। ਸੂਤਰਾਂ ਮੁਤਾਬਕ ਸਲਮਾਨ ਦੇ ਘਰ ਦਾ ਮਾਹੌਲ ਕਾਫੀ ਖਰਾਬ ਹੈ।
ਅੰਮ੍ਰਿਤਪਾਲ ਦੇ ਚਾਚੇ ਦਾ ਆਤਮ ਸਮਰਪਣ, ਪੁਲਿਸ ਦੇ ਹੱਥ ਲੱਗੀ ਮਰਸਡੀਜ਼, ਫਸ ਗਿਆ ਡਰਾਈਵਰ, ਖੋਲ੍ਹੇ ਗੁੱਝੇ ਭੇਤ !
ਸਲਮਾਨ ਦਾ ਪਰਿਵਾਰ ਅਤੇ ਉਨ੍ਹਾਂ ਦੀ ਟੀਮ ਸਲਮਾਨ ਦੀ ਜ਼ਿੰਦਗੀ ਨੂੰ ਲੈ ਕੇ ਕਾਫੀ ਚਿੰਤਤ ਹੈ।ਪੁਲਿਸ ਨਾਲ ਜੁੜੇ ਸੂਤਰਾਂ ਦਾ ਕਹਿਣਾ ਹੈ ਕਿ ਸਲਮਾਨ ਫਿਲਹਾਲ ਮੁੰਬਈ ਤੋਂ ਬਾਹਰ ਹਨ, ਉਨ੍ਹਾਂ ਦੇ ਆਉਂਦੇ ਹੀ ਪ੍ਰੋਗਰਾਮ ‘ਚ ਬਦਲਾਅ ਨੂੰ ਲੈ ਕੇ ਗੱਲਬਾਤ ਕੀਤੀ ਜਾਵੇਗੀ। ਸਲਮਾਨ ਦੀ ਫਿਲਮ ‘ਕਿਸੀ ਕਾ ਭਾਈ ਕਿਸੀ ਕੀ ਜਾਨ’ ਅਪ੍ਰੈਲ ‘ਚ ਰਿਲੀਜ਼ ਹੋਣ ਜਾ ਰਹੀ ਹੈ। ਇਸ ਦੇ ਪ੍ਰਚਾਰ ਨੂੰ ਲੈ ਕੇ ਵੀ ਨਵੀਂ ਵਿਉਂਤਬੰਦੀ ਕਰਨੀ ਪਵੇਗੀ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.